www.sabblok.blogspot.com
ਜ਼ਿਲ੍ਹਾ
ਹੁਸ਼ਿਆਰਪੁਰ ਦੀ ਕੇਂਦਰੀ ਜੇਲ ਵਿੱਚ ਉਸ ਵੇਲੇ ਮਾਹੌਲ ਤਨਾਅ ਵਾਲਾ ਬਣ ਗਿਆ ਜਦੋਂ ਜੇਲ
ਪ੍ਰਸ਼ਾਸਨ ਵੱਲੋਂ ਚਾਰ ਵਿਚਾਰ ਅਧੀਨ ਕੈਦੀਆਂ ਨੂੰ ਇਸ ਜੇਲ ਤੋਂ ਹੋਰ ਜੇਲ ਵਿੱਚ ਸ਼ਿਫਟ
ਕੀਤਾ ਜਾ ਰਿਹਾ ਸੀ
ਕਿ ਉਨ੍ਹਾਂ ਨੇ ਸਾਥੀ ਕੈਦੀਆਂ ਨਾਲ ਮਿਲਕੇ ਹੰਗਾਮਾਂ ਸ਼ੁਰੂ ਕਰ ਦਿੱਤਾ।
ਇਹ ਕਹਾਣੀ ਪੁਲਿਸ ਵੱਲੋਂ ਬਿਆਨ ਕੀਤੀ ਜਾ ਰਹੀ ਹੈ। ਪਰ ਦੂਸਰਾ ਪਹਿਲੂ ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਦੇਖ ਸਕਦੇ ਹੇ ਕਿ ਕਿਸ ਤਰ੍ਹਾਂ ਪੁਲਿਸ ਅਣਮਨੁੱਖੀ ਢੰਗ ਨਾਲ ਇਨ੍ਹਾਂ ਕੈਦੀਆਂ ਉੱਪਰ ਆਪਣਾ ਕਹਿਰ ਢਾਅ ਰਹੀ ਹੈ।ਇਹ ਹੈ ਪਹਿਲੀ ਤਸਵੀਰ ਜਿਸ ਵਿੱਚ ਹੰਗਾਮੇ 'ਚ ਸ਼ਾਮਲ ਇੱਕ ਇੱਕ ਕੈਦੀ ਉੱਪਰ ਪੁਲਿਸ ਦੇ ਜਵਾਨ ਡੰਡਿਆਂ ਨਾਲ ਆਪਣੀ ਜ਼ੋਰ ਆਜ਼ਮਾਇਸ਼ ਕਰ ਰਹੇ ਹਨ। ਤਸਵੀਰਾਂ ਤੇ.. ਜ਼ਰਾ ਜੇਲ੍ਹ ਦੇ ਅੰਦਰ ਦੀ ਇਸ ਦੂਸਰੀ ਤਸਵੀਰ ਤੇ ਵੀ ਨਜ਼ਰ ਪਾਓ ਕਿ ਕਿਸ ਤਰ੍ਹਾਂ ਨੰਗੇ ਪਿੰਡੇ ਹੀ ਕੈਦੀ ਉੱਪਰ ਪੁਲਿਸ ਆਪਣੀ ਬਰਬਰਤਾ ਦਿਖਾ ਰਹੀ ਹੈ।
ਜਦਕਿ ਜੇਲ੍ਹ ਦੇ ਸੁਪਰਡੈਂਡ ਕਿੰਨੀ ਬੇਸ਼ਰਮੀਂ ਦੇ ਨਾਲ ਕਹਿ ਰਹੇ ਨੇ ਕਿ ਉਨ੍ਹਾਂ ਨੂੰ ਡੰਡਿਆਂ ਨਾਲ ਨਹੀਂ ਕੁੱਟਿਆ ਗਿਆ ਬਲਕਿ ਹਲਕੀ ਕਾਰਵਾਈ ਕਰਕੇ ਜੇਲ ਅੰਦਰ ਡੱਕਿਆ ਹੈ। ਉਧਰ ਕੈਦੀਆਂ ਦਾ ਕਹਿਣਾ ਹੈ ਕਿ ਜੇਲ ਵਿੱਚ ਉਨ੍ਹਾਂ ਦੇ ਨਾਲ ਅਣਮਨੁੱਖੀ ਤਰੀਕੇ ਦਾ ਵਿਵਹਾਰ ਕੀਤਾ ਜਾਂਦਾ ਹੈ ਜਿਸ ਤੋਂ ਬਚਣ ਦੇ ਲਈ ਜੇਲ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਤੋਂ ਮੋਟੀ ਰਕਮ ਦੀ ਮੰਗ ਕਰਦੇ ਹਨ। ਜਦਕਿ ਜੇਲ ਅਧਿਕਾਰੀ ਇਸਤੋਂ ਸਾਫ ਇਨਕਾਰ ਕਰ ਰਹੇ ਹਨ ।

No comments:
Post a Comment