www.sabblok.blogspot.com
ਜਲਾਲਾਬਾਦ,14 ਜੂਨ
ਈਟੀਟੀ ਦਾ ਕੋਰਸ ਕਰਨ ਲਈ 12ਵੀਂ ਜਮਾਤ ਵਿੱਚ 75.5 ਪ੍ਰਤੀਸ਼ਤ ਅੰਕ ਹੋਣ ਦੇ ਬਾਵਜੂਦ ਵੀ ਨੌਜਵਾਨ ਵਿਅਕਤੀ ਪਰਮਜੀਤ ਸਿੰਘ ਦਾ ਅੰਤਿਮ ਜਾਰੀ ਹੋਈ ਮੈਰਿਟ ਲਿਸਟ ਵਿੱਚ ਨਾਂਅ ਨਹੀਂ ਆਇਆ ਹੈ,ਜਿਸ ਕਰਕੇ ਉਸ ਦੇ ਮਨ ਵਿੱਚ ਭਾਰੀ ਰੋਸ ਰਿਹਾ ਹੈ। ਇਸ ਸਬੰਧੀ ਪਰਮਜੀਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਢਾਬ ਖੁਸ਼ਹਾਲ ਜੋਈਆਂ, ਅਨੁਸੂਚਿਤ ਜਾਤੀ ਨਾਲ ਸਬੰਧਤ ਹੈ, ਨੇ ਐਸ.ਸੀ.ਆਰ.ਟੀ. ਡਾਇਰੈਕਟਰ ਚੰਡੀਗੜ੍ਹ ਨੂੰ ਲਿਖਤੀ ਸ਼ਿਕਾਇਤ ਪੱਤਰ ਭੇਜ ਕੇ ਦੱਸਿਆ ਕਿ ਐਸ.ਸੀ.ਆਰ.ਟੀ. ਵੱਲੋਂ ਅਕਤੂਬਰ 2012 ਵਿੱਚ ਈਟੀਟੀ ਦਾ ਕੋਰਸ ਕਰਾਉਣ ਲਈ ਬਿਨੇ ਪੱਤਰ ਮੰਗੇ ਗਏ ਸਨ, ਉਸ ਦੇ ਬਾਰਵੀਂ ਜਮਾਤ ਵਿੱਚੋਂ 775 ਅੰਕ ਪ੍ਰਾਪਤ ਹਨ, ਜਿਸ ਦੇ 75.5 ਪ੍ਰਤੀਸ਼ਤ ਬਣਦੇ ਹਨ। ਉਨ੍ਹਾਂ ਕਿਹਾ ਕਿ ਐਸ ਸੀ ਆਰ ਟੀ ਵੱਲੋਂ ਪਹਿਲਾਂ ਜਾਰੀ ਕੀਤੀ ਮੈਰਿਟ ਲਿਸਟ ਵਿੱਚ ਉਸਦਾ 302ਵਾਂ ਰੈਂਕ ਸੀ, ਜਦਕਿ ਹੁਣ ਅੰਤਿਮ ਰੂਪ ਵਿੱਚ ਜਾਰੀ ਹੋਈ ਮੈਰਿਟ ਲਿਸਟ ਵਿੱਚ ਉਸਦਾ ਨਾਂਅ ਹੀ ਸ਼ਾਮਲ ਨਹੀ ਕੀਤਾ ਗਿਆ, ਜਦਕਿ ਐਸਸੀਆਰਟੀ ਵੱਲੋਂ ਪਹਿਲਾਂ ਜਾਰੀ ਮੈਰਿਟ ਸੂਚੀ ਵਿੱਚ ਉਸ ਤੋਂ ਘੱਟ ਮੈਰਿਟ ਵਾਲੇ ਉਮੀਦਵਾਰ ਸ਼ਾਮਲ ਸਨ। ਇਸ ਪ੍ਰਭਾਵਿਤ ਉਮੀਂਦਵਾਰ ਪਰਮਜੀਤ ਸਿੰਘ ਨੇ ਡਾਇਰੈਕਟਰ ਐਸਸੀਆਰਟੀ ਨੂੰ ਪੱਤਰ ਲਿਖ ਕੇ ਮੈਰਿਟ ਸੂਚੀ ਦੀ ਦੁਬਾਰਾ ਪੜਤਾਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਸਨੂੰ ਇਨਸਾਫ ਮਿਲ ਸਕੇ ਅਤੇ ਉਸਦਾ ਵੀ ਮੈਰਿਟ ਵਿੱਚ ਨਾ ਆਉਣ ਨਾਲ ਉਹ ਈਟੀਟੀ ਦਾ ਕੋਰਸ ਕਰ ਸਕੇ।

No comments:
Post a Comment