jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 20 June 2013

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਦੀ ਡੇਟਸ਼ੀਟ ਜਾਰੀ

www.sabblok.blogspot.com

ਸਕੂਲ ਬੋਰਡ ਵਲੋਂ ਬਾਰ੍ਹਵੀਂ ਸ਼੍ਰੇਣੀ (10+2) ਸਮੇਤ ਓਪਨ ਸਕੂਲ ਸਾਇੰਸ, ਕਾਮਰਸ ਗਰੁੱਪ ਦੀ ਡੇਟਸ਼ੀਟ ਜਾਰੀ
ਮੋਹਾਲੀ 20 ਜੂਨ (ਜਤਿੰਦਰ ਸੱਭਰਵਾਲ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਕਰਕੇ ਬਾਰ੍ਹਵੀਂ ਸ਼੍ਰੇਣੀ ਜੁਲਾਈ 2013 ਦੀ ਪ੍ਰੀਖਿਆ ਦੇ ਸ਼ਡਿਊਲ ਵਿੱਚ ਅੰਸ਼ਕ ਸੋਧ ਕੀਤੀ ਗਈ ਹੈ. ਬੋਰਡ ਦੇ ਸਕੱਤਰ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦਸਿਆ ਕਿ ਬਾਰ੍ਹਵੀਂ ਸ਼੍ਰੇਣੀ (10+2) ਸਮੇਤ ਓਪਨ ਸਕੂਲ ਸਿਰਫ਼ ਸਾਇੰਸ/ਕਾਮਰਸ ਗਰੁੱਪ ਦੀ ਅਨੁਪੂਰਕ ਪ੍ਰੀਖਿਆ ਮਿਤੀ 10 ਜੁਲਾਈ 2013 ਤੋਂ ਲੈਕੇ 17 ਜੁਲਾਈ 2013 ਨੂੰ ਕਾਰਵਾਈ ਜਾ ਰਹੀ ਹੈ ਜਿਸ ਦੇ ਤਹਿਤ ਐਲਾਨੀ ਡੇਟਸ਼ੀਟ ਅਨੁਸਾਰ 10 ਜੁਲਾਈ ਨੂੰ ਕਮਿਸਟਰੀ ਅਤੇ ਬਿਜ਼ਨਸ ਸਟੱਡੀਜ਼ (2) ,11 ਜੁਲਾਈ ਨੂੰ ਗਣਿਤ ਅਤੇ ਵਾਤਾਵਰਣ ਸਿੱਖਿਆ 12 ਜੁਲਾਈ ਨੂੰ ਅੰਗਰੇਜ਼ੀ (ਜਨਰਲ), 13 ਜੁਲਾਈ ਇਕਨਾਮਿਕਸ, ਕੰਪਿਊਟਰ ਸਾਇੰਸ ਅਤੇ ਬਿਜ਼ਨਸ ਇਕਨਾਮਿਕਸ ਐਂਡ ਕੁਐਟਟੀਟੇਟਿਵ ਮੈਥਡ (2), 15 ਜੁਲਾਈ ਨੂੰ ਫਜ਼ਕਿਸ ਅਤੇ ਅਕਾਊਟੇਂਸੀ (2) ਅਤੇ ਆਖਰੀ ਦਿਨ 17 ਜੁਲਾਈ ਨੂੰ ਬਾਇਲੋਜੀ , ਐਲੀਮੈਂਟਸ ਆਫ ਇਲੈਕਟ੍ਰਾਨਿਕਸ ਇੰਜੀੰ , ਸੰਸਕ੍ਰਿਤ, ਜੋਗਰਫੀ, ਹੋਮ ਸਾਇੰਸ, ਐਗਰੀਕਲਚਰ, ਫੰਡਾਮੈਂਟਲ ਆਫ ਈ-ਬਿਜ਼ਨਸ , ਕੰਪਿਊਟਰ ਅਪਲੀਕੇਸ਼ਨ ਅਤੇ ਮੀਡੀਆ ਸਟੱਡੀਜ਼ ਦੀ ਪ੍ਰੀਖਿਆ ਹੋਵੇਗੀ . ਉਨ੍ਹਾਂ ਦੱਸਿਆ ਕਿ ਸਲਾਨਾ ਪ੍ਰੀਖਿਆ ਪ੍ਰਣਾਲੀ (ਪੂਰਾ ਸਲੇਬਸ) ਅਧੀਨ (ਕੰਪਾਰਟਮੈਂਟ -1) ਰੀ-ਅਪੀਅਰ ਪ੍ਰਾਪਤ ਪ੍ਰੀਖਿਆਰਥੀਆਂ ਸਵੇਰੇ 10:30 ਵਜੇ ਤੋਂ 1:45 ਵਜੇ ਤੱਕ ਹੋਵੇਗੀ ਜਿਸ ਅਧੀਨ ਜ਼ਲਿਾ ਪੱਧਰ ਤੇ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ . ਸਮੈਸਟਰ ਪ੍ਰਣਾਲੀ (ਓਪਨ ਸਕੂਲ) ਦੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੋਹਾਲੀ ਸਤਿਥ ਮੁੱਖ ਦਫ਼ਤਰ ਵਿਖੇ ਦੋ ਸੈਸ਼ਨਾ ਸਵੇਰੇ 10: 30 ਤੋਂ 1:15 ਵਜੇ ਤੱਕ ਅਤੇ ਸ਼ਾਮ 2:00 ਤੋਂ 5:15 ਵਜੇ ਤੱਕ ਚਲੇਗੀ . ਸਾਰੇ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜਨ ਵਾਸਤੇ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਨੇਤਰਹੀਨ ਗੂੰਗੇ ਬੋਲੇ ਅਤੇ ਅਪੰਗ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਵਾਸਤੇ ਹਰੇਕ ਘੰਟੇ ਪਿਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ. ਪੇਪਰਾਂ ਦੋਰਾਨ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਮੋਬਾਇਲ ਫੋਨ ਜਾਂ ਹੋਰ ਕਿਸੀ ਪ੍ਰਕਾਰ ਦੀ ਸਮਗਰੀ ਲੈਕੇ ਜਾਂ ਦੀ ਸਖ਼ਤ ਮਨਾਹੀ ਹੈ.

No comments: