ਕੈਲੀਫੋਰਨੀਆਂ, 8 ਜੂਨ (ਏਜੰਸੀ)- ਲੱਾਸ ਏਜੰਲਸ ਦੇ ਪੱਛਮ 'ਚ ਸੈਂਟਾ ਮੋਨਿਕਾ 'ਚ ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚੱਲਾ ਦਿੱਤੀਆਂ ਜਿਸ ਨਾਲ 6 ਲੋਕਾਂ ਦੀ ਹੱਤਿਆ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਬਾਅਦ 'ਚ ਇਸ ਬੰਦੂਕਧਾਰੀ ਨੂੰ ਇਕ ਕਾਲਜ਼ ਦੀ ਲਾਈਬਰੇਰੀ 'ਚ ਪੁਲਿਸ ਨੇ ਮਾਰ ਦਿੱਤਾ। ਜਿਸ ਜਗ੍ਹਾ 'ਤੇ ਇਹ ਘਟਨਾ ਹੋਈ, ਉਥੋਂ ਕਰੀਬ ਤਿੰਨ ਮੀਲ ਦੀ ਦੂਰੀ 'ਤੇ ਅਮਰੀਕੀ ਰਾਸ਼ਟਰਪਤੀ ਇਕ ਸੰਮੇਲਨ 'ਚ ਭਾਗ ਲੈ ਰਹੇ ਸਨ।