ਸ਼੍ਰੋਮਣੀ ਅਕਾਲੀ ਦਲ (PTI) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ
ਪਾਰਟੀ ਵਲੋਂ ਨਰਿੰਦਰ ਮੋਦੀ ਨੂੰ 2014 ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਮੇਟੀ ਦਾ
ਚੇਅਰਮੈਨ ਬਣਾਏ ਜਾਣ ਦਾ ਸਵਾਗਤ ਕੀਤਾ ਹੈ। ਐਤਵਾਰ ਨੂੰ ਜਾਰੀ ਇਥੇ ਇਕ ਬਿਆਨ ਵਿਚ ਬਾਦਲ
ਨੇ ਕਿਹਾ ਕਿ ਇਸ ਐਲਾਨ ਨਾਲ ਕੇਂਦਰ ਵਿਚ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਤੇ ਨਿਕੱਮੀ
ਸਰਕਾਰ ਨੂੰ ਸੱਤਾ ਤੋਂ ਪਾਸੇ ਕਰਨ ਦੀ ਸ਼ੁਰੁਆਤ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ
ਲੋਕ ਯੂ.ਪੀ.ਏ ਸਰਕਾਰ ਤੋਂ ਦੇਸ਼ ਨੂੰ ਬਚਾਉਣ ਲਈ ਐਨ.ਡੀ.ਏ ਵੱਲ ਵੇਖ ਰਹੇ ਹਨ ਅਤੇ ਮੋਦੀ
ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਏ ਜਾਣਾ 2014 ਦੀਆਂ ਚੋਣਾ ਵਿਚ ਐਨ.ਡੀ.ਏ ਦੀ
ਜਿੱਤ ਦਾ ਅਧਾਰ ਬਣੇਗਾ। ਉਨ੍ਹਾਂ ਕਿਹਾ ਕਿ ਮੋਦੀ ਨੇ ਗੁਜਰਾਤ ਵਿਚ ਲਗਾਤਾਰ ਜਿੱਤਾਂ
ਅਤੇ ਸੁਬੇ ਦਾ ਵਿਕਾਸ ਕਰਕੇ ਆਪਣੀ ਯੋਗਤਾ ਸਿੱਧ ਕੀਤੀ ਹੈ ਉਨ੍ਹਾਂ ਕਿਹਾ ਕਿ ਸ਼ੋਮਣੀ
ਅਕਾਲੀ ਦਲ ਕੇਂਦਰ ਵਿਚੋਂ ਯੂ.ਪੀ.ਏ ਸਰਕਾਰ ਨੂੰ ਹਟਾਉਣ ਲਈ ਭਾਜਪਾ ਵਲੋਂ ਚੁੱਕੇ ਹਰ ਕਦਮ
'ਤੇ ਉਸਦੇ ਨਾਲ ਡੱਟ ਕੇ ਖੜਾ ਹੈ।
No comments:
Post a Comment