jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਸਰਕਾਰੀ ਸਕੂਲਾਂ 'ਚ ਹਿੰਦੀ ਵਿਸ਼ੇ ਦੇ ਪੀਰੀਅਡ ਵਧਾਉਣ ਸਬੰਧੀ ਦਿੱਤਾ ਮੰਗ-ਪੱਤਰ

www.sabblok.blogspot.com


ਫ਼ਾਜ਼ਿਲਕਾ, 10 ਜੂਨ -ਮਾਸਟਰ ਕੈਡਰ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਤੇ ਹਿੰਦੀ ਅਧਿਆਪਕ ਯੂਨੀਅਨ ਵੱਲੋਂ ਸਰਕਾਰੀ ਸਕੂਲਾਂ 'ਚ ਹਿੰਦੀ ਵਿਸ਼ੇ ਦੇ ਪੀਰੀਅਡ ਵਧਾਉਣ ਸਬੰਧੀ ਮੰਗ ਨੂੰ ਲੈ ਕੇ ਸਥਾਨਕ ਨਹਿਰੀ ਆਰਾਮ ਘਰ ਵਿਖੇ ਪੰਜਾਬ ਦੇ ਵਣ ਤੇ ਕਿਰਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੂੰ ਇਕ ਮੰਗ ਪੱਤਰ ਸੌਾਪਿਆ |

ਮਾਸਟਰ ਕੈਡਰ ਯੂਨੀਅਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਤੇ ਹਿੰਦੀ ਮਾਸਟਰ ਯੂਨੀਅਨ ਦੇ ਪ੍ਰਧਾਨ ਦਿਨੇਸ਼ ਸ਼ਰਮਾ ਨੇ ਮੰਗ ਪੱਤਰ ਸਬੰਧੀ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਰਾਸ਼ਟਰ ਭਾਸ਼ਾ ਹਿੰਦੀ ਨੂੰ ਪੜ੍ਹਾਉਣ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਹਫ਼ਤੇ 'ਚ ਸਿਰਫ਼ 4 ਪੀਰੀਅਡ ਤੇ 9ਵੀਂ 10ਵੀਂ ਜਮਾਤ ਤੱਕ ਸਿਰਫ਼ 5 ਪੀਰੀਅਡ ਹੀ ਦਿੱਤੇ ਜਾਂਦੇ ਹਨ | ਜਦਕਿ ਪੰਜਾਬੀ ਦੇ 6 ਤੇ ਅੰਗਰੇਜ਼ੀ ਦੇ 8 ਪੀਰੀਅਡ ਪੜ੍ਹਾਏ ਜਾਂਦੇ ਹਨ, ਜਦਕਿ ਹਿੰਦੀ ਦਾ ਪਾਠਕ੍ਰਮ ਬਾਕੀ ਵਿਸ਼ਿਆਂ ਜਿਨ੍ਹਾਂ ਲੰਮਾ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਕਾਫ਼ੀ ਸਮਾਂ ਪਹਿਲਾ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਹਿੰਦੀ ਦੇ ਹਫ਼ਤੇ 'ਚ 6 ਪੀਰੀਅਡ ਤੇ ਅੰਗਰੇਜ਼ੀ ਦੇ ਵੀ ਛੇ ਪੀਰੀਅਡ ਹੋਇਆ ਕਰਦੇ ਸਨ, ਪਰ ਬਾਅਦ 'ਚ ਹਿੰਦੀ ਦੇ ਪੀਰੀਅਡ ਬਹੁਤ ਹੀ ਘੱਟ ਕਰ ਦਿੱਤੇ ਗਏ | ਜਿਸ ਦੇ ਨਤੀਜੇ ਵਜੋਂ ਵੱਡੀ ਸੱਮਸਿਆ ਹਿੰਦੀ ਅਧਿਆਪਕਾ ਤੇ ਬੱਚਿਆਂ ਲਈ ਪੈਦਾ ਹੋਣ ਲੱਗ ਪਈ | ਕਿਉਂਕਿ ਹਿੰਦੀ ਵਿਸ਼ੇ ਦੇ ਘੱਟ ਪੀਰੀਅਡ ਹੋਣ ਦਾ ਨੁਕਸਾਨ ਪੰਜਾਬ ਦੇ ਸਾਰੇ ਹਿੰਦੀ ਅਧਿਆਪਕਾਂ ਨੂੰ ਆਏ ਸਾਲ ਸਰਪਲੱਸ ਹੋ ਕੇ ਭੁਗਤਣਾ ਪੈਂਦਾ ਹੈ | ਜਿਸ ਨਾਲ ਪੰਜਾਬ ਦੇ ਅਨੇਕਾਂ ਹਿੰਦੀ ਅਧਿਆਪਕਾਂ ਨੂੰ ਹਰ ਵਾਰ ਦੂਰ ਦੁਰਾਡੇ ਜਗ੍ਹਾ 'ਤੇ ਭੇਜ ਦਿੱਤਾ ਜਾਂਦਾ ਹੈ | ਉਥੇ ਜਾ ਕੇ ਵੀ ਉਨ੍ਹਾਂ ਤੋਂ ਪਹਿਲਾ ਬੈਠੇ ਅਧਿਆਪਕਾਂ ਤੇ ਰੈਸਨੇਲਾਈਜੇਸ਼ਨ ਦੀ ਤਲਵਾਰ ਲਟਕਦੀ ਰਹਿੰਦੀ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਹਿੰਦੀ ਵਿਸ਼ੇ ਦੇ ਪੀਰੀਅਡ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਹਫ਼ਤੇ ਵਿਚ ਵਧਾ ਕੇ 6 ਕੀਤੇ ਜਾਣ | ਇਸ ਮੌਕੇ ਰੌਸ਼ਨ ਵਰਮਾ, ਧਰਮਿੰਦਰ ਗੁਪਤਾ, ਸਤਿੰਦਰ ਬੱਤਰਾ ਪੈੱ੍ਰਸ ਸਕੱਤਰ, ਸੁਸ਼ੀਲ ਕੁਮਾਰ, ਅਜੇ ਗੁਪਤਾ, ਵਿਕਾਸ ਕਾਲੜਾ, ਪੇ੍ਰਮ ਚੰਦ, ਭਗਤ ਸਿੰਘ, ਸੁਮਿਤ ਜੁਨੇਜਾ, ਸੋਹਨ ਲਾਲ, ਸੰਦੀਪ ਕੁਮਾਰ, ਗੁਸ਼ਵੰਤ ਸਿੰਘ ਆਦਿ ਹਾਜ਼ਰ ਸਨ |

No comments: