jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 19 June 2013

ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਹੜ੍ਹ-ਪੀੜਤਾਂ ਦੀ ਮੱਦਦ ਲਈ ਡਟੀਆਂ

 ਸ੍ਰੀ ਅਨੰਦਪੁਰ ਸਾਹਿਬ ----ਦਿਨੇਸ਼ ਨੱਢਾ, ਰੈਤ / ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ, ਸੈਕਸ਼ਨ (85) ਅਤੇ ਸੈਕਸ਼ਨ (87) ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਕੱਤਰਤਾ ਵਿੱਚ ਸ.ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਰਜਿੰਦਰ ਸਿੰਘ ਮਹਿਤਾ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਕਰਨੈਲ ਸਿੰਘ ਪੰਜੋਲੀ, ਸ.ਨਿਰਮੈਲ ਸਿੰਘ ਜੌਲਾਂ, ਸ.ਮੋਹਨ ਸਿੰਘ ਬੰਗੀ, ਸ.ਸੁਰਜੀਤ ਸਿੰਘ ਗੜ੍ਹੀ, ਸ.ਭਜਨ ਸਿੰਘ ਸ਼ੇਰਗਿੱਲ ਤੇ ਸ.ਮੰਗਲ ਸਿੰਘ ਅੰਤ੍ਰਿੰਗ ਮੈਂਬਰ ਸ਼ਾਮਲ ਹੋਏ। ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਕਿਸੇ ਵੀ ਕੁਦਰਤੀ ਆਫਤ ਸਮੇਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਆਪਣਾ ਫਰਜ ਸਮਝਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉ¤ਤਰਾਖੰਡ ਵਿਖੇ ਲਗਾਤਾਰ ਪੈ ਰਹੀ ਭਾਰੀ ਬਾਰਸ਼ ਕਾਰਨ ਆਏ ਹੜ੍ਹਾਂ ਦੌਰਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਸ਼ਰਧਾਲੂ ਅਤੇ ਹੋਰ ਸਥਾਨਕ ਲੋਕਾਂ ਦੇ ਰਸਤੇ ਵਿੱਚ ਫਸ ਜਾਣ ਕਰਕੇ ਉਨ੍ਹਾਂ ਦੀ ਮਦਦ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਗੁਰਦੁਆਰਾ ਸਾਹਿਬ ਜੀਂਦ, ਗੁਰਦੁਆਰਾ ਧਮਧਾਨ ਸਾਹਿਬ ਅਤੇ ਗੁਰਦੁਆਰਾ ਕੁਰਕਸ਼ੇਤਰ ਤੋਂ ਲੰਗਰ ਲਈ ਰਾਹਤ ਸਮੱਗਰੀ ਵੱਡੇ ਪੱਧਰ ਤੇ

ਭੇਜੀ ਗਈ ਹੈ, ਜੋ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਤੀਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲਾ ਤੋਂ ਹੜ੍ਹ-ਪੀੜਤਾਂ ਦੀ ਸਹੂਲਤ ਲਈ 10 ਮੈਂਬਰੀ ਮੈਡੀਕਲ ਟੀਮ ਹਰੇਕ ਪ੍ਰਕਾਰ ਦੀਆਂ ਦਵਾਈਆਂ ਸਮੇਤ ਵੀ ਭੇਜੀ ਗਈ ਹੈ। ਇਸ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਲੋੜੀਦੀ ਰਾਹਤ ਸਮੱਗਰੀ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੁਖਦਾਈ ਸਮੇਂ ਵਿੱਚ ਸੰਗਤਾਂ ਨਾਲ ਪੂਰੀ ਤਰਾਂ ਨਾਲ ਖੜੀ ਹੈ।
ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਸਿਆ ਕਿ ਉਤਰਾਖੰਡ ਵਿੱਖੇ ਆਈ ਹੱੜ ਦੇ ਕਾਰਣ ਫਸੇ ਹੋਏ ਹਜਾਰਾ ਲੋਕਾਂ ਨੂੰ ਕਢਣ ਵਾਸਤੇ ਕੱਲ ਤੋਂ ਇਕ ਹੈਲੀਕੋਪਟਰ ਯਾਤਰਾ ਦੋਰਾਨ ਫਸੇ ਹੋਏ ਯਾਤਰੁਆਂ ਨੂੰ ਕਢਨ ਵਾਸਤੇ ਲਗਾਇਆ ਜਾਏਗਾ ਅਤੇ ਦਿੱਲੀ ਕਮੇਟੀ ਮੈਂਬਰ ਸਮਰਦੀਪ ਸਿੰਘ ਸਂੰਨੀ ਅਤੇ ਗੁਰਮੀਤ ਸਿੰਘ ਫੈਡਰੇਸ਼ਨ ਵਾਈਸ ਚੇਅਰਮੈਨ ਵਿਜਿਲੈਂਸ ਨੂੰ ਉਥੇ ਯਾਤਰੂਆਂ ਦੀ ਦੇਖਭਾਲ ਵਾਸਤੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵਲੋਂ ਯਮੁਨਾ ਵਿਚ ਆਏ ਹੜ ਕਰਕੇ ਵਿਸਥਾਪਿਤ ਹੋਏ ਪਰਿਵਾਰਾਂ ਦੇ ਵਾਸਤੇ ਲੰਗਰ ਭੇਜਣ ਦੀ ਬੇਨਤੀ ਕੀਤੀ ਗਈ ਸੀ ਤੇ ਅਸੀਂ ਉਨ੍ਹਾ ਦੀ ਬੇਨਤੀ ਨੂੰ ਪਰਵਾਣ ਕਰਦੇ ਹੋਏ ਯਮੁਨਾ ਕੰਡੇ ਦਿੱਲੀ ਕਮੇਟੀ ਵਲੋਂ ਲੰਗਰ ਦੀ ਵਿਵਸਥਾ ਕਰ ਦਿੱਤੀ ਹੈ।

www.sabblok.blogspot.com

No comments: