www.sabblok.blogspot.com
Posted on June 21st, 2013
ਜਲੰਧਰ : ਉਤਰਾਖੰਡ ‘ਚ ਆਈ ਕੁਦਰਤੀ ਆਫਤ ਦੇ ਬਾਅਦ ਜਗ੍ਹਾ-ਜਗ੍ਹਾ ਹਜ਼ਾਰਾਂ ਦੀ ਗਿਣਤੀ ‘ਚ ਪੰਜਾਬੀ ਭਰਾਵਾਂ-ਭੈਣਾਂ ਅਤੇ
ਬੱਚਿਆਂ ਦੀਆਂ ਲਾਸ਼ਾਂ ਲਾਵਾਰਸ ਹਾਲਤ ‘ਚ ਪਈਆਂ ਹੋਈਆਂ ਹਨ। ਲਾਸ਼ਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੈ ਅਤੇ
ਸਰਕਾਰੀ ਤੌਰ ‘ਤੇ ਰਾਹਤ ਕਾਰਜ ਦੇ ਨਾਂ ‘ਤੇ ਕੁਝ ਵੀ ਵਿਸ਼ੇਸ਼ ਨਹੀਂ ਹੋ ਰਿਹਾ ਹੈ। ਜੋ ਕੁਝ ਥੋੜ੍ਹੀ-ਬਹੁਤ ਰਾਹਤ ਮੁਹਿੰਮ ਚੱਲੀ ਹੈ, ਉਹ ਬੀਤੇ ਦਿਨੀਂ ਪ੍ਰਧਾਨ ਮੰਤਰੀ
ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੇ ਉਤਰਾਖੰਡ ਦੌਰੇ ਸਮੇਂ ਚੱਲੀ ਹੈ। ਇਹ ਸਨਸਨੀਖੇਜ਼ ਖੁਲਾਸਾ
ਫਗਵਾੜਾ ਦੇ ਖੇੜਾ ਰੋਡ ਇਲਾਕੇ ਤੋਂ ਸ਼੍ਰੀ ਚਾਰ ਧਾਮ ਦੀ ਯਾਤਰਾ ‘ਤੇ ਆਪਣੀ ਧਰਮ-ਪਤਨੀ ਸੁਸ਼ਮਾ ਰਾਣੀ
ਨਾਲ ਗਏ ਹੋਏ ਸਮਾਜ-ਸੇਵੀ ਗਿਰੀਸ਼ ਸ਼ਰਮਾ ਨੇਫੋਨ ‘ਤੇ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਉਹ ਆਪਣੀ ਪਤਨੀ ਸਣੇ
14 ਜੂਨ ਦੀ ਰਾਤ ਨੂੰ ਕੇਦਾਰਨਾਥ
ਮੰਦਰ ਪਹੁੰਚੇ ਅਤੇ ਉਸ ਦੇ ਕੁਝ ਘੰਟਿਆਂ ਬਾਅਦ ਜੋ ਕੁਝ ਵਾਪਰਿਆ, ਉਹ ਇੰਨਾ ਭਿਆਨਕ ਸੀ ਕਿ
ਉਸ ਨੂੰ ਯਾਦ
ਕਰਕੇ ਉਨ੍ਹਾਂ ਦਾ ਮਨ ਵਿਲਕ ਉਠਦਾ ਹੈ। ਸ਼ਰਮਾ ਨੇ ਦੱਸਿਆ ਕਿ ਕੇਦਾਰਨਾਥ ਮੰਦਰ ਦੇ
ਨਜ਼ਦੀਕ ਰਾਤ
ਦੇ ਸਮੇਂ ਸਭ ਤੋਂ ਪਹਿਲਾਂ ਬੱਦਲ ਫਟਿਆ ਤੇ ਉਸ ਦੇ ਬਾਅਦ ਗਲੇਸ਼ੀਅਰ ਟੁੱਟ ਗਿਆ।ਇਸ ਦੇ
ਨਾਲ ਹੀਚਾਰੇ ਪਾਸਿਆਂ ਤੋਂ ਤੇਜ਼ ਰਫਤਾਰ ਨਾਲ ਘੁੰਮੇ ਪਾਣੀ ਦੀ ਅਜਿਹੀ
