jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਜਗਮੀਤ ਬਰਾੜ ਨੇ ਬਾਦਲ ਦੇ ਘਰ ਅੱਗੇ ਲਾਇਆ ਧਰਨਾ

www.sabblok.blogspot.com
ਲੰਬੀ, 1 ਜੂਨ (ਗੁਰਪ੍ਰੀਤ ਸਿੰਘ): 2007 ਵਿਚ ਸੱਤਾ ‘ਤੇ ਕਾਬਜ਼ ਹੋ ਕੇ ਦੂਜੀ ਪਾਰੀ ਖੇਡ ਰਹੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਕਾਂਗਰਸੀ ਲੀਡਰ ਨੇਂ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਵਿਚ ਉਨ੍ਹਾਂ ਦੇ ਦਰਾਂ ਮੂਹਰੇ ਖੜ੍ਹ ਕੇ ਲਲਕਾਰਿਆ ਹੋਵੇ। ਇਹ ਕਾਰਨਾਮਾ ਅੱਜ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਆਵਾਜ਼-ਏ-ਪੰਜਾਬ ਦੇ ਨਾਂਅ ਨਾਲ ਜਾਣੇ ਜਾਂਦੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਤੇ ਸਾਬਕਾ ਐਮ.ਪੀ. ਸ੍ਰ. ਜਗਮੀਤ ਬਰਾੜ ਨੇਂ ਮਾਨਾਂ ਚੋਣ ਹਿੰਸਾਂ ਵਿਚ ਨਾਮਜ਼ਦ ਕੀਤੇ ਕਾਂਗਰਸੀਆਂ ਦਾ ਕੇਸ ਦਰਜ ਕਰਵਾਉਂਣ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਬਾਦਲ ਪਿੰਡ ਤੱਕ ਇਨਸਾਫ਼ ਮਾਰਚ ਕੀਤਾ। ਪੁਲਿਸ ਦੀਆਂ ਤਮਾਮ ਰੋਕਾਂ ਤੋਂ ‘ਜਾਦੂਈ’ ਢੰਗ ਨਾਲ ਲੰਘ ਜਾਣ ਵਾਲੇ ਬਰਾੜ ਮੁੱਖ ਮੰਤਰੀ ਦੀ ਪਿੰਡ ਬਾਦਲ ਸਥਿਤ ਰਹਾਇਸ਼ ਦਾ ਘਿਰਾਓ ਕਰਨ ਵਿੱਚ ਕਾਮਯਾਬ ਹੋ ਗਏ ਤੇ ਦੇਰ ਸ਼ਾਮ ਤੱਕ ਪਰਚਾ ਖਾਰਜ ਕਰਨ ਦੀ ਮੰਗ ਨੂੰ ਲੈਕੇ ਧਰਨਾ ਲਾਈ ਰੱਖਿਆ ਜਿਸ ਤੋਂ ਪਿੰਡ ਮਾਨਾਂ ਵਿੱਚ ਵਾਪਰੀ ਚੋਣ ਹਿੰਸਾ ਦੀ ਅੱਗ ਇੱਕ ਵਾਰ ਫਿਰ ਭੜ੍ਹਕਦੀ ਹੋਈ ਨਜ਼ਰ ਆਈ। ਸਭ ਤੋਂ ਦਿਲਚਸਪ ਪਹਿਲੂ ਇਹ ਸੀ ਕਿ ਰਾਹ ਵਿਚ ਕਈ ਥਾਵਾਂ ‘ਤੇ ਲੱਗੇ ਬੈਰੀਕੇਡਾਂ ‘ਤੇ ਪੁਲਿਸ ਨੇਂ ਸ੍ਰ. ਬਰਾੜ ਨੂੰ ਨਹੀਂ ਰੋਕਿਆ, ਸਗੋਂ ਪੁਲਿਸ ਨੇਂ ਕਾਂਗਰਸੀਆਂ ਨੂੰ ਆਪ ਹੀ ਰਾਹ ਦੇ ਦਿੱਤਾ। ਜਦੋਂ ਕਿ ਮੁੱਖ ਮੰਤਰੀ ਦੀ ਜੱਦੀ ਕੋਠੀ ਦਾ ਘਿਰਾਓ ਕਰਨ ਲਈ ਅੱਜ ਤੱਕ ਕਈ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਪਰ ਕੋਈ ਜਥੇਬੰਦੀ ਪਿੰਡ ਬਾਦਲ ਦੀ ਜੂਹ ਤੱਕ ਵੀ ਪਹੁੰਚਣ ਤੱਕ ਕਾਮਯਾਬ ਨਾ ਹੋ ਸਕੀ ਪਰ ਅੱਜ ਸ.ਬਰਾੜ ਦਾ ਆਪਣੇ ਸੈਂਕੜੇ ਸਾਥੀਆਂ ਨਾਲ ਮੁੱਖ ਮੰਤਰੀ ਦੀ ਜੱਦੀ ਕੋਠੀ ਦਾ ਘਿਰਾਓ ਕਰਨ ਤੱਕ ਪਹੁੰਚਣਾ ਨਵੀਂ ਸਿਆਸਤ ਨੂੰ ਜਨਮ ਦੇ ਰਿਹਾ ਹੈ? ਦੱਸਣਯੋਗ ਹੈ ਕਿ ਪਿੰਡ ਮਾਨਾਂ ਵਿਖੇ ਵਾਪਰੀ ਚੋਣ ਹਿੰਸਾ ਤੋਂ 8 ਦਿਨ ਬਾਅਦ ਕਾਂਗਰਸ ਦੇ ਪੰਜਾਬ ਪ੍ਰਧਾਨ ਪੀੜ੍ਹਤ ਕਾਂਗਰਸੀ ਵਰਕਰਾਂ ਦੀ ਸਾਰ ਲੈਣ ਲਈ ਪਹੁੰਚੇ ਸਨ ਪਰ ਉਸ ਤੋਂ ਪਹਿਲਾਂ ਜਗਮੀਤ ਬਰਾੜ ਨੇ ਪਿੰਡ ਮਾਨਾਂ ਦਾ ਦੌਰਾ ਕਰਦਿਆਂ ਕਾਂਗਰਸੀ ਵਰਕਰਾਂ ਦੇ ਹੱਕ ਵਿੱਚ ਤਿੱਖਾ ਸੰਘਰਸ਼ ਕਰਨ ਲਈ ਐਲਾਨ ਕਰ ਦਿੱਤਾ ਸੀ ਜਿਸ ਤਹਿਤ ਅੱਜ ਮੁੱਖ ਮੰਤਰੀ ਦੀ ਕੋਠੀ ਤੱਕ ਦਾ ਘਿਰਾਓ ਕਰ ਲਿਆ। ਦੱਸਣਯੋਗ ਹੈ ਕਿ ਚੋਣਾਂ ਵਾਲੇ ਦਿਨ ਪਿੰਡ ਮਾਨਾਂ ਵਿੱਚ ਕਾਂਗਰਸ ਅਤੇ ਅਕਾਲੀ ਵਰਕਰਾਂ ਵਿੱਚ ਟਕਰਾਅ ਹੋ ਗਿਆ ਸੀ ਜਿਸ ਤੇ ਪੁਲਿਸ ਨੇ 250 ਤੋਂ ਵੱਧ ਪਿੰਡ ਵਾਸੀਆਂ ਤੇ ਪਰਚਾ ਦਰਜ ਕੀਤਾ ਗਿਆ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰ ਬਰਾੜ ਨੇ ਕਿਹਾ ਕਿ ਸੁਖਬੀਰ ਬਾਦਲ ਸ਼ਰ੍ਹੇਆਮ ਇਹ ਕਹਿ ਚੁੱਕੇ ਹਨ ਕਿ ਉਹ ਕਾਂਗਰਸ ਵਿਚ ਕੋਈ ਵੀ ਬੰਦਾ ਨਹੀਂ ਛੱਡਣਗੇ, ਇਸ ਸੋਚ ਨੂੰ ਹਕੀਕੀ ਜਾਮਾਂ ਪਹਿਨਾਉਂਣ ਲਈ ਉਹ ਹਰ ਹਰਬਾ ਵਰਤ ਰਹੇ ਹਨ, ਕਾਂਗਰਸੀਆਂ ਨੂੰ ਸਿਰੋਪੇ ਪੁਆਉਂਣ ਲਈ ਬਾਦਲਕੇ ਪਹਿਲਾਂ ਲਾਲਚ ਦਿੰਦੇਂ ਹਨ ਜਦੋਂ ਕੋਈ ਆਪਣੇ ਈਮਾਨ ਤੋਂ ਨਹੀਂ ਡੋਲਦਾ ਤਾਂ ਉਸ ‘ਤੇ ਜਬਰ ਢਾਹੁਣਾਂ ਸ਼ੁਰੂ ਕਰ ਦਿੰਦੇ ਹਨ, ਮਾਨਾਂ ਪਿੰਡ ਦਾ ਕੇਸ ਇਸ ਦੀ ਮਿਸਾਲ ਹੈ, ਜਿੱਥੇ ਜੁਲਮ ਨੂੰ ਰੋਕਣ ਵਾਲੇ ਕਾਂਗਰਸੀਆਂ ਖਿਲਾਫ਼ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ, ਕਿੰਨ੍ਹੀ ਸ਼ਰਮ ਦੀ ਗੱਲ ਹੈ ਮੁੱਖ ਮੰਤਰੀ ਦੇ ਗੁਆਂਢ ‘ਚ ਧੀਆਂ-ਭੈਣਾਂ ਰੁੱਲ ਰਹੀਆਂ ਹਨ ਤੇ ਬਾਦਲਕੇ ਬੇਸ਼ਰਮੀ ਨਾਲ ਇਸ ਜੁਲਮ ਦਾ ਤਮਾਸ਼ਾ ਵੇਖ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਾਨਾਂ ਮੁੱਦੇ ‘ਤੇ ਕਾਂਗਰਸ ਇਕਜੁੱਟ ਹੋ ਕੇ ਆਪਣੇ ਬਾਹਦਰ ਵਰਕਰਾਂ ਦੇ ਨਾਲ ਖੜ੍ਹੀ ਹੈ। ਧਰਨੇਂ ‘ਤੇ ਬੈਠਿਆਂ ਉਨ੍ਹਾਂ ਬਾਦਲ ਪਰਿਵਾਰ ਤੇ ਕਟਾਕਸ਼ ਕਰਦਿਆਂ ਕਿਹਾ ਕਿ ਜੇਕਰ ਮੈਂ ਬਾਦਲ ਦੀ ਥਾਂ ਮੁੱਖ ਮੰਤਰੀ ਹੁੰਦਾ ਤੇ ਬਾਦਲ ਨੇਂ ਧਰਨਾ ਲਾਇਆ ਹੁੰਦਾ ਤਾਂ ਮੈਂ ਆ ਕੇ ਜ਼ਰੂਰ ਗੱਲਬਾਤ ਕਰਦਾ ਪਰ ਬਾਦਲਕੇ ਤਾਂ ਮੈਨੂੰ ਪਾਣੀ ਵੀ ਨਹੀਂ ਪੁੱਛ ਰਹੇ। ਧਰਨੇਂ ‘ਤੇ ਕੁਝ ਦੇਰ ਬੈਠਣ ਤੋਂ ਬਾਅਦ ਸ੍ਰ ਬਰਾੜ ਨੇਂ ਐਲਾਨ ਕਰ ਦਿੱਤਾ ਕਿ ਉਹ ਉਦੋਂ ਤੱਕ ਧਰਨੇਂ ‘ਤੇ ਬੈਠੇ ਰਹਿਣਗੇ ਜਦੋਂ ਤੱਕ ਮੁੱਖ ਮੰਤਰੀ ਆ ਕੇ ਉਨ੍ਹਾਂ ਨੂੰ ਭਰੋਸਾ ਨਹੀਂ ਦਿੰਦੇ ਕਿ ਮਾਨਾਂ ਪਿੰਡ ਦੇ ਕਾਂਗਰਸੀਆਂ ‘ਤੇ ਦਰਜ ਹੋਇਆ ਮੁਕੱਦਮਾਂ ਰੱਦ ਕੀਤਾ ਜਾਂਦਾ ਹੈ। ਇਹ ਵੀ ਜਿਕਰਯੋਗ ਹੈ ਕਿ ਅੱਜ ਦੇ ਧਰਨੇ ਵਿਚ ਵੀ ਲੰਬੀ ਅਤੇ ਮਲੋਟ ਹਲਕੇ ਦਾ ਕੋਈ ਮੂਹਰਲੀ ਕਤਾਰ ਦਾ ਕਾਂਗਰਸੀ ਲੀਡਰ ਸ਼ਾਮਲ ਨਹੀਂ ਹੋਇਆ। ਸ੍ਰ ਬਰਾੜ ਨਾਲ ਸੀਨੀਅਰ ਕਾਂਗਰਸੀ ਨੇਤਾ ਵਿਜੈ ਸਾਥੀ, ਸ਼ਿਵਕੰਵਰ ਸਿੰਘ ਸੰਧੂ ਆਦਿ ਵੀ ਧਰਨੇਂ ‘ਤੇ ਮੌਜੂਦ ਸਨ। ਖ਼ਬਰ ਲਿਖੇ ਜਾਣ ਤੱਕ ਢਾਈ ਘੰਟੇ ਬੀਤ ਜਾਣ ਦੇ ਬਾਵਜੂਦ ਸ੍ਰ. ਬਰਾੜ ਧਰਨੇਂ ‘ਤੇ ਬੈਠੇ ਹੋਏ ਸਨ ਤੇ ਪੁਲਿਸ ਅਤੇ ਪਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਤਦਾਦ ਉਨ੍ਹਾਂ ਦੇ ਦੁਆਲੇ ਖੜ੍ਹੀ ਹੋਈ ਸੀ।

No comments: