www.sabblok.blogspot.com
ਵਾਸ਼ਿੰਗਟਨ, 8 ਜੂਨ,
ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਨੇ ਮੁਲਕ ਵਿਚ ਬਾਲ ਉਮਰੇ ਲਿਆਂਦੇ ਗਏ ਲੱਖਾਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਵਤਨ ਵਾਪਸ ਭੇਜੇ ਜਾਣ ਦੇ ਹੱਕ ਵਿਚ ਮਤਾ ਪਾਸ ਕੀਤਾ ਹੈ। ਗੌਰਤਲਬ ਹੈ ਕਿ ਨਵੀਂ ਬਣੀ ਪ੍ਰਤੀਨਿਧ ਸਭਾ ਵਿਚ ਵਿਰੋਧੀ ਰਿਪਬਲਿਕਨਾਂ ਨੂੰ ਬਹੁਮਤ ਹਾਸਲ ਹੈ ਅਤੇ ਇਸ ਮਤੇ ਉੱਤੇ ਵੋਟਿੰਗ ਪੂਰੀ ਤਰ੍ਹਾਂ ਪਾਰਟੀ ਆਧਾਰ ਉੱਤੇ ਹੋਈ। ਦੂਜੇ ਪਾਸੇ ਰਾਸ਼ਟਰਪਤੀ ਬਰਾਕ ਓਬਾਮਾ ਇਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੇ ਜਾਣ ਦੇ ਹਮਾਇਤੀ ਹਨ।
ਇਹ ਇਸ ਸਾਲ ਕਾਂਗਰਸ ਦੇ ਕਿਸੇ ਵੀ ਸਦਨ ਵਿਚ ਇਮੀਗਰੇਸ਼ਨ ਸਬੰਧੀ ਪਾਸ ਹੋਇਆ ਪਹਿਲਾ ਮਤਾ ਹੈ ਜਿਸ ਦੇ ਹੱਕ ਵਿਚ 224 ਤੇ ਵਿਰੋਧ ਵਿਚ 201 ਵੋਟਾਂ ਪਈਆਂ। ਇਸ ਬਿੱਲ ਨੂੰ ਪਾਸ ਕਰਨਾ ਦਾ ਮਕਸਦ ਸ੍ਰੀ ਓਬਾਮਾ ਵੱਲੋਂ ਚੋਣਾਂ ਦੇ ਸਾਲ 2012 ਵਿਚ ਦਿੱਤੇ ਗਏ ਉਸ ਆਰਡਰ ਨੂੰ ਲਾਗੂ ਹੋਣ ਤੋਂ ਰੋਕਣਾ ਹੈ ਜਿਸ ਨੂੰ ਡਰੀਮ ਐਕਟ ਕਿਹਾ ਗਿਆ ਹੈ। ਇਸ ਐਕਟ ਦਾ ਮਕਸਦ ਇਨ੍ਹਾਂ 1।10 ਕਰੋੜ ਦੇ ਕਰੀਬ ਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇ ਕੇ ਉਨ੍ਹਾਂ ਦੀ ਡਿਪੋਰਟੇਸ਼ਨ ਰੋਕਣਾ ਸੀ। ਇਨ੍ਹਾਂ ਵਿਚ 40 ਹਜ਼ਾਰ ਦੇ ਕਰੀਬ ਭਾਰਤੀ ਵੀ ਦੱਸੇ ਜਾਂਦੇ ਹਨ।
ਉਂਜ ਇਹ ਮਤਾ ਮਹਿਜ਼ ਸੰਕੇਤਕ ਹੀ ਰਹਿ ਜਾਣ ਵਾਲਾ ਹੈ ਕਿਉਂਕਿ ਓਬਾਮਾ ਪ੍ਰਸ਼ਾਸਨ ਨੇ ਇਸ ਸਮੁੱਚੇ ਬਿੱਲ ਨੂੰ ਬਜਟ ਦੇ ਆਧਾਰ ਉੱਤੇ ਵੀਟੋ ਕਰ ਦੇਣ ਦੀ ਚਿਤਾਵਨੀ ਦਿੱਤੀ ਹੋਈ ਹੈ। ਵਾਈਟ ਹਾਊਸ ਨੇ ਇਸ ਕਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਵਾਈਟ ਹਾਊਸ ਨੇ ਕਿਹਾ ਹੈ, ‘‘ਇਹ ਲੋਕ ਬੱਚਿਆਂ ਵਜੋਂ ਇਥੇ ਲਿਆਂਦੇ ਗਏ ਸਨ ਤੇ ਇਥੇ ਹੀ ਵੱਡੇ ਹੋਏ ਹਨ। ਇਹ ਸਮਾਜ ਦਾ ਬਹੁਤ ਅਹਿਮ ਅੰਗ ਹਨ ਤੇ ਇਨ੍ਹਾਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ। ਰਿਪਬਲੀਕਨ ਮੈਂਬਰ ਸਟੀਵ ਕਿੰਗ ਨੇ ਕਿਹਾ ਕਿ ਇਸ ਬਿੱਲ ਦਾ ਮਕਸਦ ਕਾਂਗਰਸ ਦੀ ਰਜ਼ਾਮੰਦੀ ਤੋਂ ਬਿਨਾਂ ਇਨ੍ਹਾਂ ਲੋਕਾਂ ਨੂੰ ‘ਆਮ ਮੁਆਫੀ’ ਦਿੱਤੇ ਜਾਣ ਤੋਂ ਰੋਕਣਾ ਹੈ। ਹੁਣ ਇਹ ਬਿੱਲ ਸੈਨੇਟ ਵਿਚ ਪੇਸ਼ ਹੋਵੇਗਾ।

No comments:
Post a Comment