ਸੁਨਾਮੀ ਆਈ ਕਿ ਪਲਕ ਝਪਕਦੇ ਹੀ ਸਭ ਕੁਝ ਤਬਾਹ ਹੋ ਗਿਆ। ਕੇਦਾਰਨਾਥ ‘ਚ ਉਦੋਂ ਮੌਜੂਦ 5
ਹਜ਼ਾਰ ਤੋਂ ਵੱਧ ਲੋਕ ਮੌਤ ਦੀ ਆਗੋਸ਼ ‘ਚ ਚਲੇ ਗਏ। ਉਨ੍ਹਾਂ ਦੱਸਿਆ ਕਿ ਕੇਦਾਰਨਾਥ ਮੰਦਰ
‘ਚ ਜ਼ਿਆਦਾਤਰ ਪੁਜਾਰੀਆਂ ਦੀ ਵੀ ਮੌਤ ਹੋ ਗਈ ਹੈ।ਮੰਦਰ ਦੇ ਅੰਦਰ ਚਾਰੇ ਪਾਸੇ ਮਲਬਾ ਅਤੇ
ਨੇੜੇ-ਤੇੜੇ ਲਾਸ਼ਾਂ ਦਾ
ਅੰਬਾਰ ਲੱਗਿਆ ਹੋਇਆ ਹੈ।
ਇਲਾਕੇ ਵਿਚ ਇਸ ਦੇ ਆਸ-ਪਾਸ ਬਣੇ ਹੋਏ ਸਾਰੇ ਤੀਰਥ ਯਾਤਰੀ ਭਵਨ, ਹੋਟਲ ਆਦਿ ਪਾਣੀ ਦੀ ਸੁਨਾਮੀ ‘ਚ ਰੁੜ੍ਹ ਚੁੱਕੇ ਹਨ। ਕੇਦਾਰਨਾਥ ਦੀ
ਤਰ੍ਹਾਂ ਯਾਤਰਾ ਮਾਰਗ ‘ਤੇ ਆਉਂਦੇ ਰਾਮਬਾੜਾ ਅਤੇ ਗੌਰੀਕੁੰਡ ਇਲਾਕੇ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ।
ਗੌਰੀਕੁੰਡ ਵਿਚ ਬਣੀ ਸਰਕਾਰੀ ਅਤੇ ਗੈਰ-ਸਰਕਾਰੀ ਪਾਰਕਿੰਗ ਵੀ ਤਬਾਹ ਹੋ ਗਈ ਹੈ। ਇਸ
ਪਾਰਕਿੰਗ ਸਥਾਨ ‘ਤੇ ਮੌਜੂਦ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਗਏ ਹਜ਼ਾਰਾਂ ਤੀਰਥ ਯਾਤਰੀਆਂ ਦੇ ਸੈਂਕੜਿਆਂ ਦੀ ਸੰਖਿਆ ਵਿਚ
ਵਾਹਨ ਜਿਨ੍ਹਾਂ ਵਿਚ ਜੀਪਾਂ, ਕਾਰਾਂ, ਬੱਸਾਂ ਅਤੇ ਟੈਂਪੂ-ਟਰੈਵਲਰ ਆਦਿ ਮੌਜੂਦ ਸਨ, ਸਭ ਪਾਣੀ ਦੇ ਆਏ ਤੇਜ਼ ਸੈਲਾਬ ਅਤੇ ਚੱਲੀ ਸੁਨਾਮੀ ‘ਚ ਵਹਿ ਗਏ ਹਨ।
ਉਨ੍ਹਾਂਦੱਸਿਆ ਕਿ ਸ਼੍ਰੀਚਾਰ ਧਾਮ ਯਾਤਰਾ
ਮਾਰਗ ਅਤੇ ਸ੍ਰੀ
ਹੇਮਕੁੰਟ ਸਾਹਿਬ ਨੂੰ ਜਾਂਦੇ ਮਾਰਗਾਂ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਪੰਜਾਬੀ ਲੋਕ ਬੁਰੀ
ਤਰ੍ਹਾਂ ਫਸੇ ਹੋਏ ਹਨ। ਇਨ੍ਹਾਂ ਦੇ ਕੋਲ ਨਾ ਤਾਂ ਰਾਤ ਦੇ ਸਮੇਂ ਸੌਣ
ਦੇ ਲਈ ਕੋਈ ਜਗ੍ਹਾ ਹੈ ਅਤੇ ਨਾ ਹੀ ਖਾਣ-ਪੀਣ ਲਈ ਕਿਸੇ ਵੀ ਪ੍ਰਕਾਰ ਦਾ ਸਾਮਾਨ। ਯਾਤਰੀ
ਮਾਰਗ ‘ਤੇ ਅਜਿਹੇ ਯਾਤਰੀਆਂ ਦੀਆਂ ਲਾਸ਼ਾਂ ਖਿੱਲਰੀਆਂ ਪਈਆਂ ਹਨ। ਕੁਝ ਯਾਤਰੀ ਅਜਿਹੇ ਹਨ
ਜੋ ਕਈ
ਦਿਨਾਂ ਤੋਂ ਭੁੱਖੇ ਅਤੇ ਪਿਆਸੇ ਖੱਡਿਆਂ ‘ਚ ਫਸੇ ਹੋਏ ਹਨ।
ਸ਼ਰਮਾ ਨੇ ਦੱਸਿਆ ਕਿ ਉਹ ਅਤੇ
ਉਨ੍ਹਾਂ ਦੀ ਪਤਨੀ ਨੇ ਇਕ ਬੱਸ ਦਾ ਸਹਾਰਾ ਲੈ ਕੇ ਲਗਾਤਾਰ 3 ਦਿਨ ਅਤੇ 3 ਰਾਤਾਂ ਗੁਜ਼ਾਰ ਕੇ ਕਿਸੇ ਤਰ੍ਹਾਂ
ਆਪਣੀ ਜਾਨ ਬਚਾਈ। ਜਿਸ ਇਲਾਕੇ ਤੋਂ ਗੰਗਾ ਲੰਘਦੀ ਹੈ, ਉਸ ਦੇ ਕਿਨਾਰਿਆਂ ‘ਤੇ ਇਨਸਾਨੀ ਲਾਸ਼ਾਂ ਦਾ ਢੇਰ ਦੇਖਣ
ਨੂੰ ਮਿਲ ਰਿਹਾ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਨਜ਼ਦੀਕ ਗੋਬਿੰਦਘਾਟ ਪੁਲੀ ਪੂਰੀ ਤਰ੍ਹਾਂ ਟੁੱਟ
ਗਈ ਹੈ। ਤੀਰਥ ਯਾਤਰੀਆਂ ਵਲੋਂ ਮਦਦ ਦੀਆਂ ਚੀਕਾਂ ਸਾਰਿਆਂ ਸਥਾਨਾਂ ਤੋਂ ਸੁਣਾਈ ਦੇ ਰਹੀਆਂ ਹਨ।
ਹੈਲੀਕਾਪਟਰ ਸੇਵਾ ਨਾਲ ਜੋ ਰਾਹਤ ਕਾਰਜ ਹੋ ਰਿਹਾ ਹੈ, ਉਹ ਵੀ ਕਾਫੀ ਨਹੀਂ ਹੈ।
ਤੀਰਥ ਯਾਤਰੀਆਂ ਨੂੰ ਖਾਣ ਲਈ ਬਰੈੱਡ
ਜਿਥੇ 70 ਰੁਪਏ ਦੇ ਹਿਸਾਬ ਨਾਲ ਵਿਕ ਰਹੀ ਹੈ ਤੇ ਖਾਣੇ ਦੀਇਕ ਸਾਧਾਰਨ ਜਿਹੀ ਪਲੇਟ ਜਿਸ
‘ਚ ਸਿਰਫ ਦਾਲ ਅਤੇ ਦੋ ਰੋਟੀਆਂ ਹਨ, 500 ਰੁਪਏ ਦੇ ਹਿਸਾਬ ਨਾਲ ਵੇਚੀ ਜਾ ਰਹੀ
ਹੈ। ਪੀਣ ਦੇ ਪਾਣੀ ਦੀ ਇਕ ਬੋਤਲ 50 ਤੋਂ ਲੈ ਕੇ 100 ਰੁਪਏ ‘ਚ ਮਿਲ ਰਹੀ ਹੈ।
ਜੋ ਲੋਕ ਬੀਮਾਰ ਹੋ ਚੁੱਕੇ ਹਨ, ਉਨ੍ਹਾਂ ਨੂੰ ਡਾਕਟਰੀ ਸਹਾਇਤਾ ਨਹੀਂ
ਮਿਲ ਸਕੀ ਹੈ। ਭਾਰਤੀ ਸੈਨਾ ਵਲੋਂ ਰਾਹਤ ਕਾਰਜ ਵਿਚ ਜੁਟਣ ਦੇ ਬਾਅਦ ਹਾਲਾਤ ਬਿਹਤਰ ਜ਼ਰੂਰ ਹੋਏ ਹਨ
ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸ਼ਰਮਾ ਨੇ ਕਿਹਾ ਕਿ ਅਗਰ ਹਾਲਾਤ ਦੀ ਗੰਭੀਰਤਾ ਨੂੰ ਭਾਂਪ ਕੇ
ਸਰਕਾਰੀ ਤੌਰ ‘ਤੇ ਰਾਹਤ ਕਾਰਜ ਨੂੰ ਤੇਜ਼ ਨਾ ਕੀਤਾ ਗਿਆ ਤਾਂ ਹਜ਼ਾਰਾਂ ਲੋਕ ਜਿਨ੍ਹਾਂ ਵਿਚ ਜ਼ਿਆਦਾਤਰ
ਪੰਜਾਬੀ ਮੂਲ ਦੇ ਲੋਕ ਹਨ ਅਤੇ ਜੋ ਤੀਰਥ ਯਾਤਰਾ ਦੇ ਮਾਰਗ ਅਤੇ ਸ੍ਰੀ ਹੇਮਕੁੰਟ ਸਾਹਿਬ ਦੇ
ਰਸਤਿਆਂ ਵਿਚ ਫਸੇ ਹੋਏ ਹਨ, ਨੂੰ ਮੌਤ ਦੇ ਮੂੰਹ ਵਿਚੋਂ ਬਚਾਅ ਸਕਣਾ ਅਸੰਭਵ ਹੋ ਜਾਵੇਗਾ।
ਸ਼ਰਮਾ ਨੇ ਕਿਹਾ ਕਿ ਉਤਰਾਖੰਡ ਸਰਕਾਰ
ਮ੍ਰਿਤਕਾਂ ਦੀ ਗਿਣਤੀ ਨੂੰ ਘੱਟ ਇਸ ਲਈ ਦੱਸ ਰਹੀ ਹੈ ਕਿਉਂਕਿ ਸਰਕਾਰ ਨੂੰ ਮ੍ਰਿਤਕਾਂ ਦੇ
ਰਿਸ਼ਤੇਦਾਰਾਂ ਨੂੰ ਮੁਆਵਜ਼ਾ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਜੋ ਹਾਲ ਉਤਰਾਖੰਡ ‘ਚ
ਦੇਖ ਕੇ ਆਏ ਹਨ, ਉਸ ਨੂੰ ਦੇਖ ਕੇ ਉਹ ਇਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਉਥੇ
ਮਰਨ ਵਾਲਿਆਂ ਦੀ ਗਿਣਤੀ 20000 ਤੋਂ 25000 ਲੋਕਾਂ ਵਿਚਕਾਰ ਹੈ ਅਤੇ ਯਾਤਰਾ ਮਾਰਗ ‘ਤੇ
ਫਸੇ ਹੋਏ ਲੋਕਾਂ ਦੀ ਗਿਣਤੀ ਇਕ ਲੱਖ ਤੋਂ ਕਿਤੇ ਵੱਧ ਹੈ।
ਸ਼ਰਮਾ ਨੇ ਕਿਹਾ ਕਿ ਉਹ ਪੰਜਾਬ
ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਨ ਕਿ ਸਰਕਾਰ ਉਤਰਾਖੰਡ ‘ਚ ਫਸੇ ਹੋਏ ਪੰਜਾਬੀਆਂ ਦੀ ਸਹਾਇਤਾ
ਕਰਨ ਦੇ ਲਈ ਅੱਗੇ ਆਵੇ। ਜਿੰਨੀ ਵੱਡੀ ਮਨੁੱਖੀ ਤ੍ਰਾਸਦੀ ਉਤਰਾਖੰਡ ‘ਚ ਪੰਜਾਬੀ ਲੋਕਾਂ ਨਾਲ ਹੋਈ ਹੈ, ਉਸ ਨੂੰ ਦੇਖ ਕੇ ਸੂਬਾ ਸਰਕਾਰ ਜਨਹਿਤ
‘ਚ ਇਨ੍ਹਾਂ ਦੀ ਸੁਧ ਲਵੇ ਅਤੇ ਜੋ ਕੁਝ ਵੀ ਸੰਭਵ ਹੋ ਸਕੇ, ਉਹ ਕਰੇ।
No comments:
Post a Comment