www.sabblok.blogspot.com
* ਬਜੁਰਗ ਮਾਤਾ ਹੀ ਇਕੋ ਇਕ ਸਹਾਰਾ
ਮਾਹਿਲਪੁਰ, 02 ਜੂਨ --- ਆਦਮੀ ਜੇਕਰ ਸਰੀਰਕ ਤੌਰ ਤੇ ਅਪੰਗ ਹੋ ਜਾਵੇ ਤਾਂ ਵੀ ਉਸ ਨੂੰ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ। ਕਿਸੇ ਤੇ ਨਿਰਭਰ ਹੋਣ ਦੀ ਬਜਾਏ ਆਪ ਹੀ ਆਪਣਾ ਸਹਾਰਾ ਕਿਵੇਂ ਬਣੀਦਾ ਹੈ ਇਸ ਦੀ ਇੱਕ ਉਦਾਹਰਣ ਬਲਾਕ ਮਾਹਿਲਪੁਰ ਦੇ ਪਿੰਡ ਗੋਂਦਪੁਰ ਵਿਖੇ ਦੇਖਣ ਨੂੰ ਮਿਲਦੀ ਹੈ ਜਿੱਥੇ ਲੱਤਾਂ ਬਾਹਾਂ ਤੋ ਪੂਰੀ ਤਰਾਂ ਅਪੰਗ ਹੋ ਚੁੱਕਿਆ ਇੱਕ ਵਿਅਕਤੀ ਅੱਜ ਵੀ ਆਪਣੀ ਕਿਰਤ ਕਮਾਈ ਨਾਲ ਆਪਣਾ ਅਤੇ ਆਪਣੀ ਮਾਤਾ ਦਾ ਪੇਟ ਪਾਲ ਰਿਹਾ ਹੈ। ਪਿੰਡ ਵਿਚ ਆਪਣਾ ਟਾਲ ਪਾ ਲੱਕੜ ਵੇਚ ਕੇ ਆਪਣੇ ਸਮੇਤ ਆਪਣੀ ਮਾਤਾ ਅਤੇ ਪਰਿਵਾਰ ਲਈ ਰੋਜੀ ਰੋਟੀ ਕਮਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਗੋਂਦਪੁਰ ਵਿਖੇ ਸਤਨਾਮ ਸਿੰਘ (61) ਪੁੱਤਰ ਪਿਆਰਾ ਸਿੰਘ ਨੇ ਮੰਜੇ ਤੇ ਪਏ ਨੇ ਦੱਸਿਆ ਕਿ 18 ਸਾਲ ਪਹਿਲਾਂ ਉਹ ਇੱਕ ਭਿਆਨਕ ਬੀਮਾਰੀ ਨਾਲ ਪੀੜਿਤ ਹੋ ਗਿਆ ਸੀ ਘਰੇਲੂ ਹਾਲਤ ਚੰਗੇ ਨਾ ਹੋਣ ਕਰਕੇ ਉਹ ਆਪਣਾ ਇਲਾਜ ਪੂਰੀ ਤਰਾਂ ਨਾਲ ਨਹੀਂ ਕਰਵਾ ਸਕਿਆ ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਅਤੇ ਦੋਨੋਂ ਬਾਂਹਾ ਨਕਾਰ ਹੋ ਗਈਆਂ ਅਤੇ ਉਹ ਪੂਰੀ ਤਰਾਂ ਨਾਲ ਆਪਣੀ ਬਜੁਰਗ ਮਾਤਾ ਤੇ ਨਿਰਭਰ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੀ ਮਾਤਾ ਨੂੰ ਕੋਈ ਵੀ ਸਰਕਾਰੀ ਸਹਾਇਤਾ ਨਾ ਮਿਲੀ। ਉਸ ਨੇ ਦੱਸਿਆ ਕਿ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਪਿੰਡ ਵਿਚ ਹੀ ਆਪਣੀ ਜਗਾ ਤੇ ਟਾਲ ਪਾ ਕੇ ਲੱਕੜਾਂ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਮੰਜੇ ਨਾਲ ਪਹੀਏ ਲਗਵਾ ਲਏ ਅਤੇ ਉਸ ਦੀ ਮਾਤਾ ਉਸ ਨੂੰ ਸਵੇਰੇ ਹੀ ਲੱਕੜਾਂ ਦੇ ਟਾਲ ਤੇ ਛੱਡ ਦਿੰਦੀ ਹੈ ਅਤੇ ਆਉਣ ਜਾਣ ਵਾਲੇ ਗ੍ਰਾਹਕ ਲੱਕੜਾ ਦੀ ਤੁਲਾਈ ਕਰਕੇ ਬਣਦੇ ਪੈਸੇ ਉਸ ਨੂੰ ਦੇ ਦਿੰਦੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਆਉਣ ਵਾਲੇ ਪਾਖਾਨੇ ਅਤੇ ਮਲ ਮੂਤਰ ਵਿਚ ਉਸ ਦੀ ਮਾਤਾ ਹੀ ਸਹਾਇਤਾ ਕਰਦੀ ਹੈ ਅਤੇ ਉਹ ਸਵੇਰ ਤੋਂ ਹੀ ਹਰ ਮੌਸਮ ਵਿਚ ਪਿਛਲੇ 18 ਸਾਲਾਂ ਤੋਂ ਆਪਣੀ ਡਿਊਟੀ ਕਰਦਾ ਆ ਰਿਹਾ ਹੈ ਅਤੇ ਆਪਣੀ ਅਤੇ ਆਪਣੀ ਮਾਤਾ ਦਾ ਪੇਟ ਪਾਲ ਰਿਹਾ ਹੈ। ਉਸ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਕੁੱਝ ਹਿੰਮਤ ਕਰਕੇ ਉਸ ਨੂੰ 250 ਰੁਪਏ ਮਹੀਨਾ ਪੈਨਸ਼ਨ ਵੀ ਲਗਵਾਈ ਹੈ ਪਰੰਤੂ ਆਪਣੀ ਰੋਜੀ ਰੋਟੀ ਲਈ ਉਹ ਆਪ ਹੀ ਸੰਘਰਸ਼ ਕਰਦਾ ਆ ਰਿਹਾ ਅਤੇ ਅੱਜ ਤੱਕ ਕਿਸੇ ਵੀ ਸਰਕਾਰ ਦਾ ਧਿਆਨ ਉਸ ਵੱਲ ਨਹੀਂ ਪਿਆ। ਉਸ ਨੇ ਮੰਗ ਕੀਤੀ ਕਿ ਸਰਕਾਰ ਉਸ ਵੱਲ ਵੀ ਕੋਈ ਧਿਆਨ ਦੇਵੇ ਅਤੇ ਉਸ ਦੀ ਆਰਥਿਕ ਸਹਾਇਤਾ ਕਰੇ ਤਾਂ ਕਿ ਬੁਢਾਪੇ ਵਿਚ ਉਸ ਨੂੰ ਅਤੇ ਉਸ ਦੀ ਮਾਤਾ ਨੂੰ ਰੋਟੀ ਕਮਾਉਣ ਅਤੇ ਆਪਣਾ ਜੀਵਨ ਬਤੀਤ ਕਰਨ ਵਿਚ ਕੋਈ ਮੁਸ਼ਿਕਲ ਪੇਸ਼ ਨਾ ਆਵੇ।

No comments:
Post a Comment