www.sabblok.blogspot.com
ਕਪੂਰਥਲਾ, 11 ਜੂਨ (ਵਿਸ਼ੇਸ਼ ਪ੍ਰਤੀਨਿਧ)-ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ
ਕਪੂਰਥਲਾ ਵੱਲੋਂ ਅੱਜ ਸਰਵਣ ਸਿੰਘ ਪਟਵਾਰੀ ਦੀ ਬਿਨਾਂ ਕਿਸੇ ਦੇਰੀ ਦੇ ਬਹਾਲੀ, 4-9-14
ਸਾਲਾ ਤਰੱਕੀਆਂ ਦੇ ਬਕਾਏ ਕੇਸਾਂ ਦਾ ਨਿਪਟਾਰਾ, ਕਾਨੂੰਗੋ ਦੀਆਂ ਖ਼ਾਲੀ ਅਸਾਮੀਆਂ ਰੋਸਟਰ
ਰਜਿਸਟਰਡ ਮੁਤਾਬਿਕ ਪੁਰ ਕਰਨ, ਪਟਵਾਰੀਆਂ ਤੇ ਕਾਨੂੰਗੋ ਦੇ ਮੈਡੀਕਲ ਬਿੱਲਾਂ ਦੀ ਤੁਰੰਤ
ਅਦਾਇਗੀ, ਕੰਪਿਊਟਰ ਵੱਲੋਂ ਕੀਤੀਆਂ ਗ਼ਲਤੀਆਂ ਲਈ ਪਟਵਾਰੀਆਂ ਨੂੰ ਜ਼ਿੰਮੇਵਾਰ ਨਾ
ਠਹਿਰਾਉਣ ਆਦਿ ਮੰਗਾਂ ਨੂੰ ਲੈ ਕੇ ਅੱਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਨਰਿੰਦਰ
ਕੁਮਾਰ ਦੀ ਪ੍ਰਧਾਨਗੀ ਹੇਠ 11 ਵਜੇ ਤੋਂ 2 ਵਜੇ ਤੱਕ ਕਪੂਰਥਲਾ ਵਿਚ ਧਰਨਾ ਦਿੱਤਾ ਗਿਆ |
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ
ਚਿਤਾਵਨੀ ਦਿੱਤੀ ਕਿ ਜੇਕਰ ਸਰਵਣ ਸਿੰਘ ਪਟਵਾਰੀ ਨੂੰ ਜਲਦੀ ਬਹਾਲ ਨਾ ਕੀਤਾ ਗਿਆ ਤਾਂ
21 ਜੂਨ ਨੂੰ ਜ਼ਿਲ੍ਹਾ ਸਦਰ ਮੁਕਾਮ 'ਤੇ ਮਾਲ ਵਿਭਾਗ ਦਾ ਕੰਮ ਠੱਪ ਕਰਕੇ ਜ਼ਿਲ੍ਹਾ
ਪੱਧਰੀ ਧਰਨਾ ਮੁੜ ਦਿੱਤਾ ਜਾਵੇਗਾ | ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ
ਹੋਵੇਗੀ | ਇਸ ਮੌਕੇ ਯੂਨੀਅਨ ਦੇ ਸੂਬਾਈ ਸੰਗਠਨ ਸਕੱਤਰ ਸ: ਕੁਲਵਿੰਦਰ ਸਿੰਘ ਥਿੰਦ ਨੇ
ਦੱਸਿਆ ਕਿ ਪ੍ਰਸ਼ਾਸਨ ਤੇ ਸਰਕਾਰ ਦੇ ਪਟਵਾਰੀਆਂ ਦੀ ਮੰਗਾਂ ਪ੍ਰਤੀ ਢਿੱਲ ਮੱਠ ਦੇ ਰਵੱਈਏ
ਦੇ ਰੋਸ ਵਜੋਂ ਅੱਜ ਪਟਵਾਰੀਆਂ ਵੱਲੋਂ ਸਰਕਾਰੀ ਤਾਮੀਲਾਂ ਦਾ ਬਾਈਕਾਟ ਕਰਕੇ ਕੰਪਿਊਟਰ ਦਾ
ਕੰਮ ਬਿਲਕੁੱਲ ਠੱਪ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਪਟਵਾਰੀ ਤੇ
ਸੋਹਣ ਸਿੰਘ ਪਟਵਾਰੀ ਨੂੰ ਵੀ ਬਿਨਾਂ ਕਿਸੇ ਦੇਰੀ ਦੇ ਬਹਾਲ ਕੀਤਾ ਜਾਵੇ ਤੇ ਜੇ.ਸੀ.ਸੀ
ਦੀ ਮੀਟਿੰਗ ਨਿਯਮਾਂ ਅਨੁਸਾਰ ਹਰ ਤਿੰਨ ਮਹੀਨੇ ਬਾਅਦ ਕਰਨੀ ਯਕੀਨੀ ਬਣਾਈ ਜਾਵੇ | ਧਰਨੇ
ਨੂੰ ਯੂਨੀਅਨ ਦੇ ਜ਼ਿਲ੍ਹਾ ਸਰਪ੍ਰਸਤ ਸ: ਕਮਲਜੀਤ ਸਿੰਘ ਚੰਮਿਆਰੀ, ਜ਼ਿਲ੍ਹਾ ਜਨਰਲ
ਸਕੱਤਰ ਸ੍ਰੀ ਮੱਖਣ ਲਾਲ ਅਟਵਾਰੀ, ਖ਼ਜ਼ਾਨਚੀ ਸ: ਕੁਲਜੀਤ ਸਿੰਘ ਆਹਲੂਵਾਲੀਆ, ਮੀਤ
ਪ੍ਰਧਾਨ ਸ: ਸ਼ਿੰਗਾਰਾ ਸਿੰਘ ਮਰੋਕ, ਸ: ਕੰਵਲਜੀਤ ਸਿੰਘ ਜੱਜੀ, ਸ੍ਰੀ ਅਨਿਲ ਕੁਮਾਰ ਮੀਤ
ਪ੍ਰਧਾਨ, ਬਲਬੀਰ ਕੁਮਾਰ ਜੁਆਇੰਟ ਸਕੱਤਰ, ਦਵਿੰਦਰ ਕੁਮਾਰ ਪ੍ਰਚਾਰ ਸਕੱਤਰ, ਸਰਵਣ ਸਿੰਘ
ਦਫ਼ਤਰ ਸਕੱਤਰ, ਜਸਵੰਤ ਸਿੰਘ ਪ੍ਰੈੱਸ ਸਕੱਤਰ ਆਦਿ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ
ਰੋਹ 'ਚ ਆਏ ਪਟਵਾਰੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ
ਵਿਚ ਸਰਵਸ੍ਰੀ ਬਲਰਾਜ ਅਗਨੀਹੋਤਰੀ ਪ੍ਰਧਾਨ ਤਹਿਸੀਲ ਕਪੂਰਥਲਾ, ਸੁਖਵਿੰਦਰ ਸਿੰਘ ਮਾਹਲ
ਪ੍ਰਧਾਨ ਤਹਿਸੀਲ ਸੁਲਤਾਨਪੁਰ ਲੋਧੀ, ਸੁਰਿੰਦਰਪਾਲ ਸਿੰਘ ਪ੍ਰਧਾਨ ਤਹਿਸੀਲ ਫਗਵਾੜਾ,
ਪਰਮਜੀਤ ਰਾਮ ਜਨਰਲ ਸਕੱਤਰ, ਪ੍ਰਵੀਨ ਕੁਮਾਰ ਪ੍ਰਧਾਨ ਤਹਿਸੀਲ ਭੁਲੱਥ, ਬਿਕਰਮ ਸਿੰਘ
ਪ੍ਰਧਾਨ ਸਬ ਤਹਿਸੀਲ ਢਿੱਲਵਾਂ ਤੋਂ ਇਲਾਵਾ ਨਰੋਤਮ ਸਿੰਘ ਪ੍ਰਧਾਨ, ਦਿਲਬਾਗ ਸਿੰਘ
ਕਾਨੂੰਗੋ ਜਨਰਲ ਸਕੱਤਰ, ਲਖਵਿੰਦਰ ਸਿੰਘ ਕਾਨੂੰਗੋ ਪ੍ਰੈੱਸ ਸਕੱਤਰ, ਮੇਵਾ ਸਿੰਘ
ਕਾਨੂੰਗੋ, ਹਰਜਿੰਦਰ ਸਿੰਘ ਕਾਨੂੰਗੋ, ਬਲਵਿੰਦਰ ਸਿੰਘ ਕਾਨੂੰਗੋ, ਸਰਬਜੀਤ ਸਿੰਘ
ਕਾਨੂੰਗੋ, ਬਲਦੇਵ ਸਿੰਘ ਕਾਨੂੰਗੋ, ਬਖ਼ਸ਼ੀਸ਼ ਸਿੰਘ ਕਾਨੂੰਗੋ, ਬਲਵੰਤ ਸਿੰਘ ਕਾਨੂੰਗੋ,
ਅਮਰੀਕ ਸਿੰਘ ਜਨਰਲ ਸਕੱਤਰ ਤਹਿਸੀਲ ਕਪੂਰਥਲਾ, ਗੁਲਜ਼ਾਰ ਸਿੰਘ ਖ਼ਜ਼ਾਨਚੀ ਤਹਿਸੀਲ
ਕਪੂਰਥਲਾ, ਵਿਜੇ ਕੁਮਾਰ, ਪ੍ਰਗਟ ਸਿੰਘ, ਗੁਰਮੀਤ ਰਾਮ, ਖਜਾਨ ਸਿੰਘ, ਸੁਖਦੇਵ ਸਿੰਘ,
ਕਰਤਾਰ ਸਿੰਘ, ਰਾਜੀਵ ਖੋਸਲਾ, ਹਰਦੀਪ ਸਿੰਘ, ਗੁਰਦੀਪ ਸਿੰਘ, ਦਿਲਬਾਗ ਸਿੰਘ, ਬਨਾਰਸੀ
ਸਿੰਘ, ਬਲਦੇਵ ਸਿੰਘ, ਮੰਗਲ ਸਿੰਘ, ਪਵਨ ਕੁਮਾਰ, ਸੁਰਿੰਦਰ ਕੁਮਾਰ, ਨਗੇਸ਼ ਕੁਮਾਰ, ਬਾਲ
ਕਿਸ਼ਨ, ਜੋਗਿੰਦਰ ਸਿੰਘ, ਬਲਵੰਤ ਸਿੰਘ, ਹਰਜਿੰਦਰ ਸਿੰਘ, ਰਜੇਸ਼ ਮਟਕਨ ਆਦਿ ਹਾਜ਼ਰ ਸਨ |
No comments:
Post a Comment