jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 1 June 2013

ਅਸ਼ਲੀਲ ਫਿਲਮਾਂ ਬਣਾ ਰਿਹਾ ਸੀ ਪੁਲਸ ਦਾ ਸਬ ਇੰਸਪੈਕਟਰ, ਗ੍ਰਿਫਤਾਰ

www.sabblok.blogspot.com
ਅਸ਼ਲੀਲ ਫਿਲਮਾਂ ਬਣਾ ਰਿਹਾ ਸੀ ਪੁਲਸ ਦਾ ਸਬ ਇੰਸਪੈਕਟਰ, ਗ੍ਰਿਫਤਾਰ
ਪਟਿਆਲਾ- ਪਟਿਆਲਾ ਪੁਲਸ ਨੇ ਲੋਕਾਂ ਦੀਆਂ ਅਸ਼ਲੀਲ ਫਿਲਮਾਂ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੇ ਆਪਣੇ ਹੀ ਮਹਿਕਮੇ ਦੇ ਸਬ ਇੰਸਪੈਕਟਰ ਫੁਲੈਲ ਸਿੰਘ ਅਤੇ ਉਸ ਦੀ ਸਹਿਯੋਗੀ ਪ੍ਰਭਜੋਤ ਕੌਰ ਨਾਂ ਦੀ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।  ਐਸ. ਐਸ. ਪੀ. ਹਰਦਿਆਲ ਸਿੰਘ ਮਾਨ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਪਾਸੋਂ ਬਲੈਕਮੇਲ ਕਰਕੇ ਉਗਰਾਹੀ ਗਈ 35 ਹਜ਼ਾਰ ਰੁਪਏ ਦੀ ਰਕਮ ਤੋਂ ਇਲਾਵਾ ਉਹ ਮੋਬਾਇਲ ਵੀ ਬਰਾਮਦ ਕੀਤਾ ਗਿਆ ਜਿਸ ਵਿਚ ਅਸ਼ਲੀਲ ਵੀਡੀਓ ਬਣਾਈ ਗਈ ਸੀ।
ਪੁਲਸ ਮੁਤਾਬਕ ਇਸ ਪੂਰੇ ਮਾਮਲੇ 'ਚ ਕ੍ਰਿਸ਼ਨਾ ਨਾਂ ਦੀ ਔਰਤ ਸਮੇਤ ਦੋ ਹੋਰ ਲੋਕਾਂ ਦੀ ਤਲਾਸ਼ ਹੈ। ਪੁਲਸ ਨੇ ਆਈ. ਆਰ. ਬੀ. ਦੀ 6ਵੀਂ ਬਟਾਲੀਅਨ 'ਚ ਤੈਨਾਤ ਫੁਲੈਲ ਸਿੰਘ ਬਾਰੇ ਸਾਰੀ ਜਾਣਕਾਰੀ ਸੰਬੰਧਤ ਬਟਾਲੀਅਨ ਨੂੰ ਭੇਜ ਦਿੱਤੀ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

No comments: