jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਫਿਲਮ ਅਭਿਨੇਤਰੀ ਜੀਆ ਖਾਨ ਨੇ ਕੀਤੀ ਖੁਦਕੁਸ਼ੀ

www.sabblok.blogspot.com
 
ਮੁੰਬਈ, 3 ਜੂਨ -ਬਾਲੀਵੁੱਡ ਅਭਿਨੇਤਰੀ ਜੀਆ ਖਾਨ ਨੇ ਮੁੰਬਈ ਦੇ ਜੁਹੂ ਸਥਿਤ ਆਪਣੇ ਘਰ ’ਚ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਜੁਹੂ ਦੀ ਸਾਗਰ ਸੰਗੀਤ ਇਮਾਰਤ ’ਚ ਰਹਿਣ ਵਾਲੀ ਜੀਆ ਨੇ ਉਸ ਸਮੇਂ ਫਾਂਸੀ ਲਗਾਈ, ਜਦੋਂ ਉਸ ਦੀ ਮਾਂ ਅਤੇ ਭੈਣ ਬਾਹਰ ਗਈਆਂ ਹੋਈਆਂ ਸਨ। ਜਦੋਂ ਉਹ ਘਰ ਆਈਆਂ ਤਾਂ ਉਨ੍ਹਾਂ ਨੇ ਦੇਖਿਆ ਕਿ ਜੀਆ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਪੁਲਿਸ ਨੇ ਜੀਆ ਕੋਲੋਂ ਕਿਸੇ ਵੀ ਤਰ੍ਹਾਂ ਦਾ ਸੁਸਾਈਡ ਨੋਟ ਮਿਲਣ ਤੋਂ ਇਨਕਾਰ ਕੀਤਾ ਹੈ। ਜੀਆ ਦੀ ਲਾਸ਼ ਦਾ ਪੋਸਟ ਮਾਰਟਮ ਮੰਗਲਵਾਰ ਨੂੰ ਹੀ ਕੀਤਾ ਜਾਵੇਗਾ। ਪੁਲਿਸ ਚੌਕੀਦਾਰ ਅਤੇ ਗੁਆਂਢੀਆਂ ਤੋਂ ਜੀਆ ਬਾਰੇ ਪੁੱਛਗਿੱਛ ਕਰਨ ’ਚ ਲੱਗੀ ਹੋਈ ਹੈ। ਜੀਆ ਦਾ ਅਸਲੀ ਨਾਂ ਨਫੀਸਾ ਖਾਨ ਸੀ। ਉਸ ਦਾ ਜਨਮ ਅਮਰੀਕਾ ’ਚ ਅਤੇ ਪਾਲਣ-ਪੋਸ਼ਣ ਲੰਡਨ ’ਚ ਹੋਇਆ ਸੀ। ਇਸ ਤੋਂ ਬਾਅਦ 25 ਸਾਲਾ ਜੀਆ ਖਾਨ ਆਪਣੀ ਮਾਂ ਰਬੀਆ ਨਾਲ ਮੁੰਬਈ ’ਚ ਰਹਿਣ ਲੱਗ ਪਈ ਸੀ। ਜੀਆ ਨੇ ‘ਨਿਸ਼ਬਦ’, ‘ਗਜ਼ਨੀ’ ਅਤੇ ‘ਹਾਊਸਫੁੱਲ’ ਵਰਗੀਆਂ ਫਿਲਮਾਂ ’ਚ ਕੰਮ ਕੀਤਾ ਸੀ।
ਉਸ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਨਾਲ ‘ਨਿਸ਼ਬਦ’ ਫਿਲਮ ’ਚ ਕੰਮ ਕਰਕੇ ਕੀਤੀ ਸੀ। ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਆਮੀਰ ਖਾਨ ਦੇ ਨਾਲ ਉਸ ਨੇ ਫਿਲਮ ‘ਗਜ਼ਨੀ’ ਅਤੇ ਅਕਸ਼ੈ ਕੁਮਾਰ ਦੇ ਨਾਲ ਫਿਲਮ ‘ਹਾਊਸਫੁੱਲ’ ’ਚ ਕੰਮ ਕੀਤਾ ਸੀ।

No comments: