jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 8 June 2013

ਟੀ.ਈ.ਟੀ ਪ੍ਰੀਖਿਆ ਅੱਜ-ਦੋ ਸ਼ਿਫ਼ਟਾਂ 'ਚ 4400 ਪ੍ਰੀਖਿਆਰਥੀ ਪ੍ਰੀਖਿਆ ਦੇਣਗੇ

www.sabblok.blogspot.com

ਕਪੂਰਥਲਾ, 8 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਟੀ.ਈ.ਟੀ 2013 ਜੋ 9 ਜੂਨ ਨੂੰ 8 ਪ੍ਰੀਖਿਆ ਕੇਂਦਰਾਂ 'ਚ ਹੋਵੇਗੀ | ਇਸ ਵਿਚ 4400 ਵਿਦਿਆਰਥੀ ਪ੍ਰੀਖਿਆ ਦੇਣਗੇ | ਇਹ ਜਾਣਕਾਰੀ ਸ੍ਰੀ ਰੂਪ ਲਾਲ ਰੂਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਨੇ ਦਿੱਤੀ | ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਸਵੇਰੇ 10 ਤੋਂ ਲੈ ਕੇ 12:30 ਵਜੇ ਤੱਕ ਹੋਵੇਗੀ | ਜਿਸ ਵਿਚ +2 ਈ.ਟੀ.ਟੀ ਤੇ ਬੀ.ਏ ਯੋਗਤਾ ਪ੍ਰਾਪਤ ਪ੍ਰੀਖਿਆਰਥੀ ਪ੍ਰੀਖਿਆ ਦੇਣਗੇ, ਜਦਕਿ ਦੂਜੀ ਸ਼ਿਫ਼ਟ ਦੀ ਪ੍ਰੀਖਿਆ ਜਿਸ ਵਿਚ ਬੀ.ਏ, ਬੀ.ਐੱਡ ਪ੍ਰੀਖਿਆਰਥੀ ਸ਼ਾਮਲ ਹੋਣਗੇ | ਇਹ ਪ੍ਰੀਖਿਆ 2 ਵਜੇ ਤੋਂ ਸਾਢੇ 4 ਵਜੇ ਤੱਕ ਵੱਖ-ਵੱਖ ਕੇਂਦਰਾਂ 'ਚ ਹੋਵੇਗੀ | ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਪ੍ਰੀਖਿਆ 'ਚ ਸਿੱਖਿਆ ਵਿਭਾਗ ਦੇ 110 ਮੁਲਾਜ਼ਮਾਂ ਨੂੰ ਸੁਪਰਡੈਂਟ, ਡਿਪਟੀ ਸੁਪਰਡੈਂਟ ਤੇ ਨਿਗਰਾਨ ਵਜੋਂ ਡਿਊਟੀ 'ਤੇ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਵਿਚ 37 ਅੰਗਹੀਣ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਅਮਰਨਾਥ ਹਿੰਦੂ ਹਾਈ ਸਕੂਲ ਕਪੂਰਥਲਾ ਵਿਚਲੇ ਪ੍ਰੀਖਿਆ ਕੇਂਦਰ ਵਿਚ ਹੋਵੇਗੀ | ਜਿਸ ਵਿਚ ਅੰਗਹੀਣ ਪ੍ਰੀਖਿਆਰਥੀਆਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪ੍ਰੀਖਿਆ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਪ੍ਰੀਖਿਆ ਕੇਂਦਰਾਂ ਦੁਆਲੇ ਆਮ ਲੋਕਾਂ ਦੇ ਇਕੱਠੇ ਹੋਣ 'ਤੇ ਦਫ਼ਾ 144 ਤਹਿਤ ਪਾਂਬਦੀ ਲਗਾਈ ਹੈ | ਸ੍ਰੀ ਰੂਪ ਲਾਲ ਨੇ ਦੱਸਿਆ ਕਿ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਦੇ ਦਫ਼ਤਰ ਵਿਚ ਹੈਲਪ ਲਾਈਨ ਸਥਾਪਿਤ ਕੀਤੀ ਗਈ ਹੈ ਤੇ ਪ੍ਰੀਖਿਆ ਦੇ ਸਮੇਂ ਦੌਰਾਨ ਦਫ਼ਤਰ ਦਾ ਸਾਰਾ ਅਮਲਾ ਹਾਜ਼ਰ ਰਹੇਗਾ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪ੍ਰੀਖਿਆਰਥੀ ਨੂੰ ਕੋਈ ਸਮੱਸਿਆ ਹੋਵੇ ਤਾਂ ਉਹ ਉਨ੍ਹਾਂ ਦੇ ਮੋਬਾਈਲ ਨੰਬਰ 94652-29722 ਤੇ ਦਫ਼ਤਰ ਦੇ ਨੰਬਰ 01822-232436 'ਤੇ ਸੰਪਰਕ ਕਰ ਸਕਦਾ ਹੈ

No comments: