jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 9 June 2013

ਚਲਾਨ ਫਾਰਮ ਕੀਤੇ ਜਾ ਸਕਦੇ ਹਨ ਡਾਊਨਲੋਡ---ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ 'ਚ 200 ਅਸਾਮੀਆਂ ਲਈ ਦਰਖਾਸਤਾਂ ਮੰਗੀਆਂ

www.sabblok.blogspot.com

ਚੰਡੀਗੜ੍ਹ, 9 ਜੂਨ (ਗਗਨਦੀਪ ਸੋਹਲ) : ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ 'ਚ 100 ਕਲਰਕ ਕਮ ਡਾਟਾ ਐਂਟਰੀ ਅਪਰੇਟਰ ਅਤੇ 100 ਫੀਲਡ ਅਫਸਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਤੋਂ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਦੀ ਹੱਦ ਸਾਰੀਆਂ ਕੈਟਾਗਰੀਆਂ ਲਈ 18 ਤੋਂ 45 ਸਾਲ ਮਿੱਥੀ ਗਈ ਹੈ।ਜਾਣਕਾਰੀ ਅਨੁਸਾਰ ਰਾਜ ਵਿਚ ਬੰਦ ਪਈਆਂ ਸਹਿਕਾਰੀ ਖੰਡ ਮਿੱਲਾਂ ਅਤੇ ਸਹਿਕਾਰੀ ਕਤਾਈ ਮਿੱਲਾਂ ਦੇ ਛਾਂਟੀ ਕੀਤੇ ਮੁਲਾਜ਼ਮਾਂ ਵਾਸਤੇ ਇਨ੍ਹਾਂ ਅਸਾਮੀਆਂ 'ਚੋਂ 25% ਅਸਾਮੀਆਂ ਰਾਖਵੀਆਂ ਰੱਖੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਆਨ ਲਾਈਨ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 24 ਜੂਨ, 2013 ਹੈ ਜਦਕਿ ਫੀਸ ਜਮ੍ਹਾਂ ਕਰਾਉਣ ਲਈ ਚਲਾਨ ਫਾਰਮ 10 ਜੂਨ, 2013 ਤੋਂ ਵੈੱਬਸਾਈਟ ਮਮਮ.ਗਕਫਗਚਜਵ.ਅਜਵਵਵਗਫੀਦ.਼ਫ.ਜਅ ਤੋਂ ਡਾਊਨਲੋਡ ਕਰਕੇ ਪੰਜਾਬ ਨੈਸ਼ਨਲ ਬੈਂਕ ਦੀਆਂ ਸ਼ਾਖਾਵਾਂ 'ਚ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ। ਦਰਖਾਸਤ ਇਸੇ ਵੈੱਬਸਾਈਟ 'ਤੇ ਆਨ ਲਾਈਨ ਭਰੀ ਜਾ ਸਕਦੀ ਹੈ। ਆਨ ਲਾਈਨ ਅਰਜੀ ਭਰਨ ਦੀ ਆਖਰੀ ਤਾਰੀਖ 29 ਜੂਨ, 2013 ਹੈ। 

ਇਸ ਤੋਂ ਇਲਾਵਾ ਪੰਜਾਬ ਰਾਜ 'ਚ ਬੰਦ ਹੋਈਆਂ ਸਹਿਕਾਰੀ ਖੰਡ ਮਿੱਲਾਂ ਅਤੇ ਸਹਿਕਾਰੀ ਕਤਾਈ ਮਿੱਲਾਂ ਦੇ ਛਾਂਟੀ ਹੋਏ ਪੱਕੇ ਕਰਮਚਾਰੀ 28 ਜੂਨ, 2013 ਤੱਕ ਕੰਮ ਵਾਲੇ ਦਿਨ ਆ ਕੇ ਆਪਣੀਆਂ ਅਰਜੀਆਂ ਸਮੇਤ ਸਾਰੇ ਲੋੜੀਂਦੇ ਦਸਤਾਵੇਜ, ਛਾਂਟੀ ਦੇ ਹੁਕਮ ਅਤੇ ਯੋਗਤਾ ਆਦਿ ਸਬੰਧੀ ਸਬੂਤ ਦੇ ਸਕਦੇ ਹਨ। ਦੋਵਾਂ ਤਰ੍ਹਾਂ ਦੀਆਂ ਅਸਾਮੀਆਂ ਲਈ ਮੂਲ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਅਤੇ ਛੇ ਮਹੀਨੇ ਦਾ ਕੰਪਿਊਟਰ ਐਪਲੀਕੇਸ਼ਨ ਦਾ ਕੋਰਸ ਹੈ। ਹੋਰ ਜ਼ਿਆਦਾ ਜਾਣਕਾਰੀ, ਫੀਸ, ਰਾਖਵਾਂਕਰਨ ਤੇ ਯੋਗਤਾਵਾਂ ਲਈ ਵੈੱਬਸਾਈਟ ਮਮਮ.ਗਕਫਗਚਜਵ.ਅਜਵਵਵਗਫੀਦ.਼ਫ.ਜਅ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ

No comments: