www.sabblok.blogspot.com
ਮਲੌਦ,
4 ਜੂਨ (ਬਲਜਿੰਦਰ ਪਾਲ ਸਿੰਘ, ਹਰਜੋਤ ਸੰਧੂ) : ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ
ਨਾਲ ਭਰਿਆ ਪਿਆ ਹੈ। ਪਰ ਜੂਨ ਦਾ ਮਹੀਨਾ ਸਿੱਖ ਇਤਿਹਾਸ 'ਚ ਅਹਿਮ ਸਥਾਨ ਰੱਖਦਾ ਹੈ ਇਕ ਤੇ
ਗੁਰੂ ਨਾਨਕ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਦੂਜਾ ਜੂਨ 1984
ਸਾਲ ਦੌਰਾਨ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਸ੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ ਸਾਹਿਬ ਤੇ ਫ਼ੌਜਾਂ ਚਾੜ ਕੇ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਨੂੰ ਅੰਜ਼ਾਮ
ਦਿੱਤਾ ਜਿਸ ਵਿੱਚ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੇ ਸ਼ਹਾਦਤ ਪ੍ਰਾਪਤ ਕੀਤੀ। ਸ਼ਹੀਦਾਂ ਦੇ
ਸਰਤਾਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ
'ਚ ਗੁਰਦੁਆਰਾ ਸਾਹਿਬ ਡੈਨਹਾਗ, ਹਾਲੈਂਡ ਹਰਮਨ ਕਾਸਟਰ ਸਟਰਾਟ 140, 2523 ਏ. ਸੀ. ਵਿਖੇ
ਸ਼ਹੀਦੀ ਸਮਾਗਮ ਦਾ ਆਯਜੋਨ 9 ਜੂਨ ਨੂੰ ਸਵੇਰੇ 10 ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ
ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
No comments:
Post a Comment