www.sabblok.blogspot.com
ਪ੍ਰਾਜੈਕਟ ਲਈ ਪੰਜਾਬ ’ਚ ਮੁਫ਼ਤ ਜ਼ਮੀਨ ਦੇਣ ਦੀ ਪੇਸ਼ਕਸ਼
ਟਰੋਮਬੇ (ਮੁੰਬਈ) ਅ. ਬ.-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਦੇ ਜ਼ਮੀਨ ਹੇਠਲੇ ਪਾਣੀ ਵਿੱਚੋਂ ਯੂਰੇਨੀਅਮ ਵਰਗੀਆਂ ਭਾਰੀ ਧਾਤਾਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਭਾਬਾ ਪ੍ਰਮਾਣੂ ਊਰਜਾ ਖੋਜ ਕੇਂਦਰ (ਬਾਰਕ) ਤੋਂ ਵਾਤਾਵਰਣ ਪੱਖੀ ਤਕਨੋਲੋਜੀ ਵਿਕਸਤ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਦੀ ਅਗਵਾਈ ਵਿੱਚ ਉੱਘੇ ਮਾਹਰਾਂ ਅਤੇ ਸੀਨੀਅਰ ਅਧਿਕਾਰੀਆਂ ਦੇ ਇੱਕ ਵਫਦ ਨੇ ਅੱਜ ਬਾਰਕ ਦਾ ਦੌਰਾ ਕਰਕੇ ਓਥੋਂ ਦੇ ਸੀਨੀਅਰ ਅਧਿਕਾਰੀਆਂ ਨਾਲ ¦ਬਾ ਵਿਚਾਰ ਵਟਾਂਦਰਾ ਕੀਤਾ। ਸ. ਬਾਦਲ ਨੇ ਬਾਰਕ ਦੇ ਵਿਗਿਆਨੀਆਂ ਨੂੰ ਜੋਰ ਦੇ ਕੇ ਕਿਹਾ ਕਿ ਉਹ ਆਪਣੇ ਬੇਮਿਸਾਲ ਪ੍ਰਤੀਭਾ ਅਤੇ ਵੱਡੇ ਤਜਰਬੇ ਨੂੰ ਬਾਖੂਬੀ ਵਰਤਦਿਆਂ ਅਜਿਹੀ ਤਕਨੋਲੋਜੀ ਵਿਕਸਤ ਕਰਨ ਜਿਸ ਨਾਲ ਜ਼ਮੀਨ ਹੇਠਲੇ ਪਾਣੀ ਵਿੱਚੋਂ ਯੂਰੇਨੀਅਮ ਤੱਤ ਦੇ ਪ੍ਰਭਾਵ ਨੂੰ ਖਤਮ ਕੀਤਾ ਜਾ ਸਕੇ ਅਤੇ ਇਹ ਤਕਨੋਲੋਜੀ ਵਾਤਾਵਰਣ ਪੱਖੀ ਅਤੇ ਕਫਾਇਤੀ ਵੀ ਹੋਵੇ। ਉਨ੍ਹਾਂ ਇਸ ਮਕਸਦ ਲਈ ਸਾਂਝਾ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਪੇਸ਼ਕਸ਼ ਕੀਤੀ। ਦੇਸ਼ ਦੇ ਵਿਕਾਸ ਲਈ ਪ੍ਰਮਾਣੂ ਊਰਜਾ ਦੇ ਸਦਉਪਯੋਗ ਲਈ ਬਾਰਕ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਸਿਹਤ ਅਤੇ ਖੇਤੀ ਵਰਗੇ ਅਹਿਮ ਖੇਤਰਾਂ ਲਈ ਪ੍ਰਮਾਣੂ ਊਰਜਾ ਦੀ ਖੋਜ ਵਿੱਚ ਹੋਰ ਤੇਜੀ ਲਿਆਉਣ ਦੀ ਵੱਡੀ ਲੋੜ ਹੈ ਅਤੇ ਇਸ ਅਮਲ ਵਿੱਚ ਧਰਤੀ ਹੇਠਲੇ ਪਾਣੀ ਦੇ ਪਲੀਤ ਹੋਣ ਦੇ ਮਾਮਲੇ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਇਸ ਦੇ ਸਥਾਈ ਹੱਲ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਦੱਖਣੀ ਪੰਜਾਬ ਵਿੱਚ ਕੈਂਸਰ ਜਹੀਆਂ ਮਾਰੂ ਬਿਮਾਰੀਆਂ ਦੇ ਸ਼ਿਕਾਰ ਲੋਕਾਂ ਦੀ ਗਿਣਤੀ
ਘਟਾਈ ਜਾ ਸਕੇ। ਇਸ ਮੌਕੇ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਰਾਜ ਅੰਦਰ ਖਰਾਬ ਹੋ ਚੁੱਕੇ ਜ਼ਮੀਨ ਹੇਠਲੇ ਪਾਣੀ ਦੀ ਮੌਜੂਦਾ ਦਸ਼ਾ ਬਾਰੇ ਇੱਕ ਪੇਸ਼ਕਾਰੀ ਕਰਨ ਤੋਂ ਇਲਾਵਾ ਰਾਜ ਸਰਕਾਰ ਵਲੋਂ ਇੱਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਵੀ ਦਿੱਤਾ। ਇਸ ਮੌਕੇ ਦੱਸਿਆ ਗਿਆ ਕਿ ਰਾਜ ਸਰਕਾਰ ਵਲੋਂ ਪ੍ਰਭਾਵਿਤ ਇਲਾਕਿਆਂ ਦੇ ਆਮ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਦਸ ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਮੁਹਈਆ ਕਰਵਾਉਣ ਲਈ 1811 ਵੱਡੇ ਆਰ ਓਜ ਸਿਸਟਮ ਲਾਏ ਗਏ ਹਨ। ਇਹ ਵੀ ਦੱਸਿਆ ਗਿਆ ਕਿ ਯੂਰੇਨੀਅਮ ਵਾਰਗੀਆਂ ਭਾਰੀ ਧਾਤਾਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਹੋਰ ਵਧੇਰੇ ਨਵੀਨਤਮ, ਕਫਾਇਤੀ ਅਤੇ ਵਾਤਾਵਰਣ ਪੱਖੀ ਤਕਨੋਲੋਜੀ ਤੋਂ ਇਲਾਵਾ ਆਰ ਓ ਵਿੱਚੋਂ ਬਾਹਰ ਨਿਕਲੇ ਪਾਣੀ ਨੂੰ ਸ਼ੁਧ ਕਰਨ ਦੀ ਲੋੜ ਹੈ ਤਾਂ ਜੋ ਇਹ ਪਾਣੀ ਦੁਆਰਾ ਧਰਤੀ ਵਿੱਚ ਜਾ ਕੇ ਫਿਰ ਨੁਕਸਾਨ ਨਾ ਕਰੇ। ਇਹ ਜਿਕਰ ਯੋਗ ਹੈ ਕਿ ਰਾਜ ਸਰਕਾਰ ਵਲੋਂ ਬਾਰਕ ਦੀ ਤਕਨੀਕੀ ਸਹਾਇਤਾ ਦੇ ਨਾਲ ਇੱਕ ਪੰਜ ਕਰੋੜ ਦੀ ਲਾਗਤ ਦੀ ਖੇਤਰੀ ਅਧੁਨਿਕ ਪਾਣੀ ਪਰਖ ਪ੍ਰਯੋਗਸ਼ਾਲਾ ਮੋਹਾਲੀ ਵਿਖੇ ਲਾਈ ਗਈ ਹੈ ਜੋ ਛੇਤੀਂ ਹੀ ਸ਼ੁਰੂ ਹੋ ਜਾਵੇਗੀ। ਇਹ ਦੇਸ਼ ਦੀ ਮੁੰਬਈ ਉਪਰੰਤ ਦੂਸਰੀ ਵੱਡੀ ਪ੍ਰਯੋਗਸ਼ਾਲਾ ਹੋਵੇਗੀ ਜਿੱਥੇ ਸਮੁੱਚੇ ਉੱਤਰੀ ਖੇਤਰ ਦੀਆਂ ਪਾਣੀ ਦੀ ਪਰਖ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣਗੀਆਂ। ਇਸ ਮੌਕੇ ਮੁੱਖ ਮੰਤਰੀ ਨੇ ਬਾਰਕ ਤੋਂ ਮੋਹਾਲੀ ਵਿਖੇ ਬਣ ਰਹੀ ਪ੍ਰਯੋਗਸ਼ਾਲਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਹਿਯੋਗ ਅਤੇ ਤਕਨੀਕੀ ਸਹਾਇਤਾ ਦੀ ਵੀ ਤਵੱਕੋ ਕੀਤੀ। ਇਸ ਮੌਕੇ ਸ. ਬਾਦਲ ਨੇ ਬਹੁਪੱਖੀ ਪ੍ਰਮਾਣੂ ਊਰਜਾ ਕੇਂਦਰ ਬਾਰਕ ਦੇ ਵੱਖ ਵੱਖ ਹਿੱਸਿਆਂ ਦਾ ਦੌਰਾ ਕਰਕੇ ਪ੍ਰਮਾਣੂ ਵਿਗਿਆਨ, ਸਿਹਤ ਸੰਭਾਲ, ਬਿਜਲੀ ਉਤਪਾਦਨ, ਇੰਜੀਨੀਅਰਿੰਗ ਅਤੇ ਹੋਰ ਸਬੰਧਿਤ ਖੇਤਰਾਂ ਵਿੱਚ ਹੋ ਰਹੀ ਖੋਜ ਵਿੱਚ ਡੂੰਘੀ ਦਿਲਚਸਪੀ ਦਿਖਾਈ। ਇਸ ਮੌਕੇ ਬਾਰਕ ਦੇ ਵਿਗਿਆਨੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਕੇਂਦਰ ਦਾ ਮੁੱਖ ਉਦੇਸ਼ ਪ੍ਰਮਾਣੂ ਊਰਜਾ ਦਾ ਸਦਉਪਯੋਗ ਖਾਸ ਕਰਕੇ ਬਿਜਲੀ ਦੇ ਉਤਪਾਦਨ ਲਈ ਵਰਤੋ ਕਰਨਾ ਹੈ। ਬਾਰਕੇ ਦੀ ਸਮੁੱਚੀ ਖੋਜ ਸਨਅਤੀ,ਖੇਤੀ ਅਤੇ ਡਾਕਟਰੀ ਖੇਤਰਾਂ ਦੇ ਵਿਕਾਸ ਦੇ ਵਲ ਸੇਧਤ ਹੈ। ਮੌਜੂਦਾ ਸਮੇਂ ਵਿੱਚ ਬਾਰਕ ਵਲੋਂ ਦੇਸ਼ ਭਰ ਵਿੱਚ ਕਈ ਖੋਜ ਰਿਐਕਟਰ ਚਲਾਏ ਜਾ ਰਹੇ ਹਨ। ਸ. ਬਾਦਲ ਨੇ ਝੋਨੇ ਦੀ ਜ਼ਿਆਦਾ ਕਾਸ਼ਤ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਡਿਗਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਇੱਕ ਵਿਆਪਕ ਫਸਲੀ ਵਿਭਿੰਨਤਾ ਯੋਜਨਾ ਤਿਆ ਕੀਤੀ ਹੈ ਜਿਸ ਦਾ ਦੁਵੱਲਾ ਮਕਸਦ ਇੱਕ ਪਾਸੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣਾ ਹੈ ਅਤੇ ਦੂਸਰਾ ਰਾਜ ਦੀ ਖੇਤੀ ਅਧਾਰਤ ਆਰਥਿਕਤਾ ਨੂੰ ਮਜਬੂਤ ਕਰਨਾ ਹੈ। ਉਨ੍ਹਾਂ ਬਾਰਕ ਤੋਂ ਇਹ ਵੀ ਮੰਗ ਕੀਤੀ ਉਹ ਇਸ ਸਬੰਧ ਵਿੱਚ ਸੁਝਾਅ ਦੇਵੇ ਅਤੇ ਇੱਕ ਉਪ ਕੇਂਦਰ ਪੰਜਾਬ ਵਿੱਚ ਸਥਾਪਿਤ ਕਰੇ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਸਹੀ ਸਲਾਹ ਅਤੇ ਤਕਨੀਕਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਸ ਸਾਂਝੇ ਉੱਦਮ ਲਈ ਲੋੜੀਂਦੀ ਜ਼ਮੀਨ ਮੁਹਈਆ ਕਰਵਾ ਦੇਵੇਗੀ।

No comments:
Post a Comment