www.sabblok.blogspot.com
ਹੇਮਕੁੰਟ ਸਾਹਿਬ ਵਿਚ ਫਸੇ 3000 ਯਾਤਰੂਆਂ ਵਿੱਚੋਂ 300 ਬਾਹਰ ਕੱਢੇ-ਪੰਜਾਬ ਦੀ ਟੀਮ ਨੇ ਸ਼ੁਰੂ ਕੀਤੀ ਕਾਰਵਾਈ
ਫ਼ੌਜੀ ਅਤੇ ਸਰਕਾਰੀ ਹੈਲੀਕਾਪਟਰਾਂ ਦੀ ਕਾਰਵਾਈ ਜਾਰੀ
ਪੰਜਾਬ ਦੇ ਫਸੇ ਮੁਲਾਜ਼ਮਾਂ ਦੀਆਂ ਛੁੱਟੀਆਂ ਵਿਚ ਵਾਧਾ-ਪੰਨੂ
ਹੇਮਕੁੰਟ ਸਾਹਿਬ,19 ਜੂਨ ( ਬਾਬੂਸ਼ਾਹੀ ਡਾਟ ਕਾਮ ਬਿਉਰੋ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੈਲੀਕਾਪਟਰ ਸਮੇਤ ਭੇਜੀ ਗਈ 4 ਮੈਂਬਰੀ ਟੀਮ ਨੇ ਹੇਮਕੁੰਟ ਸਾਹਿਬ ਪੁੱਜ ਕੇ ਬਚਾਅ ਕਰਜਾਂ ਵਿੱਚ ਆਪਾਂ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ।ਪੰਜਾਬ ਦੇ ਸੀਨੀਅਰ ਆਈ ਏ ਐਸ ਅਧਿਕਾਰੀ ਕੇ ਐਸ ਪੰਨੂੰ ਦੀ ਅਗਵਾਈ ਹੇਠ ਗਈ ਇਸ ਟੀਮ ਨੇ ਜਿਥੇ ਇੱਕ ਪਾਸੇ ਉੱਥੇ ਫਸੇ ਯਾਤਰੀਆਂ ਨੂੰ ਹਵਾਈ ਰਸਤੇ ਰਾਹੀਂ ਬਾਹਰ ਕੱਢਣ ਵਿੱਚ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ ਉਥੇ ਉਨ੍ਹਾ ਦੀਆਂ ਲੰਗਰ, ਰਿਹਾਇਸ਼ ਅਤੇ ਹੋਰ ਸਮੱਸਿਆਵਾਂ ਦੇ ਹੱਲ ਵੱਲ ਵੀ ਯਤਨ ਸ਼ੁਰੂ ਕੀਤੇ ਹਨ।
ਹੇਮਕੁੰਟ ਸਾਹਿਬ ਤੋਂ ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦੇ ਹੋਏ ਕੇ ਐਸ ਪੰਨੂੰ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਵਿਖੇ ਫਸੇ ਹੋਏ ਕੱਲ੍ਹ 3000 ਯਾਤਰੂਆਂ ਵਿੱਚੋਂ 300 ਨੂੰ ਫ਼ੌਜ ਅਤੇ ਸਰਕਾਰ ਦੇ ਹੈਲੀਕਾਪਟਰਾਂ ਰਾਹੀਂ ਬਾਹਰ ਕੱਢਕੇ ਜੋਸ਼ੀ ਮੱਠ ਤਕ ਪੁਚਾ ਦਿਤਾ ਗਿਆ ਹੈ।ਗੋਬਿੰਦ ਘਾਟ 'ਤੇ ਫਸੇ ਸਾਰੇ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ।ਉਨ੍ਹਾ ਦੱਸਿਆ ਕਿ ਸਭ ਤੋਂ ਵੱਧ ਪਹਿਲ ਬੱਚਿਆਂ , ਬਜ਼ੁਰਗਾਂ ਅਤੇ ਔਰਤਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਫਸੇ ਹੋਏ ਯਾਤਰੀ ਹਨ ਸੁਰੱਖਿਅਤ ਹਨ ਅਤੇ ਛੇਤੀ ਹੀ ਸਾਰੇ ਉਥੋਂ ਬਾਹਰ ਲਿਆਂਦੇ ਜਾਣਗੇ।
ਪੰਨੂ ਨੇ ਇਹ ਵੀ ਦੱਸਿਆ ਕਿ ਇਨ੍ਹਾ ਯਾਤਰੀਆਂ ਦੀ ਰਿਹਾਇਸ਼ ਅਤੇ ਲੰਗਰ ਅਤੇ ਹੋਰ ਮਸਲਿਆਂ ਨੂੰ ਸਮੂਹਕ ਰੂਪ ਵਿਚ ਨਜਿੱਠਣ ਲਈ ਸੰਗਤ ਵਿਚੋਂ ਹੀ ਇੱਕ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ।
ਉਨ੍ਹਾ ਦੱਸਿਆ ਕਿ ਤਿੰਨ ਯਾਤਰੀਆਂ ਦੀ ਕੁਦਰਤੀ ਮੌਤ ਹੋਈ ਸੀ ਜਿਨ੍ਹਾਂ ਦੀਆਂ ਮਿਰਤਕ ਦੇਹਾਂ ਉਨ੍ਹਾ ਦੇ ਜੱਦੀ ਥਾਵਾਂ ਤੇ ਭੇਜ ਦਿੱਤੀਆਂ ਗਈਆਂ ।
ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਕਿਰਾਏ ਤੇ ਲੈਕੇ ਭੇਜੇ ਹੈਲੀਕਾਪਟਰ ਵਿਚ ਗਈ ਟੀਮ ਅਨੁਸਾਰ ਉੱਥੇ ਫਸੇ ਯਾਤਰੀਆਂ ਵਿਚੋਂ 95 ਫ਼ੀਸਦੀ ਪੰਜਾਬ ਦੇ ਹੀ ਹਨ। ਇਨ੍ਹਾ ਵਿੱਚੋਂ ਕਾਫ਼ੀ ਗਿਣਤੀ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਵੀ ਹੈ ਜੋ ਕਿ ਗੁਰਧਾਮ ਦੀ ਯਾਤਰਾ ਤੇ ਗਏ ਸਨ । ਕੇ ਐਸ ਪੰਨੂੰ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਮੁੱਖ ਉਨ੍ਹਾ ਦੀ ਮੁਸ਼ਕਲ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਸਕੱਤਰ ਪੰਜਾਬ ਵੱਲੋਂ ਫਸੇ ਕਰਮਚਾਰੀਆਂ ਦੀਆਂ ਛੁੱਟੀਆਂ ਵਿਚ ਵਾਧਾ ਕਰ ਦਾ ਹੁਕਮ ਕੀਤਾ ਹੈ । ਇਸੇ ਤਰ੍ਹਾਂ ਉਨ੍ਹਾਂ ਨੂੰ ਪੰਚਾਇਤ ਚੋਂ ਡਿਊਟੀ ਤੋਂ ਛੋਟ ਦੇ ਦਿੱਤੀ ਗਈ ਹੈ।
ਉਨ੍ਹਾ ਇਸ ਗੱਲ ਤੇ ਤਸੱਲੀ ਜ਼ਾਹਰ ਕੀਤੀ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਦਾ ਬਹੁਤ ਚੰਗਾ ਹੈ । ਇਸੇ ਤਰ੍ਹਾਂ ਡਾਕਟਰਾਂ ਦੀਆਂ ਟੀਮਾਂ ਵੀ ਪੂਰੀ ਸੇਵਾ ਕਰ ਰਹੀਆਂ ਹਨ।

No comments:
Post a Comment