www.sabblok.blogspot.com
ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ. ਐੱਸ. ਏ.) ਵਲੋਂ ਦੇਸ਼ ਦੇ ਲੱਖਾਂ ਟੈਲੀਫੋਨ ਖਪਤਕਾਰਾਂ ਦੇ ਫੋਨ ਰਿਕਾਰਡ ਹਾਸਲ ਕਰਨ ਦਾ ਮਾਮਲਾ ਪ੍ਰਕਾਸ਼ ਵਿਚ ਆਉਣ ਦੇ ਇਕ ਦਿਨ ਬਾਅਦ ਖੁਲਾਸਾ ਹੋਇਆ ਹੈ ਕਿ ਏਜੰਸੀ ਨੂੰ ਫੇਸਬੁੱਕ, ਗੂਗਲ, ਐਪਲ ਤੇ ਕਈ ਦੂਸਰੀਆਂ ਇੰਟਰਨੈੱਟ ਕੰਪਨੀਆਂ ਨੂੰ ਖਪਤਕਾਰਾਂ ਦੀਆਂ ਨਿੱਜੀ ਜਾਣਕਾਰੀਆਂ ਤੱਕ ਵੀ ਸਿੱਧੀ ਪਹੁੰਚ ਹਾਸਲ ਹੈ। ਬ੍ਰਿਟਿਸ਼ ਰੋਜ਼ਾਨਾ ਗਾਰਡੀਅਨ ਅਤੇ ਅਮਰੀਕੀ ਵਾਸ਼ਿੰਗਟਨ ਪੋਸਟ 'ਤੇ ਅੱਜ ਜਾਰੀ ਹੋਈ ਖਾਸ ਰਿਪੋਰਟ ਵਿਚ ਇਸ ਸੰਬੰਧ ਵਿਚ ਜਾਣਕਾਰੀ ਦਿੱਤੀ ਗਈ। ਰਿਪੋਰਟ ਮੁਤਾਬਕ ਐੱਨ. ਐੱਸ. ਏ., ਕੋ ਗੂਗਲ, ਫੇਸਬੁੱਕ, ਐਪਲ, ਮਾਈਕ੍ਰੋਸਾਫਟ, ਯੂਟਿਊਬ, ਸਕਾਈਪ, ਏ.ਓ.ਐੱਲ., ਪਲਟਾਪ ਅਤੇ ਯਾਹੂ ਵਰਗੀਆਂ ਮਸ਼ਹੂਰ ਇੰਟਰਨੈੱਟ ਕੰਪਨੀਆਂ ਦੇ ਸਰਵਰਾਂ 'ਤੇ ਸਿੱਧੀ ਪਹੁੰਚ ਹਾਸਲ ਹੈ। ਇਸ ਰਾਹੀਂ ਅਮਰੀਕਾ ਖੁਫੀਆ ਅਧਿਕਾਰੀ ਇਨ੍ਹਾਂ ਵੈੱਬਸਾਈਟਾਂ 'ਤੇ ਮੌਜੂਦ ਤੁਹਾਡੇ ਖਾਤਿਆਂ ਦਾ ਇਤਿਹਾਸ ਈਮੇਲ ਵਿਚ ਮੌਜੂਦ ਸਮੱਗਰੀ ਅਤੇ ਫਾਈਲਾਂ ਦੇ ਆਦਾਨ-ਪ੍ਰਦਾਨ ਦੇਖ ਸਕਦੇ ਹਨ।

No comments:
Post a Comment