www.sabblok.blogspot.com
ਮਾਨਸਾ, 10 ਜੂਨ (ਸ. ਰ.)- ਸਾਖਰ ਪ੍ਰੇਰਕ ਯੂਨੀਅਨ ਇਕਾਈ ਮਾਨਸਾ ਦੀ ਇਕੱਤਰਤਾ ਸਥਾਨਕ ਬਾਲ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਹੋਈ | ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਡਟ ਕੇ ਲੜਨ ਦਾ ਐਲਾਨ ਕੀਤਾ | ਯੂਨੀਅਨ ਦੇ ਇੱਕ ਵਫ਼ਦ ਵੱਲੋਂ ਨਵੰਬਰ 2011 ਤੋਂ ਲਟਕਦੀਆਂ ਤਨਖ਼ਾਹਾਂ ਦੇਣ, ਕੇਂਦਰ ਸਰਕਾਰ ਵੱਲੋਂ ਸਾਖਰ ਭਾਰਤ ਮਿਸ਼ਨ 2012 ਨੂੰ 2017 ਤੱਕ ਰੀਨਿਊ ਕਰਨ ਸਬੰਧੀ ਮੰਗ ਪੱਤਰ ਏ. ਡੀ. ਸੀ. (ਵਿਕਾਸ) ਨੂੰ ਦਿੱਤਾ ਗਿਆ | ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪ੍ਰੇਰਕਾਂ ਦੀਆਂ ਤਨਖ਼ਾਹਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਦੇਣ ਦਾ ਆਦੇਸ਼ ਦਿੱਤਾ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਦੇ ਅੰਦਰ ਤਨਖ਼ਾਹਾਂ ਨਾ ਦਿੱਤੀਆਂ ਗਈਆਂ ਤਾਂ ਪੰਜਾਬ ਸਰਕਾਰ ਦਾ ਹਰ ਫ਼ਰੰਟ 'ਤੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਸਿੰਘ ਮਾਖਾ, ਗੁਰਮੇਲ ਸਿੰਘ ਕੁੱਲਰੀਆਂ, ਕਮਲਦੀਪ ਸਤੀਕੇ, ਅਮਰਜੀਤ ਸਿੰਘ ਅਲੀਸ਼ੇਰ, ਜਸਵਿੰਦਰ ਸਿੰਘ ਕੁਸਲਾ, ਵਿੰਦਰ ਕੌਰ ਭਲਾਈਕੇ ਆਦਿ ਹਾਜ਼ਰ ਸਨ

No comments:
Post a Comment