jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ; ਸੰਤ ਫਤਿਹ ਸਿੰਘ ਕਲੱਬ ਢੋਲਣ ਅਤੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਸੈਮੀਫਾਈਨਲ ’ਚ ਪੁੱਜੇ

www.sabblok.blogspot.com


ਲੁਧਿਆਣਾ, 2 ਜੂਨ- ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਅਤੇ ਜਰਖੜ ਹਾਕੀ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਚੌਥੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪੰਜਵੇਂ ਗੇੜ ਦੇ ਮੈਚਾਂ ’ਚ ਜਿੱਥੇ ਸੰਤ ਫਤਿਹ ਸਿੰਘ ਕਲੱਬ ਢੋਲਣ ਅਤੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਅੰਕ ਤਾਲਿਕਾ ’ਚ ਸਰਵੋਤਮ ਸਥਾਨ ਹਾਸਲ ਕਰਦਿਆਂ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ। ਉੱਥੇ ਅੱਜ ਖੇਡੇ ਗਏ ਮੈਚਾਂ ’ਚ ਜਗਤਾਰ ਇਲੈਵਨ ਜਰਖੜ, ਫ੍ਰੈਂਡਜ਼ ਕਲੱਬ ਦੋਰਾਹਾ ਅਤੇ ਸੰਤ ਫਤਿਹ ਸਿੰਘ ਕਲੱਬ ਢੋਲਣ ਨੇ ਆਪੋ ਆਪਣੇ ਮੁਕਾਬਲੇ ਜਿੱਤ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ, ਫਲੱਡ ਲਾਈਟਾਂ ਦੀ ਰੌਸ਼ਨੀ ’ਚ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਦੇ ਸੁਰਜੀਤ ਕੌਰ ਐਸਟਰੋਟਰਫ ਹਾਕੀ ਬਲਾਕ ’ਤੇ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪੰਜਵੇਂ ਗੇੜ ਦੇ ਮੁਢੱਲੇ ਮੈਚ ’ਚ ਸੰਤ ਫਤਿਹ ਸਿੰਘ ਕਲੱਬ ਢੋਲਣ ਨੇ ਗੁਰੂ ਗੋਬਿੰਦ ਸਿੰਘ ਕਲੱਬ ਲੁਧਿਆਣਾ ਨੂੰ 8-5 ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਹਾਸਲ ਕਰਦਿਆਂ ਆਖਰੀ ਚਾਰਾਂ ’ਚ ਆਪਣੀ ਜਗ੍ਹਾ ਪੱਕੀ ਕੀਤੀ।

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਮੈਚਾਂ ਦੌਰਾਨ ਮੁੱਖ ਮਹਿਮਾਨ ਜੇ.ਪੀ. ਸਿੰਘ ਸਹਾਇਕ ਕਮਿਸ਼ਨਰ, ਸੁਖਮਿੰਦਰਪਾਲ ਸਿੰਘ ਗਰੇਵਾਲ, ਅਪਿੰਦਰ ਸਿੰਘ ਗਰੇਵਾਲ, ਰਵੀ ਕੁਮਾਰ, ਤੇਜਾ ਸਿੰਘ ਧਾਲੀਵਾਲ ਟੀਮਾਂ ਨਾਲ ਜਾਣ ਪਹਿਚਾਣ ਤੋਂ ਬਾਅਦ ਸਾਂਝੀ ਤਸਵੀਰ ਕਰਵਾਉਂਦੇ ਹੋਏ।
ਇਸ ਜਿੱਤ ਨਾਲ ਢੋਲਣ ਕਲੱਬ ਕੁਲ 14 ਅੰਕਾਂ ਨਾਲ ਅੰਕ ਤਾਲਿਕਾ ’ਚ ਦੂਸਰੇ ਸਥਾਨ ’ਤੇ ਚੱਲ ਰਹੀ ਹੈ। ਅੱਜ ਦੇ ਮੁਕਾਬਲੇ ਦੌਰਾਨ ਢੋਲਣ ਵੱਲੋਂ ਕੁਲਵਿੰਦਰ ਸਿੰਘ ਨੇ 3 ਅਤੇ 34ਵੇਂ, ਕਿਰਨਦੀਪ ਸਿੰਘ ਨੇ 8 ਅਤੇ 44ਵੇਂ, ਹਰਜਿੰਦਰ ਸਿੰਘ ਨੇ 11ਵੇਂ, 17ਵੇਂ, ਹਰਪ੍ਰੀਤ ਸਿੰਘ ਨੇ 37ਵੇਂ ਅਤੇ 41ਵੇਂ ਮਿੰਟ ’ਚ ਗੋਲ ਕੀਤੇ। ਜਦਕਿ ਗੁਰੂ ਗੋਬਿੰਦ ਸਿੰਘ ਕਲੱਬ ਲੁਧਿਆਣਾ ਵੱਲੋਂ ਜਸਦੇਵ ਸਿੰਘ ਨੇ 12ਵੇਂ, 13ਵੇਂ ਅਤੇ 22ਵੇਂ ਮਿੰਟ ’ਚ ਗੋਲ ਕਰਕੇ ਜੇਤੂ ਹੈਟ੍ਰਿਕ ਜੜੀ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਅਤੇ ਰਾਮਪਾਲ ਸਿੰਘ ਨੇ 34ਵੇਂ ਅਤੇ 35ਵੇਂ ਮਿੰਟ ’ਚ 1-1 ਗੋਲ ਕੀਤਾ। ਅੱਜ ਦੇ ਦੂਸਰੇ ਮੈਚ ’ਚ ਜਗਤਾਰ ਇਲੈਵਨ ਜਰਖੜ ਨੇ ਅਕਾਲਗੜ੍ਹ ਇਲੈਵਨ ਨੂੰ ਇੱਕ ਤਰਫਾ ਕਰਦਿਆਂ 13-6 ਨਾਲ ਹਰਾ ਕੇ ਸੈਮੀਫਾਈਨਲ ’ਚ ਪੁੱਜਣ ਦੀਆਂ ਸੰਭਾਵਨਾਵਾਂ ਕਾਇਮ ਰੱਖੀਆਂ। ਅੱਧੇ ਸਮੇਂ ਤੱਕ ਜੇਤੂ ਟੀਮ 4-3 ਨਾਲ ਅੱਗੇ ਸੀ। ਜਰਖੜ ਵੱਲੋਂ ਕਪਤਾਨ ਗੁਰਸਤਿੰਦਰ ਸਿੰਘ ਪ੍ਰਗਟ ਨੇ 10ਵੇਂ, 19ਵੇਂ, 31ਵੇਂ, 41ਵੇਂ ਅਤੇ 47ਵੇਂ ਮਿੰਟ ’ਚ ਗੋਲ ਕੀਤੇ। ਜਦਕਿ ਮਨਦੀਪ ਸਿੰਘ ਨੇ 18ਵੇਂ, 25ਵੇਂ, 29ਵੇਂ ਮਿੰਟ ’ਚ ਗੋਲ ਕੀਤੇ। ਮਨਮਿੰਦਰ ਸਿੰਘ ਹੈੋਪੀ ਨੇ 26ਵੇਂ ਅਤੇ 27ਵੇਂ ਮਿੰਟ ’ਚ, ਲਖਵਿੰਦਰ ਸਿੰਘ ਨੇ 31ਵੇਂ ਅਤੇ 43ਵੇਂ, ਹਰਮਿੰਦਰ ਸਿੰਘ ਨੀਟਾ ਨੇ 38ਵੇਂ ਮਿੰਟ ’ਚ ਗੋਲ ਕੀਤਾ। ਅਕਾਲਗੜ੍ਹ ਇਲੈਵਨ ਵੱਲੋਂ ਅਜਮੇਰ ਸਿੰਘ ਨੇ 7ਵੇਂ, 16ਵੇਂ, 23ਵੇਂ, 32 ਅਤੇ 35ਵੇਂ ਮਿੰਟ ’ਚ ਲਗਾਤਾਰ ਪੰਜ ਗੋਲ ਕੀਤੇ ਅਤੇ ਆਖਰੀ ਗੋਲ ਜੋਗਿੰਦਰ ਸਿੰਘ ਨੇ 48ਵੇਂ ਮਿੰਟ ’ਚ ਕੀਤਾ। ਅੱਜ ਦਾ ਆਖਰੀ ਮੈਚ ਜੋ ਪਿਛਲੇ ਸਾਲ ਦੀਆਂ ਫਾਈਨਲ ਖੇਡਣ ਵਾਲੀਆਂ ਟੀਮਾਂ ਫ੍ਰੈਂਡਜ਼ ਕਲੱਬ ਦੋਰਾਹਾ ਅਤੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਵਿਚਕਾਰ ਖੇਡਿਆ, ਬਹੁਤ ਹੀ ਰੋਮਾਂਚਕ ਅਤੇ ਸੰਘਰਸ਼ਪੂਰਨ ਰਿਹਾ। ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ 4-4 ਗੋਲਾਂ ’ਤੇ ਬਰਾਬਰ ਸਨ। ਦੋਰਾਹਾ ਵੱਲੋਂ ਪ੍ਰੇਮ ਸਿੰਘ ਨੇ 15ਵੇਂ ਜਦਕਿ ਹਰਜਿੰਦਰ ਸਿੰਘ ਜਟਾਣਾ ਨੇ 24ਵੇਂ, 36ਵੇਂ ਅਤੇ 43 ਵੇਂ ਮਿੰਟ ’ਚ ਗੋਲ ਕਰਕੇ ਆਪਣੀ ਹੈਟ੍ਰਿਕ ਜੜੀ। ਕਿਲ੍ਹਾ ਰਾਏਪੁਰ ਵੱਲੋਂ ਸਰਬਜੋਤ ਸਿੰਘ ਨੇ 19ਵੇਂ, ਬਲਵਿੰਦਰ ਸਿੰਘ ਨੇ 30ਵੇਂ, ਜਸਵੀਰ ਸਿੰਘ ਨੇ 33ਵੇਂ ਅਤੇ ਨਰਾਇਣ ਸਿੰਘ ਆਸਟ੍ਰੇਲੀਆ ਨੇ 47ਵੇਂ ਮਿੰਟ ’ਚ ਗੋਲ ਕੀਤੇ। ਪੈਨਟਲੀ ਸਟਰੋਕਾਂ ’ਚ ਫ੍ਰੈਂਡਜ਼ ਕਲੱਬ ਦੋਰਾਹਾ 9-8 ਨਾਲ ਜੇਤੂ ਰਿਹਾ। ਅੱਜ ਦੇ ਮੈਚਾਂ ਦੌਰਾਨ ਜਤਿੰਦਰਪਾਲ ਸਿੰਘ ਅਸਿਸਟੈਂਟ ਕਮਿਸ਼ਨਰ ਲੁਧਿਆਣਾ, ਸੁਖਮਿੰਦਰਪਾਲ ਸਿੰਘ ਗਰੇਵਾਲ ਆਲ ਇੰਡੀਆ ਸਕੱਤਰ ਭਾਰਤੀ ਜਨਤਾ ਪਾਰਟੀ ਪ੍ਰਧਾਨ ਕਿਸਾਨ ਮੋਰਚਾ, ਅਪਿੰਦਰ ਸਿੰਘ ਗਰੇਵਾਲ ਸਾਬਕਾ ਮੇਅਰ ਲੁਧਿਆਣਾ, ਰਵੀ ਕੁਮਾਰ ਐਮ.ਡੀ. ਰਵੀ ਇੰਡਸਟਰੀ, ਤੇਜਾ ਸਿੰਘ ਧਾਲੀਵਾਲ ਸਕੱਤਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਨੇ ਵਿਸ਼ੇਸ਼ ਮਹਿਮਾਨ ਵੱਜੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਸੁਖਮਿੰਦਰਪਾਲ ਸਿੰਘ ਗਰੇਵਾਲ ਅਤੇ ਰਵੀ ਕੁਮਾਰ ਨੇ ਜਰਖੜ ਸਟੇਡੀਅਮ ਦੇ ਨਿਰਮਾਣ ਲਈ 100 ਬੌਰੀ ਸੀਮੇਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਦੁਪਿੰਦਰ ਸਿੰਘ, ਪਰਮਜੀਤ ਸਿੰਘ ਨੀਟੂ ਪ੍ਰਧਾਨ ਜਰਖੜ ਅਕੈਡਮੀ, ਮਾਸਟਰ ਸ਼ਿੰਗਾਰਾ ਸਿੰਘ, ਸਕੱਤਰ ਸੁਖਵਿੰਦਰ ਸਿੰਘ, ਨਰਾਇਣ ਸਿੰਘ ਆਸਟ੍ਰੇਲੀਆ, ਹੁਕਮ ਸਿੰਘ ਹੁੱਕੀ, ਤੇਜਿੰਦਰ ਸਿੰਘ ਖਜਾਨਚੀ, ਕੋਚ ਹਰਮਿੰਦਰਪਾਲ ਸਿੰਘ, ਸੰਦੀਪ ਸਿੰਘ ਪੰਧੇਰ, ਬਾਬਾ ਰੁਲਦਾ ਸਿੰਘ ਆਦਿ ਖੇਡ ਜਗਤ ਦੀਆਂ ਉ¤ਘੀਆਂ ਸ਼ਖਸੀਅਤਾਂ ਹਾਜ਼ਰ ਸਨ। ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੈਮੀਫਾਈਨਲ ਮੁਕਾਬਲੇ 8 ਜੂਨ ਨੂੰ ਅਤੇ ਫਾਈਨਲ ਮੁਕਾਬਲੇ 9 ਜੂਨ ਨੂੰ ਖੇਡੇ ਜਾਣਗੇ। ਚੌਥੇ ਗੇੜ ਦੀ ਸਮਾਪਤੀ ਤੋਂ ਬਾਅਦ ਵੱਖ-ਵੱਖ ਟੀਮਾਂ ਦੀ ਅੰਤਿਮ ਪੁਜ਼ੀਸ਼ਨ ਇਸ ਤਰ੍ਹਾਂ ਹੈ।
ਟੀਮ ਮੈਚ ਖੇਡੇ ਜਿੱਤੇ ਡਰਾਅ ਜੇਤੂ ਡਰਾਅਹਾਰੇ ਹਾਰੇ ਅੰਕ
ਕਿਲ੍ਹਾ ਰਾਏਪੁਰ 4 3 0 1 0 17
ਐਸ.ਬੀ.ਐਸ. ਢੋਲਣ 4 3 0 0 1 14
ਜਗਤਾਰ ਇਲੈਵਨ ਜਰਖੜ 4 2 0 0 2 11
ਫ੍ਰੈਂਡਜ਼ ਦੋਰਾਹਾ 4 1 1 1 1 10
ਅਕਾਲਗੜ੍ਹ ਇਲੈਵਨ 4 1 0 0 3 5
ਜੀ.ਜੀ.ਐਸ. ਲੁਧਿਆਣਾ 4 0 1 0 3 3

No comments: