jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਫੁੱਟਬਾਲ ਦੀ ਪਹਿਚਾਣ ਵਾਲਾ ਮਾਹਿਲਪੁਰ ਬਣਿਆਂ ਹੁਣ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੇਂਦਰ

www.sabblok.blogspot.com
ਮਾਹਿਲਪੁਰ, 2 ਜੂਨ- ਬਲਾਕ ਮਾਹਿਲਪੁਰ ਦੁਆਬੇ ‘ਚ ਗਦਰੀ ਬਾਬਿਆਂ ਅਤੇ ਫੁੱਟਬਾਲ ਖੇਡ ਦੇ ਉਘੇ ਖਿਡਾਰੀਆਂ ਕਰਕੇ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ ਪ੍ਰੰਤੂ ਅੱਜ ਇਸ ਬਲਾਕ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਵੱਡੇ ਪੱਧਰ ਤੇ ਵਿਕ ਰਹੇ ਚੂਰਾ ਪੋਸਤ , ਸਮੈਕ , ਹੈਰੋਇਨ ਸਮੇਤ ਹੋਰ ਬਹੁਤ ਸਾਰੇ ਨਸ਼ਿਆਂ ਕਾਰਨ ਇਸਨੂੰ ਪੂਰੇ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਮੰਡੀ ਵਜੋ ਮਸ਼ਹੂਰ ਕਰ ਦਿੱਤਾ ਹੈ। ਇਥੋ ਦੇ ਪਿੰਡਾਂ ਦੇ ਲੋਕ ਵਿਦੇਸ਼ਾਂ ਵਿੱਚ ਗੲਂੇ ਹੋਏ ਹਨ ਤੇ ਪਿੱਛੇ ਉਹਨਾਂ ਦੀਆਂ ਆਲੀਸ਼ਾਨ ਬੰਗਲਿਆਂ ਵਰਗੀਆਂ ਕੋਠੀਆਂ ਜ਼ਿੰਦਰੇ ਲੱਗੇ ਹੋਣ ਕਾਰਨ ਜਾਂ ਉਹਨਾ ਦੀ ਸਾਂਭ ਸੰਭਾਲ ਕਰਨ ਵਾਲੇ ਉਹਨਾਂ ਦੇ ਬਹੁਤੇ ਰਿਸ਼ਤੇਦਾਰਾਂ ਨੌਜਵਾਨਾ ਵਲੋ ਨਸ਼ੇ ਲੈਣ ਅਤੇ ਵੇਚਣ ਦੇ ਅੱਡੇ ਬਣਾਏ ਹੋਏ ਹਨ। ਵੱਡੀਆਂ ਕੋਠੀਆਂ ਵਿੱਚ ਅਮੀਰ ਘਰਾਂ ਦੇ ਕਾਕੇ ਆਪਣੇ ਸਾਥੀ ਨੋਜਵਾਨਾਂ ਨਾਲ ਰਲਕੇ ਵੱਡੇ ਪੱਧਰ ਤੇ ਮਹਿੰਗੇ ਨਸ਼ਿਆਂ ਦਾ ਸਵਾਦ ਹੀ ਨਹੀ ਲੈ ਰਹੇ ਸਗੋ ਲੱਖਾਂ ਕਰੌੜਾ ਰੁਪਿਆਂ ਦੀਆਂ ਸੌਦੇਬਾਜੀਆਂ ਵੀ ਕਰ ਰਹੇ ਹਨ । ਪੁਲਿਸ ਨੂੰ ਸਾਰਾ ਕੁੱਝ ਪਤਾ ਹੈ ਪ੍ਰੰਤੂ ਉਹ ਉਕਤ ਉਚ ਪਹੰਚ ਵਾਲੇ ਕਾਕਿਆਂ ਨੂੰ ਹੱਥ ਨਹੀ ਪਾ ਰਹੀ । ਪੁਲਿਸ ਵਲੋਂ ਥੋੜ੍ਹੇ ਹੀ ਦਿਨਾਂ ਦੌਰਾਨ ਪਿੱਛਲੇ 12 ਸਾਲ ਤੋ ਢਾਬਾ ਚਲਾ ਰਹੇ ਕਾਂਗਰਸ ਦੇ ਇੱਕ ਆਗੂ ਅਤੇ ਉਸਦੇ ਲੜਕੇ ਨੂੰ ਇੱਕ ਕੁਇੰਟਲ12ਕਿਲੋਗ੍ਰਾਂਮ ਚੂਰਾ ਪੋਸਤ ਸਮੇਤ ਕਾਬੂ ਕਰਕੇ ਦੋਵਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ 15,61,85 ਤਹਿਤ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਪੁਲਿਸ ਵਲੋਂ ਪਿੰਡ ਕਿੱਤਣਾ ਤੋਂ 54 ਕੁਇੰਟਲ ਚੂਰਾ ਪੋਸਤ ਇਕ ਔਰਤ ਅਤੇ ਉਸਦੇ ਪ੍ਰੇਮੀ ਦੇ ਅਜਿਹੇ ਗੁਦਾਮ ਤੋਂ ਕਾਬੂ ਕੀਤਾ ਜੋ ਲੁੱਕਵੇਂ ਰੂਪ ਵਿਚ ਪਿੱਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਵੱਡੇ ਪੱਧਰ ਤੇ ਤਸਕਰੀ ਕਰ ਰਹੇ ਸਨ। ਮਾਹਿਲਪੁਰ ਸ਼ਹਿਰ ਚੂਰਾ ਪੋਸਤ ਅਤੇ ਸਮੈਕ ਦੀ ਵਿਕਰੀ ਲਈ ਅੱਜ ਕੱਲ੍ਹ ਪੂਰੇ ਭਾਰਤ ਵਿੱਚ ਹੀ ਨਹੀ ਸਗੋ ਅਮਰੀਕਾ ,ਕਨੇਡਾ ਵਿੱਚ ਵੀ ਜਾਣਿਆਂ ਜਾਂਦਾ ਹੈ। ਇਸ ਸਾਲ ਥਾਣਾ ਚੱਬੇਵਾਲ ਅਤੇ ਗੜ੍ਹਸ਼ੰਕਰ ਅਧੀਨ ਆਉਦੇ ਪਿੰਡਾਂ ਦੇ ਕਈ ਨੌਜ਼ਵਾਨ ਹੈਰੋਇਨ ਦੀ ਵੱਡੀ ਖੇਪ ਸਮੇਤ ਪੁਲਿਸ ਵਲੋ ਫੜਕੇ ਜੇਲ੍ਹ ਭੇਜੇ ਗਏ ਹਨ ਜਿਹੜੇ ਇਥੋ ਹੈਰੋਇਨ ਖਰੀਦਕੇ ਕਨੇਡਾ , ਇੰਗਲੈਡ ਅਤੇ ਹੋਰ ਦੇਸ਼ਾਂ ਨੂੰ ਸਪਲਾਈ ਲਈ ਲਿਜਾ ਰਹੇ ਸਨ। ਇਥੇ ਦੇ ਲੋਕਾਂ ਦਾ ਕਹਿਣ ਹੈ ਕਿ ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ ਪੁਲਿਸ ਹੀ ਦੋਸ਼ੀ ਨਹੀ ਮੰਨੀ ਜਾ ਸਕਦੀ ਇਸ ਵਿੱਚ ਸਿਆਸੀ ਆਗੂਆਂ ਦਾ ਵੱਡੇ ਪੱਧਰ ਤੇ ਹੱਥ ਹੈ। ਪੁਲਿਸ ਸੱਤਾਧਾਰੀ ਪਾਰਟੀ ਦੇ ਉਚ ਆਗੂਆਂ ਦੀ ਸ਼ਹਿ ਤੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਨੂੰ ਪਤਾ ਹੋਣ ਤੇ ਵੀ ਗ੍ਰਿਫਤਾਰ ਨਹੀ ਕਰਦੀ ।
ਇਸ ਸਬੰਧ ਵਿੱਚ ਥਾਣਾ ਮਾਹਿਲਪੁਰ ਦੇ ਥਾਣੇਦਾਰ ਮਹੇਸ਼ ਚੰਦਰ ਅਤੇ ਬਲਵਿੰਦਰ ਸਿੰਘ ਘੌਤੜਾ ਨੇ ਦੱਸਿੱਆ ਕਿ ਇਸ ਇਲਾਕੇ ਦੇ ਹਰ ਪਿੰਡ ਵਿੱਚ ਚੂਰਾ ਪੋਸਤ ਅਤੇ ਸਮੈਕ ਸਮੇਤ ਹੋਰ ਨਸ਼ਿਆਂ ਦੇ ਵੱਡੇ ਪੱਧਰ ਤੇ ਤਸਕਰ ਹਨ। ਉਸਨੇ ਇੱਕ ਸਵਾਲ ਦੇ ਜ਼ਵਾਬ ਵਿੱਚ ਦੱਸਿਆ ਕਿ ਬੀਤੇ ਦਿਨ ਥਾਣਾ ਮਾਹਿਲਪੁਰ ਦੀ ਪੁਲਿਸ ਵਲੋ ਇਹਨਾਂ ਥੌੜ੍ਹੇ ਦਿਨਾਂ ਦੌਰਾਨ ਹੀ ਨਸ਼ੀਲੇ ਚਿੱਟੇ ਪਾਊਡਰ , ਨਸ਼ੀਲੀਆਂ ਪਾਬੰਦੀਸ਼ੁਦਾ ਦਵਾਈਆਂ ਅਤੇ ਸਮੈਕ ਸਮੇਤ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਹੈ ਜੋ ਸੱਤਾਧਾਰੀ ਪਾਰਟੀ ਦੇ ਉਚ ਆਗੂਆਂ ਤੋਂ ਇਲਾਵਾ ਕਾਂਗਰਸ ਅਤੇ ਬਸਪਾ ਦੇ ਚੋਟੀ ਦੇ ਆਗੂਆਂ ਨਾਲ ਨੇੜਲੇ ਸਬੰਧ ਰੱਖਦੇ ਸਨ। ਡੀ ਐਸ ਪੀ ਸ਼ਪੈਸ਼ਲ ਕਰਾਇਮ ਮਨੋਹਰ ਸਿੰਘ ਸੈਣੀ ਨੇ ਦੱਸਿਆ ਕਿ ਪੁਲਿਸ ਵਲੋਂ ਸੈਲਾਖੁਰਦ ਲਾਗੇ ਇਕ ਢਾਬੇ ਦੇ ਮਾਲਿਕ ਧਰਮਪਾਲ ਬੱਧਣ ਨੂੰ ਬਾਰ ਬਾਰ ਚੇਤਾਵਨੀ ਦੇਣ ਅਤੇ ਨਸ਼ਿਆਂ ਦੀ ਤਸਕਰੀ ਬੰਦ ਕਰਨ ਲਈ ਕਿਹਾ ਸੀ ਪ੍ਰੰਤੂ ਉਸਨੇ ਆਪਣੇ ਉਕਤ ਧੰਦੇ ਨੂੰ ਪਹਿਲਾਂ ਨਾਲੋਂ ਹੋਰ ਵੀ ਵਧਾ ਲਿਆ ਅਤੇ ਢਾਬੇ ਤੇ ਹੋਰ ਵੀ ਕਈ ਗੈਰ ਕਾਨੂੰਨੀ ਕੰਮ ਕਰਨ ਲੱਗ ਪਿਆ ਜਿਸ ਸਦਕਾ ਉਸਦੀ ਉਚ ਸਿਆਸੀ ਪਹੁੰਚ ਨੂੰ ਨਜਰ ਅੰਦਾਜ ਕਰਦਿਆਂ ਪੁਲਿਸ ਵਲੋਂ ਉਸਨੂੰ ਇਕ ਕੁਇੰਟਲ ਚੂਰਾ ਪੋਸਤ ਸਮੇਤ ਕਾਬੂ ਕਰਕੇ ਜੇਲ੍ਹ ਭੇਜਣਾ ਪਿਆ । ਉਹਨਾਂ ਦੱਸਿਆ ਕਿ ਪੁਲਿਸ ਦੇ ਬਹੁਤੇ ਮੁਲਾਜ਼ਮ ਅਤੇ ਥਾਣੇਦਾਰ ਉਸ ਨਾਲ ਮਿਲੇ ਹੋਏ ਸਨ ਪ੍ਰੰਤੂ ਉਹਨਾਂ ਉਸ ਵਿਰੁੱਧ ਕਾਰਵਾਈ ਕਰਕੇ ਪੁਲਿਸ ਤੇ ਲੱਗੇ ਧੱਬੇ ਨੂੰ ਲਾਹ ਦਿੱਤਾ ਕਿ ਪੁਲਿਸ ਕਿਸੇ ਦੇ ਦਬਾਅ ਹੇਠ ਕੰਮ ਨਹੀ ਕਰ ਰਹੀ।
ਮਾਹਿਲਪੁਰ ਸ਼ਹਿਰ ਸਮੇਤ ਪਿੰਡਾਂ ਵਿੱਚ ਚਿੱਟੇ ਦਿਨ ਨਸ਼ੀਲੇ ਪਦਾਰਥ ਵਿਕਦੇ ਹਨ। ਮਾਹਿਲਪੁਰ ਸ਼ਹਿਰ ਵਿੱਚ ਹੀ ਇੱਕ ਮੁਹੱਲੇ ਵਿੱਚ ਔਰਤਾਂ ਸ਼ਰੇਆਮ ਘਰਾਂ ਵਿੱਚ ਲਿਫਾਫਿਆਂ ਵਿੱਚ ਚੂਰਾ ਪੋਸਤ ਪੈਕ ਕਰਕੇ ਪ੍ਰਤੀ ਲਿਫਾਫਾ 50 ਅਤੇ 100 ਰੁਪਏ ਦੇ ਹਿਸਾਬ ਨਾਲ ਵੇਚ ਰਹੀਆਂ ਹਨ । ਥਾਂਣਿਆਂ ਚੌਕੀਆਂ ਵਿੱਚ ਉਕਤ ਤਸਕਰ ਔਰਤਾਂ ਦੀ ਸਿਆਸੀ ਆਗੂਆਂ ਨਾਲੋ ਵੱਧ ਪਹੰਚ ਹੈ। ਪੁਲਿਸ ਦੇ ਬਹੁਤ ਸਾਰੇ ਮੁਲਾਜ਼ਮ ਉਹਨਾ ਦੇ ਇੱਕ ਫੋਨ ਕਰਨ ਤੇ ਦੌੜੇ ਜਾਂਦੇ ਹਨ। ਗੱਡੀਆਂ ,ਕਾਰਾਂ ਅਤੇ ਟਰੱਕਾਂ ਵਿੱਚ ਬੋਰੀਆਂ ਦੇ ਹਿਸਾਬ ਨਾਲ ਉਹਨਾ ਦੇ ਘਰਾਂ ਵਿੱਚ ਨਸ਼ੀਲੇ ਪਦਾਰਥ ਸਪਲਾਈ ਹੁੰਦੇ ਹਨ। ਨਸ਼ੀਲੇ ਪਦਾਰਥਾਂ ਦੀ ਸ਼ਰੇਆਮ ਵਿਕਰੀ ਨੇ ਦੁਨੀਆਂ ਵਿੱਚ ਫੁੱਟਬਾਲ ਦੀ ਨਰਸਰੀ ਵਜੋ ਮਸ਼ਹੂਰ ਮਾਹਿਲਪੁਰ ਨਗਰੀ ਨੂੰ ਨਸ਼ਿਆਂ ਦੀ ਮੰਡੀ ਵਜੋ ਵੀ ਮਸ਼ਹੂਰ ਕਰ ਦਿੱਤਾ ਹੈ। ਖੁਫੀਆ ਵਿਭਾਗ ਦੇ ਇੰਸਪੈਕਟਰ ਕੁਲਬੀਰ ਸਿੰਘ ਦਿਓਲ ਅਨੁਸਾਰ ਇਸ ਸਾਲ ਪਹਿਲਾਂ ਨਾਲੋ ਵੱਧ ਮਾਤਰਾ ਵਿੱਚ ਚੂਰਾ ਪੋਸਤ, ਸਮੈਕ ਅਤੇ ਹੈਰੋਇਨ ਤਸਕਰ ਪੁਲਿਸ ਦੇ ਧੱਕੇ ਚੜ੍ਹੇ ਹਨ। ਨਸ਼ੀਲੇ ਪਦਾਰਥਾਂ ਦੇ ਸੇਵਨ ਕਾਰਨ ਹੀ ਇਸ ਸਾਲ ਦਰਜਨ ਦੇ ਕਰੀਬ ਨੌਜ਼ਵਾਨਾਂ ਨੇ ਨਸ਼ਾ ਨਾ ਮਿਲਣ ਕਾਰਨ ਫਾਹਾ ਲੈ ਕੇ ਆਤਮ ਹੱਤਿਆ ਕੀਤੀ । ਇਸ ਤੋ ਇਲਾਵਾ40 ਤੋ ਵੱਧ ਨੌਜ਼ਵਾਨ ਵੱਧ ਮਾਤਰਾ ਵਿੱਚ ਨਸ਼ਾ ਲੈਣ ਕਾਰਨ ਮੌਤ ਦਾ ਸ਼ਿਕਾਰ ਹੋਏ। ਨਸ਼ੇ ਦੀ ਲੱਤ ਪੂਰੀ ਕਰਨ ਲਈ 100 ਤੋ ਵੱਧ ਨੌਜ਼ਵਾਨਾਂ ਤੇ ਲੁੱਟ ਖੋਹ ਅਤੇ ਚੋਰੀ ਦੇ ਮਾਮਲੇ ਦਰਜ ਹੋਏ ਹਨ । ਇਸ ਮਈ ਮਹੀਨੇ ਵਿਚ ਹੀ ਅੱਜ ਦੀ ਮਿੱਤੀ ਤੱਕ 6 ਵਿਆਕਤੀਆਂ ਦੀ ਮੌਤ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ ਹੋਈ ਹੈ।
ਇਸ ਸਬੰਧ ’ਚ ਡੀ.ਐਸ.ਪੀ. ਕੁਲਵੰਤ ਸਿੰਘ ਹੀਰ ਚੱਬੇਵਾਲ, ਗੁਰਮੇਲ ਸਿੰਘ, ਐਸ.ਐਚ.ਓ. ਕੁਲਵੰਤ ਸਿੰਘ ਰੰਧਾਵਾ ਚੱਬੇਵਾਲ ਅਤੇ ਪਰਮਜੀਤ ਸਿੰਘ ਮਾਹਿਲਪੁਰ ਹੁਰਾਂ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ ਤਸਕਰ ਆਪਣੇ ਆਪਨੂੰ ਉਕਤ ਧੰਦੇ ਨਾਲ ਜੁੜਿਆ ਹੋਇਆ ਸਵੀਕਾਰ ਹੀ ਨਹੀ ਕਰਦੇ। ਉਹ ਕਿਸੇ ਵੀ ਤਰ੍ਹਾਂ ਇਥੇ ਕਿਸੇ ਵੀ ਅਜਿਹੇ ਤਸਕਰਾਂ ਨੂੰ ਨਹੀ ਬਖਸ਼ਣਗੇ ਜੋ ਸਿਆਸੀ ਆੜ ਹੇਠ ਨੌਜ਼ਵਾਨਾ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਉਹਨਾ ਦੱਸਿਆ ਕਿ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਹੁਣ ਤੱਕ ਵੱਡੇ ਤਸਕਰਾਂ ਨੂੰ ਚਿੱਟੇ ਨਸ਼ੀਲੇ ਪਾਊਡਰ, ਚੂਰਾ ਪੋਸਤ ਅਤੇ ਸਮੈਕ ਸਮੇਤ ਦਰਜਨ ਦੇ ਕਰੀਬ ਨਸ਼ੇ ਦੇ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਪੁਲਿਸ ਅਜਿਹੇ ਤਸਕਰਾਂ ਨੂੰ ਲੋਕਾਂ ਦੇ ਸਾਮ੍ਹਣੇ ਲਿਆਵੇਗੀ ਜਿਹਨਾਂ ਦੀ ਉਚ ਪਹੰਚ ਹੈ।

No comments: