jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਹੋਟਲ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਫੜੇ ਗਏ ਪੀ.ਸੀ.ਆਰ ਮੁਲਾਜ਼ਮ


  

www.sabblok.blogspot.com

ਬਟਾਲਾ.02ਜੂਨ. – ------ ਲੱਕੜ ਮੰਡੀ ਸਥਿਤ ਪਾਰਸ ਹੋਟਲ ਵਿੱਚ ਪੀ.ਸੀ.ਆਰ. 6 ਦੇ ਦੋ ਮੁਲਾਜਮ ਇੱਕ ਲੜਕੀ ਰਾਣੀ ਕਾਲਪਨਿਕ ਨਾਮ ਨਾਲ ਪਾਰਸ ਹੋਟਲ ਦੇ ਕਮਰੇ ਵਿੱਚ ਰੰਗਰਲੀਆਂ ਮਨਾਉਣ ਦੀ ਤਿਆਰੀ ਕਰ ਰਹੇ ਸਨ। ਜਿਸਦੀ ਭਿਨਕ ਹੋਟਲ ਦੇ ਬਾਹਰ ਲੋਕਾਂ ਨੂੰ ਪੈ ਗਈ ਅਤੇ ਉਹਨਾਂ ਵਿੱਚੋ ਕਿਸੇ ਨੇ ਪੱਤਰਕਾਰਾ ਨੂੰ ਫੋਨ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਜਦੋ ਕੁਝ ਟੀਵੀ ਨਿਊਜ ਚੈਨਲ ਅਤੇ ਪ੍ਰਿਟ ਮੀਡੀਆ ਦੇ ਪੱਤਰਕਾਰ ਕਵਰੇਜ ਕਰਨ ਲਈ ਮੌਕੇ ਤੇ ਪੁੱਜੇ ਤੇ ਲੋਕਾਂ ਦਾ ਹਜੂਮ ਹੋਟਲ ਦੇ ਬਾਹਰ ਖੜਾ ਹੋ ਗਿਆ। ਪੀ.ਸੀ.ਆਰ 6 ਦੇ ਦੋ ਮੁਲਾਜਮ ਜਿਨ੍ਹਾਂ ਦਾ ਨਾਂ ਰਵਿੰਦਰ ਸਿੰਘ ਅਤੇ ਦਲਵਿੰਦਰ ਸਿੰਘ ਹੈ। ਇਨ੍ਹਾ ਵਿੱਚੋ ਇੱਕ ਮੁਲਾਜਮ ਲੜਕੀ ਦੇ ਨਾਲ ਹੋਟਲ ਦੇ ਕਮਰੇ ਚ ਮੋਜੂਦ ਸੀ ਦੂਸਰਾ ਮੁਲਾਜਮ ਉਸਦੀ ਰਖਵਾਲੀ ਲਈ ਬਾਹਰ ਖੜਾ ਸੀ ਜਦੋ ਪੱਤਰਕਾਰ ਕਵਰੇਜ ਕਰ ਰਹੇ ਸਨ ਤਾਂ ਬਾਹਰ ਖੜੇ ਮੁਲਾਜਮ ਨੇ ਪੱਤਰਕਾਰਾ ਨਾਲ ਬਦਸਲੂਕੀ ਕੀਤੀ ਅਤੇ ਉਥੇ ਖੜੇ ਇੱਕ ਆਦਮੀ ਜੋ ਰਿਸ਼ਤੇ ਵਿੱਚ ਆਪਣੇ ਆਪ ਨੂੰ ਰਾਣੀ ਦਾ ਬਾਂਪ ਦੱਸਣ ਲੱਗਾ ਮੁਲਾਜਮ ਨੇ ਉਸ ਨੂੰ ਉਕਸਾਇਆ ਅਤੇ ਪੱਤਰਕਾਰਾ ਤੇ ਹਮਲਾ ਕਰਨ ਲਈ ਕਿਹਾ। ਉਸ ਵਿਅਕਤੀ ਨੇ ਇੱਕ ਦਾਤਰ ਨਾਲ ਪੱਤਰਕਾਰਾ ਤੇ ਜਾਨਲੇਵਾ ਹਮਲਾ ਕੀਤਾੋ। ਪੱਤਰਕਾਰਾ ਦੀ ਮਦਦ ਲਈ ਅੱਗੇ ਆਏ ਸ਼ਿਵਸੈਨਿਕਾਂ ਦੇ ਕੁਝ ਵਿਅਕਤੀਆਂ ਨੇ ਬੜੀ ਮੁਸ਼ਕਿਲ ਨਾਲ ਉਸ ਵਿਅਕਤੀ ਨੂੰ ਕਾਬੂ ਕਰਕੇ ੳਸ  ਕੋਲੋ ਦਾਤਰ ਖੋਈ ਇਸ ਦਰਮਿਆਨ ਕੁਝ ਲੋਕਾਂ ਨੂੰ ਦਾਤਰ ਵੱਜਣ ਨਾਲ ਸੱਟਾਂ ਵੀ ਲੱਗੀਆਂ। ਇਸ ਸਾਰੇ ਮਾਮਲੇ ਦੀ
ਜਾਣਕਾਰੀ ਪੱਤਰਕਾਰਾ ਨੇ  ਜਦੋ ਐਸ.ਐਸ.ਪੀ ਤੁਲਸੀ ਰਾਮ ਨੂੰ ਦਿੱਤੀ ਤੇ ਕੁਝ ਦੇਰ ਬਾਅਦ ਐਸ.ਐਚ.ੳ. ਸਿਵਲ ਲਾਈਨ ਕੰਵਲਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਉਤੇ ਪੁੱਜੇ ਅਤੇ ਦੌਹਾਂ ਪੀ.ਸੀ.ਆਰ. ਮੁਲਾਜਮਾਂ, ਲੜਕੀ ਅਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਆਪਣੇ ਨਾਲ ਸਿਵਲ ਲਾਈਨ ਥਾਣੇ ਲੈ ਆਏ। ਪੱਤਰਕਾਰਾ ਉਤੇ ਹੋਏ ਹਮਲੇ ਕਾਰਨ ਬਟਾਲਾ ਸ਼ਹਿਰ ਦਾ ਸਮੂਚਾ ਪੱਤਰਕਾਰਾ ਭਾਈਚਾਰਾ ਐਸ.ਐਸ.ਪੀ ਤੁਲਸੀ ਰਾਮ ਨੂੰ ਮਿਲਿਆ ਅਤੇ ਦੋਸ਼ੀ ਪੀ.ਸੀ.ਆਰ ਮੁਲਾਜਮਾਂ ਨੂੰ ਬਰਖਾਸਤ ਕਰਨ ਲਈ ਕਿਹਾ ਅਤੇ ਬਾਕੀ ਸਾਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ  ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਐਸ.ਐਸ.ਪੀ.ਤੁਲਸੀ ਰਾਮ  ਨ ੇਦੌਹਾਂ ਪੀ.ਸੀ.ਆਰ ਮੁਲਾਜਮਾਂ ਰਵਿੰਦਰ ਸਿੰਘ ਅਤੇ ਦਲਵਿੰਦਰ ਸਿੰਘ ਨੂੰ ਬਰਖਾਸ਼ਤ ਕਰ ਦਿੱਤਾ ਅਤੇ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਡੀ.ਐਸ.ਪੀ. ਮਨਵਿੰਦਰ ਸਿੰਘ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਗੋਰਤਲਬ ਹੈ ਕਿ ਅੱਜ ਪੀ.ਸੀ.ਆਰ ਮੁਲਾਜਮਾਂ ਨਾਲ ਹੋਟਲ ਦੇ ਕਮਰੇ ਵਿੱਚੋ ਫੜੀ ਗਈ ਲੜਕੀ ਨੇ ਕੱਲ੍ਹ ਸ਼ੁੱਕਰਵਾਰ ਸ਼ਾਮ ਸਮਾਧ ਰੋਡ ਲਾਗੇ ਇਨ੍ਹਾਂ ਪੀ.ਸੀ.ਆਰ ਮੁਲਾਜਮਾਂ ਕੋਲੋ ਇੱਕ ਲੜਕੇ ਦੀ ਇਹ ਕਹਿਕੇ ਬਹੁਤ ਬੂਰੀ ਤਰ੍ਹਾਂ ਕੁੱਟਮਾਰ ਕਰਵਾਈ ਕਿ ਲੜਕਾ ਮੈਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਸਮਾਚਾਰ ਲਿਖੇ ਜਾਣ ਤੱਕ ਪੁਲਿਸ ਨੇ ਲੜਕੀ ਰਾਣੀ ਹਮਲਾ ਕਰਨ ਵਾਲੇ ਵਿਅਕਤੀ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

No comments: