jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 12 June 2013

'ਇਜ਼ੀ ਡੇ' 'ਤੇ ਸਿਹਤ ਵਿਭਾਗ ਵੱਲੋਂ ਛਾਪਾ

www.sabblok.blogspot.com
ਜਲੰਧਰ. ਚੰਦੀਪ ਭੱਲਾ
11 ਜੂਨ P ਸਿਵਲ ਸਰਜਨ ਡਾ. ਆਰ.ਐ ੱਲ.ਬੱਸਣ ਦੇ ਦਿਸ਼ਾ-ਨਿਰਦੇਸ਼ਾਂ, ਜ਼ਿਲ੍ਹਾ ਸਿਹਤ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਦੇ ਫੂਡ ਅਧਿਕਾਰੀਆਂ ਡਾ. ਹਰਜੋਤ ਪਾਲ ਸਿੰਘ ਤੇ ਸੁਖਰਾਓ ਸਿੰਘ ਨੇ ਸਥਾਨਕ ਪੁਲਿਸ ਲਾਈਨ ਰੋਡ 'ਤੇ ਸਥਿਤ 'ਇਜ਼ੀ ਡੇ' ਸ਼ਾਪਿੰਗ ਮਾਲ ਵਿਖੇ ਦਬਿਸ਼ ਦਿੱਤੀ ਤੇ ਗਲੇ ਸੜੇ ਫੱਲ ਫਰੂਟ ਬਰਾਮਦ ਕਰਕੇ ਉਸ ਦੇ ਨਮੂਨੇ ਭਰੇ | ਇਸ ਬਾਰੇ ਡਾ. ਬਲਵਿੰਦਰ ਸਿੰਘ ਅਤੇ ਫੂਡ ਸੇਫਟੀ ਅਧਿਕਾਰੀਆਂ ਨੇ ਦੱਸਿਆ ਕਿ ਟੀਮ ਵਲੋਂ ਅੱਜ ਇੱਥੇ ਅਤੇ ਕਿਸ਼ਨਪੂਰਾ ਵਿਖੇ ਸਥਿਤ ਇਕ ਮਿਠਾਈਆਂ ਦੀ ਦੁਕਾਨ 'ਤੇ ਕਾਰਵਾਈ ਕਰਦੇ ਹੋਏ ਕੁੱਲ 7 ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੇ ਨਮੂਨੇ ਭਰੇ | ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਇਜ਼ੀ ਡੇ ਤੋਂ ਗਲੇ ਸੜੇ ਹੋਏ ਕੇਲੇ, ਅੰਬ, ਪਪੀਤਾ, ਸੈਂਡਵਿੱਚ, ਸੌਸ ਆਦਿ ਦੇ ਨਮੂਨੇ ਭਰ ਕੇ ਜਾਂਚ ਲਈ ਭੇਜੇ ਗਏ | ਉਨ੍ਹਾਂ ਦੱਸਿਆ ਕਿ ਇਜ਼ੀ ਡੇ ਤੋਂ ਜੋ ਵੀ ਫੱਲਾਂ ਦੀ ਜਾਂਚ ਕੀਤੀ ਗਈ ਉਹ ਕਾਫੀ ਖਰਾਬ ਸਨ ਤੇ ਪੂਰੀ ਤਰ੍ਹਾਂ ਗਲੇ ਹੋਏ ਸਨ ਤੇ ਖਾਣਯੋਗ ਨਹੀਂ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਨਮੂਨੇ ਭਰ ਕੇ ਜਾਂਚ ਲਈ ਭੇਜੇ ਜਾਣਗੇ | ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਆਰ.ਐ ੱਲ. ਬੱਸਣ ਨੇ ਦੱਸਿਆ ਕਿ ਜੇਕਰ ਇਨ੍ਹਾਂ ਨਮੂਨਿਆਂ 'ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਜਾਂ ਮਿਲਾਵਟ ਪਾਈ ਗਈ ਤਾਂ ਇਸ ਸਬੰਧੀ ਸਖਤ ਕਾਰਵਾਈ ਕੀਤੀ ਜਾਵੇਗੀ |
ਇਸ ਛਾਪੇਮਾਰੀ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਜੋ ਵੀ ਖਰਾਬ ਫੱਲ ਵਿਖਾਏ ਗਏ ਉਸ ਨੂੰ ਵੇਖ ਕੇ ਲੋਕ ਵੀ ਕਾਫੀ ਹੈਰਾਨ ਹੋਏ | ਮੌਕੇ 'ਤੇ ਮੌਜੂਦ ਕੁੱਝ ਲੋਕਾਂ ਨੇ ਇਹ ਵੀ ਦੱਸਿਆ ਕਿ ਇਜ਼ੀ ਡੇ 'ਚ ਐਕਸਪਾਇਰੀ ਡੇਟ ਨੇੜੇ ਆਉਣ ਵਾਲਾ ਸਾਮਾਨ ਅਕਸਰ 50 ਫੀਸਦੀ ਦੀ ਛੋਟ ਦੀ ਲਾਲਚ ਦੇ ਕੇ ਵੇਚਿਆਂ ਜਾਂਦਾ ਹੈ ਜੋ ਕਿ ਗਲਤ ਹੈ ਤੇ ਇਸ ਤਰ੍ਹਾਂ ਦੇ ਸਾਮਾਨ ਦੇ ਖਾਣ-ਪੀਣ ਦੇ ਸਾਮਾਨ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ | ਇੱਥੇ ਇਹ ਵੀ ਜਿਕਰਯੋਗ ਹੈ ਕਿ ਜੇਕਰ ਵਿਭਾਗ ਇਸ ਤਰ੍ਹਾਂ ਦੇ ਕੁੱਝ ਹੋਰ ਵੀ ਸ਼ਾਪਿੰਗ ਮਾਲ 'ਚ ਜਾ ਕੇ ਜਾਂਚ ਕਰੇ ਤਾਂ ਉੱਥੋਂ ਵੀ ਖਾਣ-ਪੀਣ ਦਾ ਖਰਾਬ ਅਤੇ ਐਕਸਪਾਇਰੀ ਡੇਟ ਦਾ ਸਾਮਾਨ ਬਰਾਮਦ ਹੋ ਸਕਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ |

No comments: