www.sabblok.blogspot.com
ਅਨੰਦਪੁਰ ਸਾਹਿਬ, 19 ਜੂਨ (ਕਰਨੈਲ ਸਿੰਘ, ਜੰਗ ਸਿੰਘ, ਜੇ. ਐਸ. ਨਿੱਕੂਵਾਲ)-ਸ਼੍ਰੋਮਣੀ
ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਮੂਹ ਸਕੂਲਾਂ 'ਚ ਪੜ੍ਹਦੇ +1 ਤੱਕ ਦੇ ਸਾਬਤ ਸੂਰਤ
ਅੰਮ੍ਰਿਤਧਾਰੀ ਵਿਦਿਆਰਥੀਆਂ ਜਿਨ੍ਹਾਂ ਦੇ ਮਾਪੇ
ਵੀ ਅੰਮ੍ਰਿਤਧਾਰੀ ਹੋਣਗੇ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਵੇਗੀ। ਇਹ ਫੈਸਲਾ ਇਥੇ ਤਖ਼ਤ
ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ: ਬਲਦੇਵ ਸਿੰਘ ਮਾਹਿਲਪੁਰ ਯਾਦਗਾਰੀ ਹਾਲ 'ਚ ਸ਼੍ਰੋਮਣੀ
ਕਮੇਟੀ ਦੀ ਕਾਰਜਕਾਰਨੀ ਦੀ ਜਥੇ: ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਕੀਤਾ
ਗਿਆ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਇੰਚਾਰਜ
ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਸਿੱਖ ਪੰਥ ਦਾ
ਅਨਿਖੜਵਾਂ ਹਿੱਸੇ ਰਹੇ ਸਿਕਲੀਗਰ ਸਾਬਤ ਸੂਰਤ ਸਿੱਖਾਂ ਨੂੰ ਆਪਣੀ ਬੁੱਕਲ 'ਚ ਲੈਂਦਿਆਂ
ਉਨ੍ਹਾਂ ਨੂੰ ਯੋਗ ਮਾਲੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ
ਵੱਲੋਂ ਨੌਜਵਾਨਾਂ 'ਚ ਪਤਿਤਪੁਣੇ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਅਤੇ ਨਸ਼ਿਆਂ ਤੋਂ
ਬਚਾਉਣ ਲਈ ਫ਼ਰੀਦਕੋਟ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਤਿੰਨ ਹਾਕੀ ਅਕੈਡਮੀਆਂ ਖੋਲਣ
ਨੂੰ ਪ੍ਰਵਾਨਗੀ ਦਿੱਤੀ ਗਈ। ਨਾਲ ਹੀ ਉਕਤ ਅਕੈਡਮੀਆਂ 'ਚ ਗਰਾਊਂਡ, ਕੋਚ ਅਤੇ ਹੋਰ ਖੇਡ
ਸਹੂਲਤਾਂ ਦਾ ਪ੍ਰਬੰਧ ਕਰਨ ਸਬੰਧੀ ਵੀ ਮਤਾ ਪ੍ਰਵਾਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ
ਜੰਮੂ ਅਤੇ ਕਸ਼ਮੀਰ ਦੇ 5-5 ਸਿੱਖ ਬੱਚਿਆਂ ਨੂੰ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ
ਕਾਲਜਾਂ 'ਚ ਮੁਫਤ ਸਿੱਖਿਆ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ
ਪ੍ਰਬੰਧਕ ਕਮੇਟੀ ਬਾਰਾਮੂਲਾ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲ ਲਈ ਇੱਕ ਬੱਸ ਦੇਣ ਦਾ
ਫੈਸਲਾ ਵੀ ਕੀਤਾ ਗਿਆ। ਮੀਟਿੰਗ 'ਚ ਵੱਡੇ ਘੱਲੂਘਾਰੇ ਦੀ ਢੁੱਕਵੀਂ ਯਾਦਗਾਰ ਦੀ ਉਸਾਰੀ ਲਈ
ਲੋੜੀਂਦੀ ਜ਼ਮੀਨ ਖਰੀਦ ਸਬੰਧੀ ਵੀ ਮਤਾ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਫੈਸਲਾ
ਕੀਤਾ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੀਆਂ ਜਾਇਦਾਦ ਅਤੇ ਹੋਰ ਫੰਡਾਂ 'ਚ ਹੋਏ
ਘੁਟਾਲਿਆਂ ਨੂੰ ਸਾਹਮਣੇ ਲਿਆਉਣ ਦੀ ਲੜਾਈ ਲੜ ਰਹੇ ਪਾਕਿਸਤਾਨੀ ਸਿੱਖ ਮਸਤਾਨ ਸਿੰਘ ਦੀ
ਮਾਲੀ ਸਹਾਇਤਾ ਕੀਤੀ ਜਾਵੇਗੀ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਿਕਰਮਜੀਤ ਸਿੰਘ ਦੀ ਯਾਦ
'ਚ ਇਕ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਅਤੇ ਉਸ ਦੇ ਪਰਿਵਾਰਕ ਮੈਂਬਰ ਨੂੰ
ਨੌਕਰੀ ਵੀ ਦਿੱਤੀ ਜਾਵੇਗੀ। ਮਲੇਸ਼ੀਆ ਅਤੇ ਇੰਡੋਨੇਸ਼ੀਆ ਦੀ ਸਿੱਖ ਸੰਗਤ ਦੀ ਮੰਗ 'ਤੇ
ਉਨ੍ਹਾਂ ਨੂੰ ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਸਹਿਤ ਮੁਫ਼ਤ ਭੇਜਿਆ ਜਾਵੇਗਾ।

No comments:
Post a Comment