ਮੁੰਬਈ(PTI)
ਅਭਿਨੇਤਰੀ ਪ੍ਰਿਯੰਕਾ ਚੋਪੜਾ ਦੇ ਪਿਤਾ ਅਸ਼ੋਕ ਚੋਪੜਾ ਦਾ ਸੋਮਵਾਰ ਨੂੰ ਮੁੰਬਈ ਦੇ
ਕੋਕਿਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਪ੍ਰਿਯੰਕਾ
ਦੇ ਪਿਤਾ 2008 ਤੋਂ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ
ਪਿਛਲੇ ਦਿਨੀਂ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਇੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ
ਹੋਈ ਸੀ। ਪ੍ਰਿਯੰਕਾ ਚੋਪੜਾ ਸਮੇਤ ਉਸ ਦੀ ਮਾਂ ਅਤੇ ਉਸ ਦਾ ਭਰਾ ਦਿਹਾਂਤ ਸਮੇਂ ਅਸ਼ੋਕ
ਚੋਪੜਾ ਕੋਲ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਆਪਣੇ ਪਿਤਾ ਦੀ ਸਿਹਤ ਨੂੰ ਲੈ ਕੇ
ਬਹੁਤ ਚਿੰਤਤ ਸੀ ਅਤੇ ਉਸ ਨੇ ਪਿਤਾ ਦੀ ਬੀਮਾਰੀ ਨੂੰ ਦੇਖਦੇ ਹੋਏ ਆਪਣੀਆਂ ਸਾਰੀਆਂ
ਫਿਲਮਾਂ ਦੀ ਸ਼ੂਟਿੰਗ ਰੋਕ ਦਿੱਤੀ ਸੀ। ਉਹ ਆਪਣਾ ਸਾਰਾ ਕੰਮ ਛੱਡ ਕੇ ਆਪਣੇ ਪਿਤਾ ਦਾ
ਖਿਆਲ ਰੱਖ ਰਹੀ ਸੀ ਅਤੇ ਸਾਰਾ ਦਿਨ ਹਸਪਤਾਲ 'ਚ ਗੁਜ਼ਾਰਦੀ ਸੀ।
No comments:
Post a Comment