jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਸੰਜੇ ਦੱਤ ਜੇਲ ‘ਚ ਕਮਾਵੇਗਾ ਸਿਰਫ 25 ਰੁਪਏ


 

www.sabblok.blogspot.com

ਮੁੰਬਈ.02 ਜੂਨ.----- – ਮੁੰਬਈ ‘ਚ 1993 ‘ਚ ਹੋਏ ਬੰਬ ਧਮਾਕਿਆਂ ਦੌਰਾਨ ਗੈਰ ਕਾਨੂੰਨੀ ਹਥਿਆਰ ਰੱਖਣ ਦੇ  ਦੋਸ਼ੀ ਪਾਏ ਗਏ ਸੰਜੇ ਦੱਤ ਨੇ ਜੇਲ ਅਥਾਰਟੀ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਸਖਤ ਮਿਹਨਤ ਵਾਲਾ ਕੰਮ ਦਿੱਤਾ ਜਾਵੇ ਤਾਂ ਜੋ ਉਸ ਨੂੰ ਰਾਤ ਨੂੰ ਅਸਾਨੀ ਨਾਲ ਨੀਂਦ ਆ ਸਕੇ ਪਰ ਉਸ ਦੀ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਹੈ। ਹੁਣ ਸੰਜੇ ਨੂੰ ਪੇਪਰ ਬਣਾਉਣ ਦਾ ਕੰਮ ਦਿੱਤਾ ਗਿਆ ਹੈ, ਜਿਸ ਲਈ ਉਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਹੁਣ ਸੰਜੇ ਦੱਤ ਪੇਪਰ ਬੈਗ ਬਣਾਉਣਾ ਸਿੱਖੇਗਾ। ਜੇਲ ਦੇ ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਇਸ ਲਈ ਉਸ ਨੂੰ 25 ਰੁਪਏ ਹਰ ਰੋਜ਼ ਮਿਹਨਤਾਨੇ ਦੇ ਤੌਰ ‘ਤੇ ਦਿੱਤੇ ਜਾਣ ਦੀ ਉਮੀਦ ਹੈ। ਇਹ ਕੰਮ ਉਸ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਉਸ ਨੂੰ ਦਿੱਤਾ ਗਿਆ ਹੈ। ਜੇਲ ਅਥਾਰਟੀ ਦਾ ਮੰਨਣਾ ਹੈ ਕਿ ਜੇਕਰ ਸੰਜੇ ਦੱਤ ਨੂੰ ਸਖਤ ਮਿਹਨਤ ਵਾਲਾ ਕੰਮ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਬਾਕੀ ਕੈਦੀਆਂ ਨਾਲ ਰਹਿਣਾ ਪਵੇਗਾ, ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਸੰਜੇ ਨੂੰ ਹੁਣ ਪੇਪਰ ਬਣਾਉਣ ਦਾ ਕੰਮ ਦਿੱਤਾ ਗਿਆ ਹੈ।

No comments: