jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਝੋਨੇ ਅਤੇ ਕਪਾਹ ਦੇ ਆਉਂਦੇ ਸੀਜਨ ਦੌਰਾਨ ਢੁਕਵੀਂ ਬਿਜਲੀ ਸਪਲਾਈ ਮੁਹਈਆ ਕਰਵਾਉਣ ਦਾ ਭਰੋਸਾ --------ਕਾਨੂੰਨੀ ਵਾਰਸਾਂ ਦੇ ਨਾਂ ਟਿਊਬਵੈਲ ਕੁਨੈਕਸ਼ਨ ਮੁਫਤ ਵਿੱਚ ਤਬਦੀਲ ਕਰਨ ਦੇ ਬਾਦਲ ਵਲੋਂ ਨਿਰਦੇਸ਼

www.sabblok.blogspot.com

ਏ ਸੀ ਡੀ ਖਤਮ ਕਰਨ ਲਈ ਪੀ ਐਸ ਪੀ ਸੀ ਐਲ ਨੂੰ ਨਿਰਦੇਸ਼

ਗਗਨਦੀਪ ਸੋਹਲ

ਚੰਡੀਗੜ੍ਹ, 4 ਜੂਨ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੀ ਐਸ ਪੀ ਸੀ ਐਲ ਨੂੰ ਬਿਨਾ ਟੈਸਟ ਰਿਪੋਰਟਾਂ ਅਤੇ ਬਿਨਾ ਕੋਈ ਪੈਸਾ ਲਏ ਕਾਨੂੰਨੀ ਵਾਰਸਾਂ ਦੇ ਨਾਂ ਟਿਊਬਵੈਲ ਕੁਨੈਕਸ਼ਨ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਫੈਸਲਾ ਸ. ਬਾਦਲ ਨੇ ਭਾਰਤੀ ਕਿਸਾਨ ਯੂਨੀਅਨ (ਸਿੱਧਪੁਰ) ਦੇ ਇੱਕ ਵਫਦ ਨਾਲ ਆਪਣੇ ਨਿਵਾਸ ਸਥਾਨ 'ਤੇ ਹੋਈ ਇੱਕ ਮੀਟਿੰਗ ਦੌਰਾਨ ਲਿਆ ਜੋ ਆਪਣੇ ਪ੍ਰਧਾਨ ਸ੍ਰੀ ਪਿਸ਼ੌਰਾ ਸਿੰਘ ਸਿੱਧਪੁਰ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਮਿਲਣ ਆਇਆ ਸੀ। ਮੁੱਖ ਮੰਤਰੀ ਨੇ ਪੀ ਐਸ ਪੀ ਸੀ ਐਲ ਨੂੰ ਕਿਹਾ ਕਿ ਉਹ ਸਵਰਗੀ ਵਿਅਕਤੀ ਦੇ ਕਾਨੂੰਨੀ ਵਾਰਸਾਂ ਦੇ ਨਾਂ 'ਤੇ ਕੁਨੈਕਸ਼ਨ ਕਰਨ ਲਈ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਅਟੈਸਟ ਕੀਤਾ ਮੌਤ ਦਾ ਸਰਟੀਫਿਕੇਟ ਵਰਤਣ ਵਾਲਾ ਪਹਿਲਾਂ ਦੀ ਤਰ੍ਹਾਂ ਵਾਲਾ ਢੰਗ ਤਰੀਕਾ ਵਰਤਣ। ਉਨ੍ਹਾਂ ਕਿਹਾ ਕਿ ਟਿਊਬਵੈਲ ਕੁਨੈਕਸ਼ਨ ਤਬਦੀਲ ਕਰਨ ਲਈ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾਣਗੇ।
%ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਕਾਰਨ ਕਿਸਾਨਾਂ ਵਲੋਂ ਮਜਬੂਰੀ ਵੱਸ ਮੋਟਰਾਂ ਦਾ ਲੋਡ ਵਧਾਏ ਜਾਣ ਕਾਰਨ ਪੀ ਐਸ ਪੀ ਸੀ ਐਲ ਵਲੋਂ ਵੀ ਡੀ ਐਸ ਸਕੀਮ ਤਹਿਤ ਲਈ ਜਾਂਦੀ ਫੀਸ 4500 ਰੁਪਏ ਪ੍ਰਤੀ ਫੀ ਪਾਵਰ ਤੋਂ ਇੱਕ ਹਜ਼ਾਰ ਰੁਪਏ ਕਰਨ ਸਬੰਧੀ ਕਿਸਾਨ ਯੂਨੀਅਨ ਦੀ ਮੰਗ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਇਸ ਮਸਲੇ ਦੇ ਸਮੇਂ ਸਿਰ ਨਿਪਟਾਰੇ ਲਈ ਇਸ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਚੁੱਕਣ ਲਈ ਆਖਿਆ। ਕਿਸਾਨ ਜਥੇਬੰਦੀ ਦੀ ਆਉਣ ਵਾਲੇ ਝੋਨੇ ਅਤੇ ਕਪਾਹ ਦੇ ਸੀਜਨ ਦੌਰਾਨ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਸਬੰਧੀ ਮੰਗ 'ਤੇ ਸ. ਬਾਦਲ ਨੇ ਕਿਹਾ ਇਸ ਸੀਜਨ ਦੌਰਾਨ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਮੁਹਈਆ ਕਰਵਾਉਣ ਲਈ ਸੂਬਾ ਸਰਕਾਰ ਵਲੋਂ ਅਣਥੱਕ ਉਪਰਾਲੇ ਕੀਤੇ ਜਾਣਗੇ।
ਵਫਦ ਦੀ ਖੇਤੀ ਟਿਊਬਵੈਲਾਂ ਦੇ ਬਕਾਇਆ ਕੁਨੈਕਸਨਾਂ ਨੂੰ ਦੇਣ ਦੀ ਮੰਗ 'ਤੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਨਾਲ 25000 ਟਿਊਬਵੈਲ ਕੁਨੈਕਸ਼ਨ ਮੁਹਈਆ ਕਰਵਾਉਣ ਲਈ ਸਨ 2013-14 ਲਈ ਟਿਊਬਵੈਲ ਨੀਤੀ ਨੂੰ ਮੰਜੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਢਾਈ ਏਕੜ ਤੋਂ ਘੱਟ ਜ਼ਮੀਨ ਦੀ ਮਲਕੀਅਤ ਵਾਲੇ ਬਿਨੈਕਾਰਾਂ ਨੂੰ ਸਾਲ 1-1-1998 ਤੱਕ, ਢਾਈ ਏਕੜ ਤੋਂ ਪੰਜ ਏਕੜ ਦੀ ਮਲਕੀਅਤ ਵਾਲੇ ਬਿਨੈਕਾਰਾਂ ਨੂੰ 1-1-1996 ਅਤੇ ਪੰਜ ਏਕੜ ਤੋਂ ਉੱਪਰ ਵਾਲੇ ਬਿਨੈਕਾਰਾਂ ਦੀਆਂ 1-1-1992 ਤੱਕ ਦੀਆਂ ਬਕਾਇਆ ਪਈਆਂ ਅਰਜੀਆਂ ਲਈ ਤਰੰਤ ਕੁਨੈਕਸ਼ਨ ਦਿੱਤੇ ਜਾਣਗੇ। ਨਾਲ ਹੀ ਮੁੱਖ ਮੰਤਰੀ ਨੇ ਪੀ ਐਸ ਪੀ ਸੀ ਐਲ ਨੂੰ ਏ ਆਰ ਟੀ ਸੀ ਸਕੀਮ ਤਹਿਤ ਬਿਨੈਕਾਰਾਂ ਨੂੰ ਕੁਨੈਕਸ਼ਨ ਤਰਜੀਹ ਦੇ ਅਧਾਰ 'ਤੇ ਦੇਣ ਲਈ ਆਖਿਆ।
ਕਿਸਾਨ ਜਥੇਬੰਦੀ ਵਲੋਂ ਖੇਤੀ ਟਿਊਬਵੈਲਾਂ 'ਤੇ ਚਾਰ ਸਟਾਰ ਕੰਪਨੀ ਦੀਆਂ ਮੋਟਰਾਂ ਜੋ ਕਿ ਬਹੁਤ ਮਹਿੰਗੀਆਂ ਹਨ ਲਾਉਣ ਦੀ ਲਾਈ ਗਈ ਸ਼ਰਤ ਨੂੰ ਹਟਾਉਣ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਾਰਪੋਰੇਸ਼ਨ ਨੂੰ ਹਦਇਤ ਕੀਤੀ ਕਿ ਉਹ ਇਨ੍ਹਾਂ ਮੋਟਰਾਂ ਦੀ ਮਾਰਕੀਟ ਵਿੱਚ ਮੌਜੂਦਗੀ ਯਕੀਨੀ ਬਣਾਏ। ਜਥੇਬੰਦੀ ਦੀ ਇੱਕ ਹੋਰ ਮੰਗ ਨੂੰ ਪਰਵਾਨ ਕਰਦਿਆਂ ਮੁੱਖ ਮੰਤਰੀ ਨੇ ਕਾਰਪੋਰੇਸ਼ਨ ਨੂੰ ਹਦਾਇਤ ਕੀਤੀ ਕਿ ਬਾਗਬਾਨੀ ਟੋਕਾ ਅਤੇ ਫੁਆਰਾ ਸਕੀਮ ਹੇਠ ਦਿੱਤੇ ਜਾਣ ਵਾਲੇ ਕੁਨੈਕਸ਼ਨਾ ਦੀ ਦੁਰਵਰਤੋ ਕਰਨ ਵਾਲੇ ਕਿਸਾਨਾਂ 'ਤੇ ਪਾਏ ਗਏ ਜੁਰਮਾਨੇ ਨੂੰ ਹਮਦਰਦੀ ਨਾਲ ਵਿਚਾਰ ਲਈ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਪਾਵਰ ਕਾਮ ਅਜਿਹੇ ਕੇਸਾਂ ਦੀ ਵੀ ਹਮਦਰਦੀ ਨਾਲ ਘੋਖ ਕਰੇ ਜਿਨ੍ਹਾਂ ਵਿੱਚ ਖਪਤ ਕਾਰਾਂ ਨੇ ਕੁਨੈਕਸ਼ਨ ਕੱਟੇ ਜਾਣ ਤੋਂ ਬਾਅਦ ਡਰਿਪ ਸਿਸਟਮ ਲਾ ਕੇ ਦੁਆਰਾ ਕੁਨੈਕਸ਼ਨ ਜੋੜਨ ਦੀ ਬੇਨਤੀ ਕੀਤੀ ਹੈ।
ਟਿਊਬਵੈਲ ਬਦਲਣ ਉਪਰੰਤ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਆਪਣੇ ਖਰਚੇ (ਓ ਵਾਈ ਟੀ) ਦੀ ਤਰ੍ਹਾਂ ਕੁਨੈਕਸ਼ਨ ਦੀ ਆਗਿਆ ਦੇਣ ਸਬੰਧੀ ਜਥੇਬੰਦੀ ਦੀ ਮੰਗ 'ਤੇ ਮੁੱਖ ਮੰਤਰੀ ਨੇ ਪਾਵਰਕਾਮ ਨੂੰ ਅਜਿਹੇ ਕੇਸਾਂ ਵਿੱਚ ਲੱਗਣ ਵਾਲੇ ਸਮਾਨ ਦੀ ਕੀਮਤ ਅਤੇ ਸਿਰਫ ਨਿਗਰਾਨੀ ਚਾਰਜਜ ਦੀ ਵਸੂਲੀ ਕਰਦੇ ਹੋਏ ਕੇਸਾਂ ਦਾ ਨਿਪਟਾਰਾ ਕਰਨ ਦੀ ਹਦਾਇਤ ਦਿੱਤੀ। ਸ. ਬਾਦਲ ਨੇ ਪੰਜਾਬ ਦਾ ਪਾਣੀ ਡੂੰਘਾ ਹੋ ਜਾਣ ਕਾਰਨ ਮੋਟਰਾਂ ਦੀ ਖਪਤ ਪਾਵਰ ਡੇਢ ਤੋਂ ਢਾਈ ਐਮਪੀਅਰ ਕਰਨ ਦੀ ਜਥੇਬੰਦੀ ਦੀ ਮੰਗ 'ਤੇ ਇਸ ਮਸਲੇ ਦੇ ਫੌਰੀ ਹੱਲ ਲਈ ਕਿਸਾਨ ਜਥੇਬੰਦੀ ਅਤੇ ਪਾਵਰਕਾਮ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ-ਇੱਕ ਨੁਮਾਇੰਦੇ ਦੇ ਅਧਾਰਤ ਕਮੇਟੀ ਬਨਾਉਣ ਦਾ ਫੈਸਲਾ ਕੀਤਾ। ਸ. ਬਾਦਲ ਨੇ ਪਾਵਰਕਾਮ ਨੂੰ ਤਿੰਨ ਜਾਂ ਇਸ ਤੋਂ ਵੱਧ ਘਰਾਂ ਵਾਲੇ ਡੇਰੇ/ਢਾਣੀਆਂ ਨੂੰ ਸ਼ਹਿਰੀ ਤਰਜ 'ਤੇ ਘਰੇਲੂ ਬਿਜਲੀ ਸਪਲਾਈ 24 ਘੰਟੇ ਮੁਹਈਆ ਕਰਵਾਉਣ ਲਈ ਇੱਕ ਠੋਸ ਪ੍ਰਸਤਾਵ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਸ. ਬਾਦਲ ਨੇ ਪਾਵਰਕਾਮ ਦੇ ਚੇਅਰਮੈਨ ਨੂੰ ਦਿਹਾਤੀ ਖੇਤਰਾਂ ਦੇ ਘਰੇਲੂ ਬਿਜਲੀ ਦੇ ਬਿੱਲ ਛੇ ਮਹੀਨੇ ਦੇ ਵਿੱਚ ਵਿੱਚ ਨਿਰੰਤਰ ਮਹੀਨਾਵਾਰ ਦੇਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪੰਜ ਹਜ਼ਾਰ ਤੋਂ ਵੱਧ ਰਕਮ ਵਾਲੇ ਖਪਤਕਾਰਾਂ ਨੂੰ ਡਰਾਫਟ ਅਤੇ ਚੈਕ ਰਾਹੀਂ ਬਿਲ ਦੇਣ ਵਿੱਚ ਆਉਂਦੀ ਦਿੱਕਤ ਨੂੰ ਦੂਰ ਕੀਤਾ ਜਾ ਸਕੇ।
ਇੱਕ ਹੋਰ ਅਹਿਮ ਫੈਸਲੇ ਵਿੱਚ ਮੁੱਖ ਮੰਤਰੀ ਨੇ ਡੀ ਜੀ ਪੀ ਅਤੇ ਪ੍ਰਮੁੱਖ ਸਕੱਤਰ ਸਨਅਤ ਨੂੰ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਘਰੇਲੂ ਜਾਂ ਨਿੱਜੀ ਵਰਤੋ ਲਈ ਮਿੱਟੀ ਪੁੱਟਣ ਦੀ ਆਗਿਆ ਦੇਣ ਲਈ ਆਖਿਆ ਕਿਉਂਕਿ ਇਸ ਵੇਲੇ ਕਿਸਾਨਾਂ ਨੂੰ ਪੁਲਸ ਵਲੋਂ ਬੇਲੋੜਾ ਤੰਗ ਕੀਤਾ ਜਾ ਰਿਹਾ। ਉਨ੍ਹਾਂ ਡੀ ਜੀ ਪੀ ਨੂੰ ਇਸ ਸਬੰਧੀ ਰਾਜ ਭਰ ਦੇ ਸਮੁਹ ਜਿਲ੍ਹਾ ਪੁਲਸ ਮੁਖੀਆਂ ਨੂੰ ਨਿਰਦੇਸ਼ ਦੇਣ ਲਈ ਆਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਬਿਜਲੀ ਸ਼੍ਰੀ ਅਨੁਰਿਧ ਤਿਵਾੜੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ ਅਤੇ ਪਾਵਰਕਾਮ ਦੇ ਚੇਅਰਮੈਨ ਕੇ ਡੀ ਭੰਡਾਰੀ ਹਾਜ਼ਰ ਸਨ।

No comments: