ਮੁੰਬਈ, 8 ਜੂਨ (ਏਜੰਸੀ)-ਬੀਤੇ ਦਿਨੀਂ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਵਾਲੀ
ਬਾਲੀਵੁੱਡ ਅਦਾਕਾਰਾ ਜ਼ੀਆ ਖਾਨ ਵਲੋਂ ਲਿਖਿਆ ਗਿਆ 6 ਪੰਨਿਆਂ ਵਾਲਾ ਖੁਦਕੁਸ਼ੀ ਨੋਟ ਉਸ
ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਿਆ ਹੈ | ਉਸ ਨੇ
ਇਸ ਨੋਟ 'ਚ ਪਿਆਰ ਵਿਚ ਮਿਲੇ ਧੋਖੇ ਨੂੰ ਖੁਦਕੁਸ਼ੀ ਦਾ ਕਾਰਨ ਦੱਸਿਆ ਹੈ | ਜ਼ੀਆ ਦੇ
ਪਰਿਵਾਰਕ ਮੈਂਬਰਾਂ ਨੇ ਇਸ ਨੋਟ ਦੀ ਇਕ ਕਾਪੀ ਇਸ ਮਾਮਲੇ ਦੀ ਜਾਂਚ ਕਰ ਰਹੀ ਜੁਹੂ ਪੁਲਿਸ
ਥਾਣੇ ਦੀ ਟੀਮ ਨੂੰ ਵੀ ਸੌਾਪੀ ਹੈ | ਹਾਲਾਂਕਿ ਇਕ ਪੁਲਿਸ ਅਧਿਕਾਰੀ ਨੇ ਇਸ ਨੋਟ 'ਚ ਸੂਰਜ
ਪੰਚੋਲੀ ਦੇ ਨਾਂਅ ਹੋਣ ਦੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਇਸ
ਮਾਮਲੇ 'ਚ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਰਹੇ ਹਾਂ ਅਤੇ ਇਸ ਮਾਮਲੇ 'ਚ ਉੱਚਿਤ
ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਸੀ ਇੰਨੀ ਜਲਦੀ ਕਿਸੇ ਸਿੱਟੇ 'ਤੇ ਨਹੀਂ
ਪਹੰੁਚ ਸਕਦੇ | ਭਾਵੇਂ ਜ਼ੀਆ ਦੇ ਪਰਿਵਾਰ ਵਾਲੇ ਕਹਿ ਰਹੇ ਹਨ ਕਿ ਇਹ ਨੋਟ ਜ਼ੀਆ ਵਲੋਂ
ਲਿਖਿਆ ਗਿਆ ਹੈ, ਪ੍ਰੰਤੂ ਪੁਲਿਸ ਇਸ ਮਾਮਲੇ 'ਚ ਲਿਖਾਈ ਦੀ ਪਛਾਣ ਕਰਨ ਵਾਲੇ ਮਾਹਿਰ ਦੀ
ਸਲਾਹ ਲਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਸੱਚਮੁੱਚ ਇਹ ਲਿਖਾਈ ਜ਼ੀਆ ਦੀ ਹੈ ਜਾ ਨਹੀਂ |
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਨੋਟ 'ਚ ਲਿਖਿਆ ਹੈ ਕਿ 'ਤੁਸੀ ਮੇਰੇ ਨਾਲ
ਧੋਖਾ ਕੀਤਾ | 'ਮੈ ਰਿਸ਼ਤੇ 'ਚ ਵਿਸ਼ਵਾਸ ਕੀਤਾ, ਪ੍ਰੰਤੂ ਤੁਸੀਂ ਇਸ ਦੀ ਪਰਵਾਹ ਨਹੀਂ
ਕੀਤੀ | ਜਦੋਂ ਤੁਸੀ ਇਸ ਨੋਟ ਨੂੰ ਪੜ ਰਹੇ ਹੋਵੋਗੇ ਸ਼ਾਇਦ ਮੈਂ ਇਸ ਦੁਨੀਆ ਵਿਚ ਨਾ
ਹੋਵਾਂ'www.sabblok.blogspot.com
No comments:
Post a Comment