jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਪੰਜਾਬ ਸਰਕਾਰ ਵਲੋਂ ਕਾਮਿਆਂ ਦੀ ਮਜ਼ਦੂਰੀ 'ਚ ਵਾਧਾ : ਮਜੀਠੀਆ

www.sabblok.blogspot.com

Photo: ਪੰਜਾਬ ਸਰਕਾਰ ਵਲੋਂ ਕਾਮਿਆਂ ਦੀ ਮਜ਼ਦੂਰੀ 'ਚ ਵਾਧਾ : ਮਜੀਠੀਆ

ਪੰਜਾਬ ਸਰਕਾਰ ਨੇ ਸੂਬੇ ਵਿਚ ਕੰਮ ਕਰਦੇ ਵੱਖ-ਵੱਖ ਵਰਗਾਂ ਦੇ ਕਾਮਿਆਂ ਦੀ ਮਜ਼ਦੂਰੀ ਵਧਾ ਦਿਤੀ ਹੈ। ਇਹ ਵਾਧਾ 1 ਮਾਰਚ 2013 ਤੋਂ ਲਾਗੂ ਮੰਨਿਆ ਜਾਵੇਗਾ।
ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਸਿਆ ਕਿ ਸੂਬੇ ਦੇ ਅਕੁਸ਼ਲ ਕਾਮਿਆਂ ਦੀ ਮਜ਼ਦੂਰੀ 5200 ਤੋਂ ਵਧਾ ਕੇ 5695 ਰੁਪਏ ਮਹੀਨਾ, ਅਰਧ ਕੁਸ਼ਲ ਦੀ 5980 ਤੋਂ ਵਧਾ ਕੇ 6475 ਰੁਪਏ, ਕੁਸ਼ਲ ਮਜ਼ਦੂਰ ਦੀ 6877 ਤੋਂ ਵਧਾ ਕੇ 7372 ਰੁਪਏ ਮਹੀਨਾ, ਜਦਕਿ ਉਚ ਕੁਸ਼ਲ ਦੀ ਘੱਟ ਤੋਂ ਘੱਟ ਮਜ਼ਦੂਰੀ 7909 ਤੋਂ ਵਧਾ ਕੇ 8404 ਰੁਪਏ ਮਹੀਨਾ ਕਰ ਦਿਤੀ ਗਈ ਹੈ।
ਉਨ੍ਹਾਂ ਦਸਿਆ ਕਿ ਸਟਾਫ ਵਰਗ ਏ ਦੀ ਮਜ਼ਦੂਰੀ 10370 ਤੋਂ ਵਧਾ ਕੇ 10865 ਰੁਪਏ ਮਾਸਿਕ, ਸਟਾਫ ਵਰਗ ਬੀ ਦੀ ਮਜ਼ਦੂਰੀ 8700 ਤੋਂ ਵਧਾ ਕੇ 9195 ਰੁਪਏ। ਸਟਾਫ ਵਰਗ ਸੀ ਦੀ ਘੱਟ ਤੋਂ ਘੱਟ ਮਜ਼ਦੂਰੀ 7200 ਤੋਂ ਵਧਾ ਕੇ 7695 ਰੁਪਏ ਅਤੇ ਸਟਾਫ ਵਰਗ ਡੀ ਦੀ ਮਾਸਿਕ ਮਜ਼ਦੂਰੀ 6000 ਤੋਂ ਵਧਾ ਕੇ 6495 ਰੁਪਏ ਕਰ ਦਿਤੀ ਗਈ ਹੈ।
ਉਨ੍ਹਾਂ ਦਸਿਆ ਕਿ ਭੱਠਾ ਮਜ਼ਦੂਰਾਂ ਦੇ ਵਰਗ ਵਿਚ ਇੱਟ ਪੱਥਣ ਵਾਲਿਆਂ ਨੂੰ 472.65 ਰੁਪਏ ਅਤੇ ਟਾਇਲ ਪੱਥਣ ਵਾਲਿਆਂ ਨੂੰ 530.75 ਰੁਪਏ ਪ੍ਰਤੀ ਹਜ਼ਾਰ ਦੀ ਦਰ ਨਾਲ ਮਿਲਣਗੇ। ਇੱਟ ਚੜ੍ਹਾਉਣ ਵਾਲਿਆਂ ਨੂੰ 3463 ਰੁਪਏ, ਰੇਹੜੇ 'ਤੇ ਇੱਟ ਰੱਖਣ ਵਾਲਿਆਂ ਨੂੰ 177.03 ਰੁਪਏ, ਜਦਕਿ ਆਟੋ ਆਦਿ 'ਤੇ ਇੱਟ ਲਿਆਉਣ ਵਾਲਿਆਂ ਨੂੰ 152.13 ਰੁਪਏ ਪ੍ਰਤੀ ਹਜ਼ਾਰ ਇੱਟ ਦੀ ਦਰ ਨਾਲ ਮਿਲਣਗੇ। ਉਨ੍ਹਾਂ ਦਸਿਆ ਕਿ ਇਸ ਬਾਰੇ ਲੇਬਰ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ। ਮਜੀਠੀਆ ਨੇ ਦਸਿਆ ਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਕੰਮ ਕਰਦੇ ਕਾਮਿਆਂ ਲਈ ਲੇਬਰ ਸ਼ੈੱਡ ਅਤੇ ਰਾਤ ਬਿਤਾਉਣ ਲਈ ਰੈਣ-ਬਸੇਰੇ ਬਣਾਉਣ ਦੀ ਵੀ ਯੋਜਨਾ ਹੈ। ਇਸ ਮੱਧ 'ਤੇ 10 ਕਰੋੜ ਰੁਪਏ ਖਰਚੇ ਜਾਣਗੇ। 

No comments: