www.sabblok.blogspot.com
ਫ਼ਾਜ਼ਿਲਕਾ, 8 ਜੂਨ (ਦਵਿੰਦਰ ਪਾਲ ਸਿੰਘ)-ਟੀ. ਈ. ਟੀ. ਪ੍ਰੀਖਿਆ ਐਸ. ਸੀ. ਈ. ਆਰ. ਟੀ. ਲਈ ਨਵਾਂ ਤਜ਼ਰਬਾ ਤੇ ਇਮਤਿਹਾਨ ਹੋਵੇਗਾ ਕਿਉਂਕਿ ਨਾਮੀ ਸੰਸਥਾਵਾਂ ਵੱਲੋਂ ਹੱਥ ਖੜ੍ਹੇ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਜ਼ਿੰਮੇਵਾਰੀ ਐਸ. ਸੀ. ਈ. ਆਰ. ਟੀ. ਦੀ ਲਾਈ ਹੈ | ਸਿੱਖਿਆ ਵਿਭਾਗ ਵੱਲੋਂ ਜੁਲਾਈ 2011 'ਚ ਟੀ. ਈ. ਟੀ. ਦੀ ਪ੍ਰੀਖਿਆ ਸੀ ਡੈਕ ਮੋਹਾਲੀ ਵੱਲੋਂ ਕਰਾਈ ਗਈ ਸੀ | ਜਿਸ 'ਚ 2 ਲੱਖ 50 ਹਜ਼ਾਰ ਬੇਰੁਜ਼ਗਾਰ ਅਧਿਆਪਕ ਬੈਠੇ ਸਨ, ਜਿਨ੍ਹਾਂ 'ਚੋਂ 8200 ਪਾਸ ਐਲਾਨੇ ਗਏ | ਇਸ ਤੋਂ ਬਾਅਦ ਸੀ. ਡੈੱਕ, ਪੰਜਾਬ ਯੂਨੀਵਰਸਿਟੀ ਤੇ ਦਿੱਲੀ ਦੀਆਂ ਕਈ ਸੰਸਥਾਵਾਂ ਨੇ ਪ੍ਰੀਖਿਆ ਲੈਣ ਤੋਂ ਹੱਥ ਖੜ੍ਹੇ ਕਰ ਦਿੱਤੇ | ਇਸ ਸਥਿਤੀ 'ਚ ਸਾਰੀ ਕਮਾਂਡ ਐਸ. ਸੀ. ਈ. ਆਰ. ਟੀ. ਨੂੰ ਸੌਾਪ ਦਿੱਤੀ ਗਈ ਹੈ | ਐਸ. ਸੀ. ਈ. ਆਰ. ਟੀ. ਦੀ ਭਰੋਸੇ ਯੋਗਤਾ 'ਤੇ ਪਹਿਲਾ ਹੀ ਕਈ ਸਵਾਲ ਹਨ | ਇਸ ਕਰਕੇ ਲੱਖਾਂ ਵਿਦਿਆਰਥੀਆਂ ਦੀ ਪਾਰਦਰਸ਼ੀ ਢੰਗ ਨਾਲ ਪ੍ਰੀਖਿਆ ਲੈਣਾ ਆਪਣੇ ਆਪ 'ਚ ਇਕ ਸਵਾਲ ਅਤੇ ਇਮਤਿਹਾਨ ਹੈ | ਸਿੱਖਿਆ ਮੰਤਰੀ ਪੰਜਾਬ ਅਤੇ ਵਿਭਾਗੀ ਉੱਚ ਅਧਿਕਾਰੀਆਂ ਵੱਲੋਂ 391 ਪ੍ਰੀਖਿਆ ਕੇਂਦਰਾਂ 'ਤੇ ਸਖ਼ਤ ਤੇ ਪੁਖ਼ਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ | ਸਾਰੇ ਮੰਡਲ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਇਸ ਪ੍ਰੀਖਿਆ ਦੇ ਮੁੱਖ ਪ੍ਰਬੰਧਕ ਹੋਣਗੇ ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੀ ਸੁਚਾਰੂ ਪ੍ਰਬੰਧਾਂ ਲਈ ਪੂਰਾ ਸਹਿਯੋਗ ਕਰੇਗਾ | ਵੱਖ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ 144 ਲਾਈ ਗਈ ਹੈ | ਪ੍ਰੀਖਿਆ ਕੇਂਦਰਾਂ ਅੰਦਰ ਸਿਰਫ਼ ਵਿਦਿਆਰਥੀ ਤੇ ਪ੍ਰੀਖਿਆ ਅਮਲਾ ਹੀ ਜਾ ਸਕੇਗਾ | ਸਿੱਖਿਆ ਸੁਧਾਰ ਕਮੇਟੀ ਪੰਜਾਬ ਦੇ ਬੁਲਾਰੇ ਸ੍ਰੀ ਹੰਸ ਰਾਜ ਨੇ ਮੰਗ ਕੀਤੀ ਹੈ ਕਿ ਟੀ. ਈ. ਟੀ. ਮਾਰਚ ਅਤੇ ਦਸੰਬਰ ਵਿਚ ਸਾਲ ਅੰਦਰ ਦੋ ਵਾਰ ਲਿਆ ਜਾਵੇ ਤਾਂ ਜੋ ਅੱਤ ਦੀ ਗਰਮੀ 'ਚ ਵਿਦਿਆਰਥੀ ਮੁਸ਼ਕਲਾਂ ਤੋਂ ਬਚ ਸਕਣ |

No comments:
Post a Comment