jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 15 June 2013

ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੀਟਿੰਗ

www.sabblok.blogspot.com
ਬਰਨਾਲਾ,14 ਜੂਨ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਬਰਨਾਲਾ ਇਕਾਈ ਦਾ 27 ਮੈਂਬਰੀ ਵਫਦ ਦਵਿੰਦਰ ਸੰਘੇੜਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਸੰਦੀਪ ਨਾਗਰਾ ਨੂੰ ਮਿਲਿਆ। ਇਸ ਸਬੰਧੀ ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਹਰਿੰਦਰ ਮੱਲੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਨਾਲ ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਬਲਾਕ ਮਹਿਲ ਕਲਾਂ ਵਿੱਚ ਹੋਏ ਘਪਲੇ ਤੇ ਭ੍ਰਿਸ਼ਟਾਚਾਰ ਦੀ ਪੜਤਾਲ ਕਰਨ ਉਪਰੰਤ ਦੋਸ਼ੀਆਂ ਨੂੰ ਸਜ਼ਾ ਦੇਣ ਸਬੰਧੀ, ਬਲਾਕ ਮਹਿਲ ਕਲਾਂ ਦੇ ਅਧਿਆਪਕਾਂ ਨੂੰ ਤਨਖਾਹ ਕਮਿਸ਼ਨ ਦੇ ਬਕਾਏ ਦੀ ਦੂਜੀ ਕਿਸ਼ਤ ਕੱਢਵਾਉਣ ਸਬੰਧੀ,01-4-11 ਨੂੰ ਰੈਗੂਲਰ ਹੋਏ ਟੀਚਿੰਗ ਫੈਲੋ ਨੂੰ ਤੁਰੰਤ ਕਨਫਰਮ ਕਰਨ ਸਬੰਧੀ ਤੇ ਹੋਰ ਮੰਗਾਂ ਬਾਰੇ ਭਖਵੇਂ ਰੂਪ ਵਿੱਚ ਵਿਚਾਰ ਵਿਟਾਂਦਰਾ ਕੀਤਾ ਗਿਆ। ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਨੇ ਵਫਦ ਨੂੰ ਵਿਸਵਾਸ ਦਿਵਾਇਆ ਕਿ ਉਕਤ ਸਾਰੇ ਮਸਲਿਆਂ ਦਾ ਨਿਪਟਾਰਾ 30 ਜੂਨ ਤੱਕ ਕਰ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਬਰਨਾਲਾ,ਜਗਤਾਰ ਪੱਤੀ,ਕੁਸ਼ਲ ਸਿੰਘੀ, ਗੁਰਚਰਨ ਸਿੰਘ ਦਾਨਗੜ੍ਹ, ਜਤਿੰਦਰ ਜੋਤੀ, ਅਮਰੀਕ ਸਿੰਘ, ਜਗਦੀਪ ਭੱਦਲਵੱਢ, ਬ੍ਰਿਜ ਭੂਸ਼ਨ, ਰੁਪਿੰਦਰ ਕੌਰ ਔਲਖ, ਊਸ਼ਾ ਭਾਰੀ, ਕਮਲਜੀਤ ਕੌਰ ਭੁੱਲਰ, ਸਤਨਾਮ ਸਿੰਘ ਰਾਏਸਰ, ਹਾਕਮ ਸਹਿਣਾ, ਭੁਪਾਲ ਦਾਸ ਆਦਿ ਆਗੂ ਹਾਜ਼ਿਰ ਸਨ।

No comments: