ਆਈ. ਪੀ. ਐੱਲ. (PTI) ਸਪਾਟ ਫਿਕਸਿੰਗ ਮਾਮਲੇ 'ਚ 27 ਦਿਨਾਂ ਤੋਂ ਜੇਲ 'ਚ ਬੰਦ ਐੱਸ.
ਸ਼੍ਰੀਸੰਥ ਅੱਜ ਮੰਗਲਵਾਰ ਨੂੰ ਰਿਹਾਅ ਹੋਵੇਗਾ। ਇਸ ਤੋਂ ਇਲਾਵਾ ਅੰਕੀਤ ਚੌਹਾਨ ਸਮੇਤ 18
ਹੋਰ ਦੋਸ਼ੀ ਵੀ ਰਿਹਾਅ ਹੋਣਗੇ। ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਪੁਲਸ ਨੂੰ ਮਕੋਕਾ ਦੇ
ਸਖਤ ਨਿਯਮ ਲਗਾਉਣ ਲਈ ਉਸ ਨੂੰ ਆੜੇ ਹੱਥੀ ਲੈਂਦੇ ਹੋਏ ਆਈ. ਪੀ. ਐੱਲ. ਸਪਾਟ ਫਿਕਸਿੰਗ
ਮਾਮਲੇ 'ਚ 19 ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਕਿਹਾ ਕਿ ਇਹ ਵਿਸ਼ਵਾਸ ਕਰਨ ਦਾ
ਕੋਈ ਕਾਰਨ ਨਹੀਂ ਬਣਦਾ ਕਿ ਇਸ ਸਮੇਂ ਦੋਸ਼ੀ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ
(ਮਕੋਕਾ) ਦੇ ਤਹਿਤ ਦੋਸ਼ੀ ਹਨ। ਦੋਸ਼ੀਆਂ ਦੇ ਖਿਲਾਫ ਲੋੜੀਂਦੇ ਸਬੂਤ ਨਹੀਂ ਹਨ ਜੋ ਇਹ
ਸਾਬਤ ਕਰਨ ਕਿ ਉਨ੍ਹਾਂ ਦੀ ਸੰਗਠਿਤ ਅਪਰਾਧ ਗਿਰੋਹ ਦੇ ਨਾਲ ਗੰਢ-ਤੁੱਪ ਸੀ। ਅਦਾਲਤ ਨੇ
ਇਨ੍ਹਾਂ ਰਿਹਾਅ ਕੀਤੇ ਦੋਸ਼ੀਆਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੇ ਹੀ
ਪੈਸੇ ਜ਼ਮਾਨਤ ਦੇਣ ਵਾਸਤੇ ਕਿਹਾ ਗਿਆ।
ਦਿੱਲੀ ਪੁਲਸ ਵੱਲੋਂ ਸਪਾਟ ਫਿਕਸਿੰਗ ਦੇ ਸਿਲਸਿਲੇ 'ਚ ਰਾਜਸਥਾਨ ਰਾਇਲਜ਼ ਦੇ ਤਿੰਨ ਖਿਡਾਰੀਆਂ ਸ਼੍ਰੀਸੰਥ, ਚੰਦੀਲਾ ਤੇ ਚੌਹਾਨ ਸਮੇਤ 26 ਲੋਕਾਂ ਨੂੰ ਅਜੇ ਤੱਕ ਗ੍ਰਿਫਤਾਰ ਕੀਤਾ ਗਿਆ। ਅਦਾਲਤ ਨੇ ਜਿਨ੍ਹਾਂ 19 ਲੋਕਾਂ ਨੂੰ ਜ਼ਮਾਨਤ ਦਿੱਤੀ ਹੈ, ਉਨ੍ਹਾਂ ਤੋਂ ਇਲਾਵਾ ਛੇ ਹੋਰ ਅਜੇ 18 ਜੂਨ ਤੱਕ ਦੀ ਪੁਲਸ ਹਿਰਾਸਤ 'ਚ ਹਨ। ਚੰਦੀਲਾ ਤੇ ਛੇ ਹੋਰਨਾਂ ਨੇ ਅਜੇ ਤੱਕ ਜ਼ਮਾਨਤ ਲਈ ਅਪੀਲ ਨਹੀਂ ਕੀਤੀ ਹੈ। ਪੁਲਸ ਅਦਾਲਤ ਨੂੰ ਸੰਤੁਸ਼ਟ ਕਰਨ 'ਚ ਅਸਫਲ ਰਹੀ। ਉਸ ਨੇ ਅਪਰਾਧ ਜਗਤ ਸਰਗਨਾ ਦਾਊਦ ਇਬਰਾਹਿਮ ਅਤੇ ਛੋਟਾ ਸ਼ਕੀਲ ਵੱਲੋਂ ਚਲਾਏ ਜਾ ਰਹੇ ਸੰਗਠਿਤ ਅਪਰਾਧ ਗਿਰੋਹ 'ਚ ਸ਼ਾਮਲ ਹੋਣ ਕਾਰਨ ਮਕੋਕਾ ਤਹਿਤ ਇਲਜ਼ਾਮ ਲਗਾਉਣ ਦੇ ਆਪਣੇ ਫੈਸਲੇ ਨੂੰ ਉੱਚਿਤ ਠਹਿਰਾਉਣ ਲਈ ਸਬੂਤ ਰੱਖੇ। ਅਦਾਲਤ ਨੇ ਕਿਹਾ ਉਸ ਨੂੰ ਸਬੂਤਾਂ ਦੀ ਪੜਤਾਲ ਕਰਨੀ ਹੋਵੇਗੀ ਅਤੇ ਉਸ ਤੋਂ ਬਾਅਦ ਉਹ ਮਾਮਲਾ ਅਤੇ ਇਹ ਤੈਅ ਕਰਨ ਦੇ ਕਾਬਲ ਹੋ ਜਾਵੇਗੀ ਕਿ ਕੀ ਇਨ੍ਹਾਂ ਲੋਕਾਂ ਦੀ ਬਾਹਰ ਬੈਠੇ ਹੋਏ ਅਪਰਾਧ ਜਗਤ ਦੇ ਲੋਕਾਂ ਨਾਲ ਗੰਢ-ਤੁੱਪ ਹੈ।

No comments:
Post a Comment