jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਕੌਮ ਨੂੰ ਜੂਨ 1984 ਦੇ ਘੱਲੂਘਾਰੇ ਨੂੰ ਸਮਝਣ ਅਤੇ ਉਸ ਤੋਂ ਸਬਕ ਸਿੱਖਣ ਦੀ ਲੋੜ

www.sabblok.blogspot.com


sant jarnail singhਨਿਊਯਾਰਕ , 3 ਜੂਨ :- ਏ. ਐਸ. ਓ ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਦੀਦਾਰ ਸਿੰਘ ਕੈਲੇਫੋਰਨੀਆਂ, ਭਾਈ ਇੰਦਰਜੀਤ ਸਿੰਘ, ਭਾਈ ਸੁਖਦੇਵ ਸਿੰਘ ਨਾਗਰਾ ਸ਼ਿਆਟਲ , ਭਾਈ ਨਵਜੋਤ ਸਿੰਘ ਖਾਲਸਾ ਆਰਕਨਸਾਸ, ਭਾਈ ਅਮਰਦੀਪ ਸਿੰਘ ਅਮਰ ਇੰਡੀਆਨਾਂ, ਭਾਈ ਲਖਵਿੰਦਰ ਸਿੰਘ ਫਿਲਾਡੈਲਫੀਆ, ਭਾਈ ਕਰਨੈਲ ਸਿੰਘ ਹੁਸ਼ਿਆਰਪੁਰ, ਭਾਈ ਸਤਪ੍ਰਕਾਸ਼ ਸਿੰਘ, ਅਤੇ ਚਰਨਜੀਤ ਸਿੰਘ ਸਮਰਾ ਨਿਊਯਾਰਕ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੂਨ 1984 ਵਿੱਚ ਭਾਰਤ ਦੀ ਜ਼ਾਲਮ ਸਰਕਾਰ ਵਲੋਂ ਸਿੱਖਾਂ ਦੇ ਪਾਕਿ-ਪਵਿੱਤਰ ਮਰਕਜ਼ ਦਰਬਾਰ ਸਾਹਿਬ ਉਤੇ ਕੀਤਾ ਗਿਆ ਹਮਲਾ ਕੋਈ ਅਚਾਨਕ ਨਹੀ ਸੀ ਇਹ ਸਿੱਖ ਨਸਲਕੁੱਸੀ ਲਈ ਇੱਕ ਯੋਜਨਾਬੰਧ ਹਮਲਾ ਸੀ।ਇਸ ਗੱਲ ਨੂੰ ਸਮੁੱਚੀ ਕੌਮ ਨੂੰ ਜਰੂਰ ਸਮਝ ਲੈਣਾ ਚਾਹੀਦਾ ਹੈ।ਇਸ ਗੱਲ ਦੀ ਪੁਸ਼ਟੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨੁੰ ਚੁਣਨ ਕਰਕੇ ਹੁੰਦੀ ਹੈ ਕਿੳਕਿ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਡੀ ਗਿਣਤੀ ਵਿੱਚ ਕੌਂਮ ਦਰਬਾਰ ਸਾਹਿਬ ਵਿਖੇ ਨਤਮਸਤਕ ਕਰਨ ਆਉਦੀ ਹੈ।ਇਸ ਹਮਲੇ ਦਾ ਪਹਿਲੀ ਵਾਰ ਇਸ਼ਾਰਾ ਸਮੇਂ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵਲੋਂ 12 ਜਨਵਰੀ 1984 ਨੂੰ ‘ਆਰਮੀ-ਡੇ’ ਦੀ ਮੀਟਿੰਗ ਦੌਰਾਨ ਭਾਰਤੀ ਫੌਜ ਦੇ ਸਿਰਫ ਚੋਣਵੇਂ ਜਰਨੈਲਾਂ ਨੂੰ ਦਿੱਤਾ ਗਿਆ , ਜਿਸ ਤੇ ਤੁਰੰਤ ਅਮਲ ਕਰਦਿਆਂ ਇਨ੍ਹਾਂ ਜਰਨੈਲਾਂ ਵਲੋਂ ਦੇਹਰਾਦੂਨ ਦੇ ਲਾਗੇ ਪਿੰਡ ਚਕਰਾਤਾ ਵਿਖੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਹਮਲੇ ਦੀ ਰਿਹੈਸਲ ਕੀਤੀ ਗਈ ।ਇੰਦਰਾ ਗਾਂਧੀ ਇਸ ਹਮਲੇ ਨੂੰ ਇੰਨਾ ਗੁਪਤ ਰੱਖਣਾ ਚਾਹੁੰਦੀ ਸੀ ਕਿ ਕਿਤੇ ਸੰਤ ਜਰਨੈਲ ਸਿੰਘ ਨੂੰ ਇਸ ਹਮਲੇ ਦੀ ਭਿਣਕ ਨਾ ਪੈ ਜਾਵੇ ਜਿਸ ਨਾਲ ਸੰਤ ਆਪਣਾ ਟਿਕਾਣਾ ਬਦਲ ਲੈਣ ਅਤੇ ਸੰਤਾਂ ਨੂੰ ਬਹਾਨਾ ਬਣਾਕੇ ਉਸਦਾ ਸਿੱਖ ਨਸਲਕੁੱਸ਼ੀ ਦਾ ਮਨਸੂਬਾ ਕਿਤੇ ਅਸਫਲ ਨਾ ਹੋ ਜਾਵੇ ਪਰ ਉਹ ਦੁਸ਼ਟ ਇਸ ਗੱਲ ਤੋਂ ਅਣਜਾਣ ਸੀ ਕਿ ਮਰਦ-ਅਗੰਮੜੇ ਪਾਤਿਸ਼ਾਹ-ਹਜੂਰ ਦੇ ਬਹਾਦਰ ਸਪੁੱਤਰ ਸੰਤ ਜਰਨੈਲ ਸਿੰਘ ਜੀ ਖਾਲਸਾ ਤਾਂ ਸ੍ਰੀ ਅਕਾਲ ਤਖਤ ਤੇ ਜੂਝ ਕੇ ਸ਼ਹੀਦੀ ਪਾਉਣ ਦਾ ਪਹਿਲਾਂ ਹੀ ਮਨ ਬਣਾ ਚੁੱਕੇ ਸਨ । ਇੰਦਰਾ ਦੇ ਹੁਕਮਾਂ ਮੁਤਾਬਕ 1 ਜੂਨ ਨੂੰ ਬੀ. ਐਸ. ਐਫ ਅਤੇ ਸੀ. ਆਰ. ਪੀ. ਐਫ ਨੇ ਗੋਲਾਬਾਰੀ ਸੁਰੂ ਕਰ ਦਿੱਤੀ ਸੀ ਪਰ 2 ਜੂਨ ਨੂੰ
ਦਰਬਾਰ ਸਾਹਿਬ ਸਮੂੰਹ ਨੂੰ ਫੌਜ ਨੇ ਪੂਰੀ ਤਰ੍ਹਾਂ ਘੇਰ ਲਿਆ ਸੀ । ਜਨਰਲ ਕੇ ਸੁੰਦਰਜੀ ਦੀ ਕਮਾਂਡ ਹੇਠ ਅਪ੍ਰੇਸ਼ਨ ਅਫਸਰ ਰਣਜੀਤ ਦਿਆਲ ਅਤੇ ਕੁਲਦੀਪ ਬਰਾੜ ਇਸ ਭੁਲੇਖੇ ਵਿਚ ਸਨ ਕਿ ਇਸ ਸਾਰੇ ਅਪ੍ਰੇਸ਼ਨ ਤੇ 3-4 ਘੰਟੇ ਵਿਚ ਕੰਟਰੋਲ ਕਰ ਲਿਆ ਜਾਵੇਗਾ ਪਰ ਜਿਸ ਤਰਾਂ ਅਕਾਲ ਪੁਰਖ ਜੀ ਦੀ ਖਾਲਸਾ ਫੌਜ ਦੇ ਜਰਨੈਲ ਕਹਿਣੀ ਅਤੇ ਕਥਨੀ ਦੇ ਪੂਰੇ, ਬਾਬਾ-ਏ-ਕੌਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਨੇ ਆਪਣੇ ਮੁੱਠੀ ਭਰ ਸਾਥੀ ਸਿੰਘਾਂ ਨਾਲ ਜਨਰਲ ਸੁਬੇਗ ਸਿੰਘ ਜੀ ਦੀ ਵਿਂਉਤਬੰਦੀ ਅਨੁਸਾਰ ਜਿਸ ਢੰਗ ਨਾਲ ਇਹ ਅਸਾਂਵੀ ਜੰਗ ਲੜੀ ਉਨਾਂ ਨੇ ਫੌਜੀ ਕਮਾਂਡੋ ਦਸਤਿਆਂ ਨੂੰ ਨਾਨੀ ਯਾਦ ਕਰਵਾ ਕੇ ਕੌਂਮ ਲਈ ਮਾਣਮੱਤਾ ਇਤਿਹਾਸ ਸਿਰਜ ਦਿੱਤਾ।ਜਿਸਦੀ ਸਚਾਈ ਵਾਰੇ ਅਪਰੇਸ਼ਨ ਕਮਾਂਡਰ ਜਨਰਲ ਦਿਆਲ ਨੇ ਇੱਕ ਪ੍ਰਸਿਧ ਪੱਤਰਕਾਰ ਕੋਲ ਇਹ ਮੰਨਿਆ ਸੀ ਕਿ ਮੈਂ ਆਪਣੇ ਜੀਵਨ ਦੇ 30 ਵਰਿਆਂ ਵਿਚ ਕਿਸੇ ਜੰਗ ਵਿਚ ਅਤੇ ਪਾਕਿਸਤਾਨ ਨਾਲ 1965 ਦੀ ਜੰਗ ਵਿਚ ਇਸ ਤਰਾਂ ਦੀ ਬਲਵਾਨ ਫਾਇਰਿੰਗ ਨਹੀ ਵੇਖੀ।ਭਾਰਤੀ ਫੌਜ ਨੇ ਇਸ ਹਮਲੇ ਦੌਰਾਨ ਜਿਸ ਢੰਗ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਿੱਖਾਂ ਉਤੇ ਜੁਲਮ ਢਾਹੇ ਉਹ ਇੱਕ ਅੱਲਗ ਅਨਮਨੁੱਖੀ ਅਤੇ ਵਹਿਸ਼ੀਆਨਾ ਜੁਲਮਾਂ ਦੀ ਡੂੰਘੀ ਦਾਸਤਾਨ ਹੈ।ਇਸ ਹਮਲੇ ਦੇ ਕਾਰਣ ਵਾਰੇ ਜਿਥੇ ਭਾਰਤੀ ਹਿੰਦੂ ਮੀਡੀਏ ਨੇ ਗਲਤ ਪ੍ਰਾਪੇਗੰਡਾ ਕਰਕੇ ਇਸ ਦਾ ਮੁੱਖ ਦੋਸ਼ੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਨੂੰ ਠਹਿਰਾਇਆ ਉਥੇ ਫਰਾਂਸੀਸੀ ਨਿਊਜ ਏਜੰਸੀ ਦੇ ਪੱਤਰਕਾਰ ਸ਼੍ਰੀ ਬ੍ਰਹਮ ਚੇਲਾਨੀ ਨੇ ਅੰਤਰਰਾਸ਼ਟਰੀ ਮੀਡੀਏ ਅੰਦਰ ਆਪਣੀ ਜਾਨ ਨੂੰ ਜੌਖਮ ਵਿਚ ਪਾ ਕੇ ਭਾਰਤ ਦੇ ਅਖੌਤੀ ਲੋਕਤੰਤਰ ਚਿਹਰੇ ਨੂੰ ਪੂਰੀ ਤਰਾਂ ਨੰਗਿਆਂ ਕੀਤਾ ਸੀ ਜਿੁਸਦਾ ਉਸਨੂੰ ਵੀ ਵੱਡੀ ਪੱਧਰ ਤੇ ਖਮਿਆਜਾ ਭੁਗਤਣਾ ਪਿਆ।14 ਜੂਨ 1984 ਸੇ ਹਮਲੇ ਵਾਰੇ ‘ਦਾ ਟਾਇਮਜ਼ ਲੰਡਨ, ਵਿਚ ਛਪੀ ਰਿਪੋਰਟ ‘ਚ ਇਸ ਪੱਤਰਕਾਰ ਨੇ ਫੌਜੀ ਹਮਲੇ ਵਿਚ ਸ਼ਾਮਲ ਉੱਚ ਅਫਸਰਾਂ ਅਤੇ ਡਾਕਟਰਾਂ ਨਾਲ ਮੁਲਾਕਾਤਾ ਕਰਕੇ ਜੋ ਸਨਸਨੀਖੇਜ਼ ਪ੍ਰਗਟਾਵੇ ਕੀਤੇ ਗਏ ਸਨ ਕਿ ਫੌਜ ਨੇ ਕਿਸ ਢੰਗ ਨਾਲ ਸਿੱਖ ਨੋਜਵਾਨਾਂ, ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਉਤੇ ਅਣਮਨੁੱਖੀ ਤਸ਼ੱਦਦ ਕੀਤੇ ਸਿੱਖ ਬੀਬੀਆਂ ਨਾਲ ਬਲਾਤਕਾਰ ਕੀਤੇ ਗਏ ਬੇਰਹਿਮੀ ਨਾਲ ਬਜੁਰਗਾਂ ਦੀਆਂ ਦਾਹੜੀਆਂ ਪੁੱਟੀਆਂ ਗਈਆਂ ਫਿਰ ਸਭ ਦੀਆਂ ਬਾਂਹਵਾਂ ਪਿਛੇ ਬੰਨ ਕੇ ਗੋਲੀਆਂ ਮਾਰ ਦਿਤੀਆਂ ਜਾਂਦੀਆਂ ਸਨ ਉਹ ਪ੍ਰਗਟਾਵੇ ਹਿੰਦੂ ਸਟੇਟ ਦੇ ਮਨਾਂ ਵਿੱਚ ਸਿੱਖਾਂ ਪ੍ਰਤੀ ਭਰੀ ਜਹਿਰ ਨੂੰ ਉਜਾਗਰ ਕਰਦੇ ਸਨ। ਰਿਪੋਰਟ ਮੁਤਾਬਕ ਪੋਸਟ ਮਾਰਟਮ ਕਰਦੇ ਡਾਕਟਰਾਂ ਨੇ ਇਹ ਮੰਨਿਆ ਸੀ ਕਿ ਬਹੁਤਾਤ ਵਿਚ ਮਾਰੇ ਗਏ ਲੋਕਾਂ ਦੀਆਂ ਬਾਂਹਵਾਂ ਪਿਛੇ ਨੂੰ ਬੰਨੀਆਂ ਹੋਈਆ ਸਨ।ਇਸ ਸੱਚ ਨੂੰ ਉਜਾਗਰ ਕਰਨ ਦੇ ਬਦਲੇ ਭਾਰਤੀ ਖੁਫੀਆ ਏਜੰਸੀਆਂ ਨੇ ਸ਼੍ਰੀ ਬ੍ਰਹਮ ਚੇਲਾਨੀ ਉਤੇ ਸੰਗੀਨ ਜੁਰਮਾਂ ਅਧੀਨ ਪੰਜਾਬ ਸਪੈਸ਼ਲ ਪਾਵਰ ਪ੍ਰੈਸ ਐਕਟ 1956 ,‘ਦੇਸ਼ ਧ੍ਰੁਹ-ਧਾਰਾ 124 ਏ, ਧਾਰਮਿਕ ਫਿਰਕਿਆਂ ਵਿਚ ਦੁਸ਼ਮਣੀ ਪੈਦਾ ਕਰਨੀ- ਧਾਰਾ 1984 ਏ, ਅਤੇ ਟੈਰੋਰਿਸਟ ਏਰੀਆਜ਼ ਐਕਟ 1984 ਹੇਠ ਮੁਕੱਦਮੇ ਦਰਜ ਕੀਤੇ ਗਏ।ਇਸ ਤੋਂ ਇਹ ਵੀ ਸਿੱਧੇ ਰੂਪ ਵਿਚ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤੀ ਨਿਜ਼ਾਮ ਦੇ ਖਿਲਾਫ ਜੋ ਵੀ ਕੁਝ ਬੋਲਣ ਜਾਂ ਲਿਖਣ ਦੀ ਹਿੰਮਤ ਕਰੇਗਾ ਉਸ ਨੂੰ ਜਾਂ ਤਾਂ ਉਮਰ ਭਰ ਲਈ ਜੇਲਾਂ ਦੀਆਂ ਸਲਾਖਾਂ ਪਿਛੇ ਬੰਦ ਰਹਿਣਾ ਪਵੇਗਾ ਜਾਂ ਫਿਰ ਮੌਤ ਦੇ ਘਾਟ ਉਤਾਰ ਦਿਤਾ ਜਾਵੇਗਾ।ਸ਼੍ਰੀ ਬ੍ਰਹਮ ਚੇਲਾਨੀ ਨੇ ਇਹ ਵੀ ਲਿਖਿਆ “ਕਿ 6 ਜੂਨ ਦੀ ਸਵੇਰ ਨੂੰ ‘ਕੁਦਰਤਿ ਕੇ ਸਭ ਬੰਦੇ’ ਦਾ ਸੁਨੇਹਾ ਦੇਣ ਵਾਲਾ ਦਰਬਾਰ ਸਾਹਿਬ ਸਮੂੰਹ ਲਾਸ਼ਾਂ
ਦੇ ਢੇਰ ਵਿਚ ਬਦਲ ਚੁੱਕਿਆ ਸੀ।ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ”।ਖਾਲਸਾ ਜੀਓ ! ਅੱਜ ਜੂਨ 1984 ਦੇ ਹੋਏ ਹਮਲੇ ਨੂੰ 29 ਸਾਲ ਹੋ ਗਏ ਹਨ।ਇਸ ਦੇ ਨਾਇਕ ਅਤੇ ਕੌਮੀ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਕੌਮ ਦੇ ਨਾਂ ਉਤੇ ਦਿਤਾ ਗਿਆ ਸੰਦੇਸ਼ ਇਕ ਗਹਿਰ-ਗੰਭੀਰ ਸਵਾਲ ਦੇ ਰੂਪ ਵਿਚ ਜਿੳੇੁ ਦਾ ਤਿਉ ਹੀ ਖੜਾ ਹੈ ਕਿ ਹਿੰਦੋਸਤਾਨ ਦੀ ਸਰਕਾਰ ਜਦੋਂ ਦਰਬਾਰ ਸਾਹਿਬ ਉਤੇ ਹਮਲਾ ਕਰੇਗੀ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।ਬਿਪਰ ਲਾਬੀ ਦੀ ਗਰਦਿਸ਼ ਗਵਾਚ ਚੁੱਕੇ ਇਸ ਸਵਾਲ ਦਾ ਜਵਾਬ ਲੱਭਣ ਲਈ ਸਮੂੰਹ ਖਾਲਸਾ ਪੰਥ ਇਮਾਨਦਾਰੀ ਨਾਲ ਸਵੈ ਪੜਚੋਲਤਾ ਕਰਕੇ ਇਹ ਜਰੂਰ ਸੋਚੇ ਕਿ ਕੌਮੀ ਆਜਾਦੀ ਤੋਂ ਬਿਨਾਂ ਕੌਮੀ ਭੱਵਿਖ ਕਿਨਾ ਕੁ ਸੁਰੱਖਿਅਤ ਹੈ ? ਡਾ. ਗੋਕਲ ਚੰਦ ਨਾਰੰਗ “ਟਰਾਂਸਫਰਮੇਸ਼ਨ ਆਫ ਸਿੱਖਇੱਜਮ” ਵਿੱਚ ਹਿੰਦੂਆ ਦੀ ਗੁਲਾਮੀ ਵਾਰੇ ਲਿਖਦਾ ਹੈ “ਕਿ ਸੈਕੜੇ ਸਾਲਾਂ ਦੀ ਗੁਲਾਮੀਂ ਨੇ ਹਿਦੂੰਆਂ ਦੀ ਪਰਾਣ ਸੱਤਿਆ ਨੂੰ ਭੰਨ ਕੇ ਮਿਧ ਛੱਡਿਆ ਸੀ ।ਹਿੰਦੂ ਇਨੇ ਕਮਜੋਰ ਅਤੇ ਡਰਾਕਲ ਹੋ ਚੁੱਕੇ ਸਨ ਕਿ ਇਨ੍ਹਾਂ ਵਲੋਂ ਅਤਿਆਚਾਰਾਂ ਦਾ ਕਰੜੇ ਹੋ ਕੇ ਟਾਕਰਾ ਕਰਨਾ ਤਾਂ ਵੱਖ ਰਿਹਾ ਉਹ ਆਪਣੇ ਉੱਤੇ ਹੋ ਰਹੇ ਜੁਲਮ ਦੇ ਵਿਰੁੱਧ ਹਾਲ ਪਰਿਆ ਕਰਨ ਜੋਗੇ ਵੀ ਨਹੀਂ ਸਨ ।ਹਿੰਦੂਆਂ ਦਾ ਉਸ ਵੇਲੇ ਇੱਕੋ ਹੀ ਆਦਰਸ਼ ਸੀ ਕਿ ਭਾਵੇਂ ਕੁਝ ਵੀ ਹੋਵੇ ਪਰ ਸਾਡੀ ਜਾਨ ਬਚੀ ਰਹੇ” ।ਸਾਡਾ ਇਹ ਸਤਰਾਂ ਲਿਖਣ ਦਾ ਮਤਲਬ ਸਿਰਫ ਇਹੋ ਹੈ ਕਿ ਇਸ ਪ੍ਰਸੰਗਕਿਤਾ ਵਿਚੋਂ ਸਿੱਖ ਆਪਣੀ ਜਮੀਰ ਦੀ ਅਵਾਜ ਨੁੰ ਜਰੂਰ ਸੁਣਨ ਕਿ ਕਿਤੇ ਪਿਛਲੇ 66 ਸਾਲਾਂ ਤੋਂ ਹਿਦੂੰ ਦੀ ਗੁਲਾਮੀ ਦਾ ਸੰਤਾਪ ਭੋਗਦਿਆਂ ਸਾਡਾ ਹਾਲ ਵੀ ਉਸ ਗੁਲਾਮ ਹਿੰਦੂ ਵਾਲਾ ਤਾਂ ਨਹੀਂ ਬਣ ਗਿਆ ਜੋ ਆਜਾਦੀ ਹਾਸਲ ਕਰਨ ਤੋਂ ਮਗਰੋਂ ਸਿੱਖਾਂ ਨੂੰ ਹਮੇਸ਼ਾਂ ਲਈ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ ? ਅਸੀਂ ਆਪਣੇ ਉਨ੍ਹਾਂ ਭਰਾਵਾਂ ਨੂੰ ਵੀ ਸੁਚੇਤ ਕਰਨਾ ਚਾਹੁੰਦੇ ਹਾਂ ਜੋ ਅੱਜ ਵੀ ਸੰਤ ਜਰਨੈਲ ਸਿੰਘ ਜੀ ਨੂੰ ਦੋਸ਼ੀ ਠਹਿਰਾਉਦਿਆਂ ਸਿੱਧੇ ਰੂਪ ਵਿੱਚ ਹਿੰਦੂ ਮੀਡੀਏ ਦੀ ਬੋਲੀ ਬੋਲ ਰਹੇ ਹਨ ਅਤੇ ਜੂਨ 1984 ਨੂੰ ਭੁੱਲ ਜਾਣ ਦਾ ਕੂੜ ਪ੍ਰਚਾਰ ਕਰ ਰਹੇ ਹਨ ।ਅਸੀ ਉਨ੍ਹਾਂ ਲੋਕਾ ਲਈ ਇਹ ਸਵਾਲ ਖੜੇ ਕਰਦੇ ਹਾਂ ਕਿ ਜੋ ਪੁਜਾਬ ਤੋਂ ਬਾਹਰ 40 ਗੁਰਦੁਆਰਿਆਂ ਨੂੰ ਤਬਾਹ ਕੀਤਾ ਉਥੇ ਤਾਂ ਸੰਤ ੰਿਭੰਡਰਾਂਵਾਲੇ ਨਹੀਂ ਸਨ ? ਬਿਪਰ ਲਾਬੀ ਮੁਤਾਬਕ ਜੇਕਰ ਸੰਤ ਜੀ ਨੂੰ ਗ੍ਰਿਫਤਾਰ ਕਰਨਾ ਸੀ ਉਹ ਤਾਂ ਬੰਬੇ ਤੱਕ ਪ੍ਰਚਾਰ ਕਰਨ ਲਈ ਜਾਦੇ ਸਨ ਉਨ੍ਹਾਂ ਨੂੰ ਕਿਤੇ ਬਾਹਰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ? ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਹੀ ਕਿਉ ਚੁਣਿਆ ਗਿਆ ? ਹੁਣ ਅਸੀਂ ਸਮੂੰਹਿਕ ਤੌਰ ਤੇ ਪਰ ਖਾਸ ਕਰ ਕੇ ਪੰਜਾਬ ਅੰਦਰ ਗਤੀਵਿਧੀੌਆਂ ਕਰ ਰਹੀਆ ਪੰਥਕ ਧਿਰਾਂ ਨੁੰ ਵੀ ਬੇਨਤੀ ਕਰਾਂਗੇ ਕਿ ਕੌਮਾਂ ਨਾਲ ਵਾਪਰੇ ਅਜਿਹੇ ਘੱਲੂਘਾਰੇ ਕੌਮ ਦੀ ਸਮੂੰਹਿਕ ਚੇਤਨਾ ਨੂੰ ਇਕੱਠਿਆਂ ਕਰਨ ਵਿੱਚ ਅਕਸਰ ਕਾਰਗਰ ਸਹਾਈ ਹੁੰਦੇ ਹਨ ਪਰ ਅਸੀਂ ਅੱਜ ਵੀ ਕੋਈ ਸਾਂਝਾ ਪਲੇਰਫਾਰਮ ਬਣਾਉਣ ਤੋਂ ਅਸਮਰਥ ਕਿਉ ਹਾਂ ? ਸਗੋਂ ਸਾਡੇ ਵਿਚੋਂ ਹੀ ਕੌਂਮੀ ਅਜਾਦੀ ਤੋਂ ਭਗੌੜੇ ਗਿਣਤੀ ਦੇ ਕੁਝ ਪ੍ਰਚਾਰਕ ਦਸਮ ਗ੍ਰੰਥ, ਭਗਾਉਤੀ, ਮੀਟ , ਮੂਲਮੰਤਰ,ਰਾਗਮਾਲਾ ਅਤੇ ਹੋਰ ਬੇਲੋੜੇ ਮੁਦਿਆਂ ਨੂੰ ਤੂਲ ਦੇ ਕੇ ਬਿਨਾ ਸਮਝੇ ਹੀ ਭਾਰਤ ਦੇ ਖੁਫੀਆ ਏਜੰਸੀਆਂ ਵਲੋ ਖੜੇ ਕੀਤੇ ਕੌਂਮ ਨੂੰ ਖੇਰੂ-ਖੇਰੂ ਕਰਨ ਵਾਲੇ ਏਜੰਡਿਆਂ ਦਾ ਸਾਥ ਦੇ ਰਹੇ ਹਨ । ਕੌਂਮ ਦੇ ਸਾਹਮਣੇ ਇਸ ਵਕਤ ਇੱਕੋ ਇੱਕ ਮੁੱਦਾ ਹੈ ਕਿ “ਕੌਂਮੀਂ ਆਜਾਦੀ” ਜਿਸ ਲਈ ਸਾਨੂੰ ਸਭ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ ਤਾਂ ਕਿ ਅਜਿਹੇ ਘੱਲੂਘਾਰੇ ਕੌਂਮ ਅੰਦਰ ਫਿਰ ਨਾ ਵਾਪਰਨ ।ਅਖੀਰ ਵਿੱਚ
ਅਸੀਂ ਸਮੁੱਚੀ ਸਿੱਖ ਕੌਂਮ ਨੂੰ ਅਪੀਲ ਕਰਦੇ ਹਾਂ ਕਿ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਦੇ ਸਬੰਧ ਵਿੱਚ ਆਪਸੀ ਮਤਭੇਦ ਬੁਲਾਕੇ ਦਮਦਮੀਂ ਟਕਸਾਲ ਦਾ ਸਹਿਯੋਗ ਦਿਉ ।ਅਤੇ ਅਸੀਂ ਟਕਸਾਲ ਦੇ ਸਮੂੰਹ ਧੜਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਖਾਨਾਂ-ਜੰਗੀ ਤੋਂ ਬਚਕੇ ਇਕੱਠਿਆਂ ਹੋ ਕੇ ਖਾਲਿਸਤਾਨ ਦੀ ਨੀਂਹ ਉਤੇ ਕੌਂਮੀ ਮਹਿਲ ਉਸਾਰਨ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਲਿਆਂ ਦੇ ਉਨ੍ਹਾ ਬਚਨਾਂ ਉਤੇ ਡਟ ਕੇ ਪਹਿਰਾ ਦੇ ਜੋ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਫੌਜੀ ਹਮਲੇ ਤੋਂ ਪਹਿਲਾ ਕਹੇ ਸਨ ।ਸਮੇਂ ਦੀਆਂ ਸਰਕਾਰਾਂ ਅਤੇ ਪੰਥ ਦੋਖੀਆਂ ਨੂੰ ਮਾਈਕਲ ਐਡਵਰਡਜ਼ ਦੇ ਉਨ੍ਹਾਂ ਬੋਲਾਂ ਨੂੰ ਵੀ ਕਦੀ ਵੀ ਨਹੀਂ ਭੁੱਲਣਾਂ ਚਾਹੀਦਾ “ਕਿ ਦਰਬਾਰ ਸਾਹਿਬ ਸਿਰਫ ਇੱਕ ਇਮਾਰਤ ਨਹੀਂ ਇਹ ਤਾਂ ਜਿੰਦਾ ਕੌਂਮ ਦੇ ਦਿਲਾਂ ਦੀ ਧੜਕਣ ਹੈ ਜਿਸ ਲਈ ਕੌਂਮ ਕਦੀ ਵੀ ਆਪਾ ਵਾਰਨ ਤੋਂ ਗੁਰੇਜ ਨਹੀਂ ਕਰੇਗੀ” ।

No comments: