jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਇਨਸਾਫ ਲੈਣ ਗਿਆ ਵਿਅਕਤੀ ਬਣਿਆ ਪੁਲਸੀਆ ਤਸ਼ੱਦਦ ਦਾ ਸ਼ਿਕਾਰ


  

www.sabblok.blogspot.com

ਪਟਿਆਲਾ ਵਿਖੇ ਆਪਣੇ ਖੇਤ ਵਿਚ ਲੱਗੇ ਸਫੈਦੇ ਦੇ ਰੁੱਖ ਕੱਟੇ ਜਾਣ ਦੀ ਸ਼ਿਕਾਇਤ ਲੈ ਕੇ ਪੁਲਸ ਕੋਲ ਪਹੁੰਚੇ ਸੁਖਜੀਤ ਸਿੰਘ ਨਾਂ ਦੇ ਵਿਅਕਤੀ  ’ਤੇ ਪੁਲਸ ਨੇ ਜੰਮ ਕੇ ਤਸ਼ੱਦਦ ਕੀਤਾ। ਸੁਖਜੀਤ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ਹੀ ਦਰਸ਼ਨ ਸਿੰਘ ਨਾਂ ਦੇ ਵਿਅਕਤੀ ਨੇ ਸਾਂਝੇ ਤੌਰ ‘ਤੇ ਖੇਤਾਂ ‘ਚ ਲਾਏ ਸਫੈਦੇ ਦੇ ਰੁੱਖ ਵੱਢ ਲਏ। ਇਸ ਗੱਲ ਦੀ ਸ਼ਿਕਾਇਤ ਸੁਖਜੀਤ ਨੇ ਪੁਲਸ ਥਾਣੇ ਵਿਚ ਕੀਤੀ ਜਿਸ ਦੀ ਕੋਈ ਸੁਣਵਾਈ ਨਹੀਂ ਹੋਈ। ਸੁਖਜੀਤ ਨੇ ਦੋਸ਼ ਲਾਇਆ ਕਿ ਮਾਮਲੇ ਨੂੰ ਡੀ. ਐਸ. ਪੀ. ਤੱਕ ਵੀ ਲਿਜਾਇਆ ਗਿਆ ਪਰ ਕੋਈ ਫਰਕ ਨਹੀਂ ਪਿਆ। ਸੁਖਜੀਤ ਦੇ ਮੁਤਾਬਕ 29 ਮਈ ਨੂੰ ਇਹ ਮਾਮਲਾ ਐਸ. ਐਸ. ਪੀ. ਹਰਦਿਆਲ ਸਿੰਘ ਮਾਨ ਸਾਹਮਣੇ ਚੁੱਕਿਆ ਤਾਂ ਉਨ੍ਹਾਂ ਡੀ. ਐਸ. ਪੀ. ਦੀ ਡਿਊਟੀ ਲਗਾ ਦਿੱਤੀ ਪਰ ਡੀ. ਐਸ. ਪੀ. ਨੇ ਕਾਰਵਾਈ ਕਰਨ ਦੀ ਬਜਾਏ ਕਥਿਤ ਤੌਰ ‘ਤੇ ਸੁਖਜੀਤ ਸਿੰਘ ਨਾਲ ਹੀ ਕੁੱਟਮਾਰ ਕੀਤੀ।
ਇਸ ਪੂਰੇ ਮਾਮਲੇ ਵਿਚ ਪਟਿਆਲਾ ਦੇ ਐਸ. ਐਸ. ਪੀ. ਹਰਦਿਆਲ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪੂਰਾ ਮਾਮਲਾ ਸ਼ੱਕੀ ਲੱਗਦਾ ਹੈ ਪਰ ਜੇ ਕੋਈ ਵੀ ਇਸ ਮਾਮਲੇ ‘ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਇਸ ਮਾਮਲੇ ਦੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਆਪਣੇ ਹੀ ਅਫਸਰ ਖਿਲਾਫ ਲੱਗੇ ਦੋਸ਼ਾਂ ‘ਤੇ ਪੁਲਸ ਕਿੰਨੀ ਇਮਾਨਦਾਰੀ ਨਾਲ ਕਾਰਵਾਈ ਕਰਦੀ ਹੈ।

No comments: