jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਰਾਣਾ ਕੇ.ਪੀ ਸਿੰਘ ਦੀ ਅਗੁਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਮੋਹਾਲੀ ਨੇੜਲੇ ਕਾਂਸਲ ਪਿੰਡ ਸਥਿਤ ਮਲੂਕਾ ਦੀ ਕੋਠੀ ਘੇਰਾਓ ਕਰਕੇ ਕੀਤੀ ਗਈ ਨਾਅਰੇਬਾਜੀ, ਕਿਤਾਬ ਘੁਟਾਲੇ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਦੀ ਮੰਗ|

www.sabblok.blogspot.com
Malooka Ghayoo 
  • ਫੋਟੋ ਕੈਪਸ਼ਨ : ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਰਾਣਾ ਕੇ.ਪੀ ਸਿੰਘ ਦੀ ਅਗੁਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਨੇੜਲੇ ਕਾਂਸਲ ਪਿੰਡ ਸਥਿਤ ਮਲੂਕਾ ਦੇ ਘਰ ਦਾ ਘੇਰਾਓ ਕਰਕੇ ਨਾਅਰੇਬਾਜੀ ਕਰਦੇ ਹੋਏ  (ਫੋਟੋ : ਸੋਨੂੰ ਸੱਭਰਵਾਲ)
 
 
  
 
ਐਸ.ਏ.ਐਸ. ਨਗਰ ,  1 ਜੂਨ (ਜਤਿੰਦਰ ਸੱਭਰਵਾਲ ) : ਕਿਤਾਬ ਘੁਟਾਲੇ ‘ਚ ਸ਼ਾਮਿਲ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਲੜੀ ਹੇਠ ਸਾਬਕਾ ਐਮ.ਐਲ.ਏ ਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਰਾਣਾ ਕੇ.ਪੀ ਸਿੰਘ ਦੀ ਅਗੁਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਨੇੜਲੇ ਕਾਂਸਲ ਪਿੰਡ ਸਥਿਤ ਮਲੂਕਾ ਦੇ ਘਰ ਦਾ ਘੇਰਾਓ ਕਰਕੇ ਨਾਅਰੇਬਾਜੀ ਕੀਤੀ ਗਈ ਅਤੇ ਅਕਾਲੀ ਭਾਜਪਾ ਸਰਕਾਰ ਤੋਂ ਮਲੂਕਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ।
ਰਾਣਾ ਕੇ.ਪੀ ਸਿੰਘ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇਸ ਘੁਟਾਲੇ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵਰ੍ਹਦਿਆਂ ਉਨ੍ਹਾਂ ਨੇ ਬਾਦਲ ‘ਤੇ ਦੋਸ਼ੀ ਮੰਤਰੀ ਨੂੰ ਬਚਾਉਣ ਦਾ ਦੋਸ਼ ਲਗਾਇਆ। ਮਲੂਕਾ ਨੇ ਨਾ ਸਿਰਫ ਵਿੱਤੀ ਘੁਟਾਲਾ ਕੀਤਾ ਹੈ, ਬਲਕਿ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੀ ਕਿਤਾਬਾਂ ‘ਚ ਗਲਤ ਸਮੱਗਰੀ ਸਪਲਾਈ ਕਰਕੇ ਅਨੈਤਿਕ ਕਾਰਵਾਈ ਵੀ ਕੀਤੀ ਹੈ। ਮਲੂਕਾ ਨੇ ਸਰਵ ਸਿੱਖਿਆ ਅਭਿਆਨ ਤਹਿਤ ਕੇਂਦਰ ਵੱਲੋਂ ਭੇਜੇ ਫੰਡਾਂ ‘ਚ 46 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਇਸ ਮੁੱਦੇ ਨੂੰ ਕੇਂਦਰ ਸਰਕਾਰ ਸਾਹਮਣੇ ਰੱਖ ਚੁੱਕੇ ਹਨ।
ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਵੱਲੋਂ ਰਿਟਾਇਰਡ ਜੱਜ ਏ.ਕੇ ਜਿੰਦਲ ਵੱਲੋਂ ਜਾਂਚ ਦਾ ਐਲਾਨ ਸ਼ਰਮਨਾਕ ਹੈ। ਜਿੰਦਲ ਦੇ ਮਲੂਕਾ ਨਾਲ ਪਰਿਵਾਰਿਕ ਸਬੰਧ ਹਨ ਅਤੇ ਉਹ ਰਾਮਪੁਰਾ ਫੂਲ ‘ਚ ਵੀ ਵਿਆਹੇ ਹਨ। ਜਿਹੜਾ ਮਲੂਕਾ ਦਾ ਘਰੇਲੂ ਹਲਕਾ ਹੈ। ਚੰਗਾ ਹੋਵੇਗਾ ਕਿ ਮਲੂਕਾ ਖੁਦ ਹੀ ਨੈਤਿਕ ਅਧਾਰ ‘ਤੇ ਅਸਤੀਫਾ ਦੇ ਦੇਣ। ਉਨ੍ਹਾਂ ਨੇ ਕਿਹਾ ਕਿ ਲਾਇਬ੍ਰੇਰੀ ਕਿਤਾਬਾਂ, ਪ੍ਰੈਕਟੀਕਲ ਕਿਤਾਬਾਂ, ਸਾਇੰਸ ਕਿੱਟਾਂ ਅਤੇ ਮੈਪ ਮਾਸਟਰਾਂ ‘ਚ ਵਿੱਤੀ ਬੇਨਿਯਮੀਆਂ ਵਰਤੀਆਂ ਗਈਆਂ ਹਨ। ਪਾਰਟੀ ਦੇ ਇਕ ਬੁਲਾਰੇ ਮੁਤਾਬਿਕ ਇਸ ਤੋਂ ਪਹਿਲਾਂ, ਕਾਂਗਰਸੀ ਵਰਕਰਾਂ ਨੇ ਜਗਮੋਹਨ ਸਿੰਘ ਕੰਗ ਦੀ ਅਗੁਵਾਈ ਹੇਠ ਕਾਂਗਰਸੀ ਵਰਕਰਾਂ ਨੇ ਮਲੂਕਾ ਦੇ ਘਰ ਦੇ ਬਾਹਰ ਧਰਨਾ ਦਿੱਤਾ ਸੀ। ਕੱਲ੍ਹ ਨੈਸ਼ਨਲ ਸਟੂਡੇਂਟਸ ਯੂਨੀਅਨ ਧਰਨਾ ਦੇਣਗੇ ਅਤੇ ਕਾਂਗਰਸ ਦੀ ਸਾਰੀਆਂ ਸਹਾਇਕ ਜਥੇਬੰਦੀਆਂ ਦਾ ਪ੍ਰਦਰਸ਼ਨ ਜਾਰੀ ਰਹੇਗਾ।

No comments: