jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਨਜ਼ਾਇਜ਼ ਚਾਪਲੂਸੀ :: ਮੀਡੀਆ ਸਲਾਹਕਾਰ ਵੱਲੋਂ ਲੋਕ ਸੰਪਰਕ ਵਿਭਾਗ ਦੇ ਮੈਗਜ਼ੀਨ ਦੇ ਕਵਰ ਤੇ ਫੋਟੋ ਲਾਉਣ ਕਾਰਨ ਹਰਸਿਮਰਤ ਬਾਦਲ ਦੇ ਸਹੁਰੇ ਤੇ ਪੇਕੇ ਨਾਰਾਜ਼

www.sabblok.blogspot.com
ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ

ਬਾਦਲ ਪਰਿਵਾਰ ਨੂੰ ਖੁਸ਼ ਕਰਨ ਦੇ ਯਤਨ ਵਿੱਚ ਲੱਗੇ  ਮੁੱਖ ਮੰਤਰੀ ਦੇ ਮੀਡੀਆ ਇੰਚਾਰਜ਼ ਹਰਚਰਨ ਸਿੰਘ ਬੈਂਸ  ਨੇ  ਬਾਦਲ ਪਰਿਵਾਰ ਤੇ ਬਿਕਰਮ ਸਿੰਘ ਮਜੀਠੀਆ ਦੀ ਨਰਾਜ਼ਗੀ ਸਹੇੜ ਲਈ ਹੈ।

ਜਾਣਕਾਰੀ ਹੈ ਕਿ  ਲੋਕ ਸੰਪਰਕ ਵਿਭਾਗ  ਵੱਲੋਂ  ਪ੍ਰਕਾਸਿ਼ਤ ਕੀਤੇ ਜਾਂਦੇ  ਤ੍ਰੈ ਭਾਸ਼ੀ ਮੈਗਜ਼ੀਨ ‘ ਐਡਵਾਂਸ’ ਅਤੇ ‘ਜਾਗ੍ਰਤੀ’ ਵਿੱਚ  ਸੁਖਬੀਰ ਬਾਦਲ ਦੀ ਪਤਨੀ  ਹਰਸਿਮਰਤ ਕੌਰ ਬਾਦਲ ਦੀ ਤਸਵੀਰ  ਦੇ ਨਾਲ  ਭਾਈ ਵੀਰ ਸਿੰਘ ਦੀ ਕਵਿਤਾ ਦੀ ਲਾਈਨ ‘ ਅਸਾਂ ਹੱਟ ਮਹਿਕ ਦੀ ਲਾਈ’  ਲਿਖਿਆ ਹੈ। ਜਿਸ ਕਾਰਨ   ਸੁਖਬੀਰ ਸਿੰਘ ਬਾਦਲ  ਅਤੇ ਹਰਸਿਮਰਤ ਕੌਰ ਬਾਦਲ ਨੂੰ ਇਹ ਪਸੰਦ  ਨਹੀਂ ਆਇਆ ।
ਪਤਾ ਲੱਗਾ ਹੈ ਕਿ  ਬਾਦਲ ਜੋੜੀ ਅਤੇ  ਬਿਕਰਮ ਸਿੰਘ ਮਜੀਠੀਆ ਨੇ  ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਤੇ ਇਸ  ਸਰਕਾਰੀ ਮੈਗਜ਼ੀਨ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਬੈਂਸ  ਦੀ ਜਵਾਬਤਲਬੀ ਕੀਤੀ ਹੈ ਪਰ  ਬੈਂਸ ਉਹਨਾਂ ਨੂੰ ਕੋਈ ਤਸੱਲੀਬਖ਼ਸ਼  ਜਵਾਬ ਨਾ ਦੇ ਸਕਿਆ ।
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਮੈਗਜ਼ੀਨ ਦੇ ਇਸ ਵਿਸ਼ੇਸ਼ ਅੰਕ ਦੀਆਂ ਕਾਪੀਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਨਵਰੀਤ ਸਿੰਘ ਕੰਗ ਨੂੰ ਵੀ ਨਹੀਂ ਦਿਖਾਈਆਂ ਸਨ। ਵਿਭਾਗ ਦੇ ਮੰਤਰੀ ਵੱਲੋਂ ਨਾਰਾਜ਼ਗੀ ਪ੍ਰਗਟਾਉਣ ਤੋਂ ਬਾਅਦ ਸ੍ਰੀ ਕੰਗ ਨੂੰ ਅਪਰੈਲ ਦੇ ਇਸ ਵਿਸ਼ੇਸ਼ ਅੰਕ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਮੈਗਜ਼ੀਨ ਦੀਆਂ ਕਾਪੀਆਂ ਮੰਗਵਾ ਕੇ ਦੇਖੀਆਂ। ਬਿਕਰਮ ਮਜੀਠੀਆ, ਜੋ ਲੋਕ ਸੰਪਰਕ ਵਿਭਾਗ ਦੇ ਮੰਤਰੀ ਵੀ ਹਨ, ਨੇ ਆਪਣੇ ਵਿਭਾਗ ਦੇ ਅਧਿਕਾਰੀਆ ਦੀ ਜਵਾਬਤਲਬੀ ਕੀਤੀ ਤਾਂ ਇਹ ਮਾਮਲਾ ਸਾਹਮਣੇ ਆਇਆ ਕਿ ਸ੍ਰੀਮਤੀ ਬਾਦਲ ਦੀਆਂ ਫੋਟੋਆਂ ਹਰਚਰਨ ਬੈਂਸ ਦੀ ਮਨਜ਼ੂਰੀ ਨਾਲ ਛਾਪੀਆਂ ਗਈਆਂ ਹਨ। ਹੋਰ ਤਾਂ ਹੋਰ ਇਹ ਮੈਗਜ਼ੀਨ ਵਿਭਾਗ ਵੱਲੋਂ ਵਿਸ਼ੇਸ਼ ਤੌਰ ’ਤੇ ਸਮੂਹ ਅਧਿਕਾਰੀਆਂ, ਪੱਤਰਕਾਰਾਂ ਅਤੇ ਰਾਜਸੀ ਵਿਅਕਤੀਆਂ ਦੇ ਘਰਾਂ ਵਿੱਚ ਪਹੁੰਚਾਇਆ ਗਿਆ। ਸੂਤਰਾਂ ਮੁਤਾਬਕ ਮੈਗਜ਼ੀਨ ਜਦੋਂ ਬਾਦਲ ਪਰਿਵਾਰ ਅਤੇ ਬਿਕਰਮ ਮਜੀਠੀਆ ਤੱਕ ਪਹੁੰਚਿਆ ਤਾਂ ਉਨ੍ਹਾਂ ਨੂੰ ਵਿਭਾਗ ਦੀ ਇਹ ਹਰਕਤ ਪਸੰਦ ਨਾ ਆਈ। ਮੈਗਜ਼ੀਨ ਦੇਖਣ ਤੋਂ ਬਾਅਦ ਉਨ੍ਹਾਂ ਵਿਭਾਗ ਦੀ ਜਵਾਬਤਲਬੀ ਕੀਤੀ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਹੈ ਕਿ  ਮੈਗਜੀਨ ਵਿੱਚ
 ਸ੍ਰੀਮਤੀ ਬਾਦਲ ਬਾਰੇ ਲੇਖ ਵੀ ਲਿਖਿਆ ਗਿਆ, ਇਹ ਵੀ ਬਾਦਲ ਪਰਿਵਾਰ ਨੂੰ ਜ਼ਿਆਦਾ ਪਸੰਦ ਨਹੀਂ ਆਇਆ। ਉਚ ਪੱਧਰੀ ਸੂਤਰਾਂ ਮੁਤਾਬਕ ਸ੍ਰੀ ਮਜੀਠੀਆ ਨੇ ਹੁਣ ਸ੍ਰੀ ਬੈਂਸ ਤੋਂ ਮੈਗਜ਼ੀਨ ਦਾ ਕੰਮ ਅਗਲੇ ਹੁਕਮਾਂ ਤੱਕ ਵਾਪਸ ਲੈ ਲਿਆ ਹੈ। ਮੈਗਜ਼ੀਨ ਦਾ ਕੰਮ ਹੁਣ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਅਸ਼ਵਨੀ ਸ਼ਰਮਾ ਅਤੇ ਪੰਜਾਬੀ ਤੇ ਹਿੰਦੀ ਐਡੀਸ਼ਨਾਂ ਦੇ ਡਿਪਟੀ ਐਡੀਟਰਾਂ ਵੱਲੋਂ ਦੇਖਿਆ ਜਾਵੇਗਾ।
ਸ੍ਰੀ ਮਜੀਠੀਆ ਨੇ ਉਕਤ ਤਿੰਨਾਂ ਵਿਅਕਤੀਆਂ ਨੂੰ ਮੈਗਜ਼ੀਨ ਦਾ ਕੰਮ ਦਿੱਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੈਗਜ਼ੀਨ ਲਈ ਮੁੱਖ ਸੰਪਾਦਕ ਦੀ ਭਰਤੀ ਜਲਦੀ ਹੀ ਕੀਤੀ ਜਾ ਰਹੀ ਹੈ। 
ਇਹ ਮੈਗਜ਼ੀਨ ਕਈ ਵਾਰੀ ਵਿਵਾਦਾਂ ਵਿੱਚ ਰਿਹਾ ਹੈ। ਅੰਗਰੇਜ਼ੀ ਅੰਕ ਦੇ ਹੁਣ ਤੱਕ ਦੋ ਡਿਪਟੀ ਐਡੀਟਰ ਨੌਕਰੀ ਛੱਡ ਚੁੱਕੇ ਹਨ। ਪਹਿਲਾਂ ਏ।ਐਸ। ਪਰਾਸ਼ਰ ਨੇ ਐਡੀਟਰ ਅਤੇ ਹੁਣ ਸ਼ਰੂਤੀ ਸੇਤੀਆ ਛਾਬੜਾ ਨੇ ਡਿਪਟੀ ਐਡੀਟਰ ਦੀ ਨੌਕਰੀ ਛੱਡੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਮੈਗਜ਼ੀਨ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਘੱਟ ਅਤੇ ਬਾਦਲ ਪਰਿਵਾਰ ਦੀ ਖੁਸ਼ਾਮਦ ਕਰਨ ਵਾਲੇ ਲੇਖ ਜ਼ਿਆਦਾ ਪ੍ਰਕਾਸ਼ਤ ਹੁੰਦੇ ਹਨ। ਮੈਗਜ਼ੀਨ ਦੀ ਸਮੁੱਚੀ ਸਮੱਗਰੀ ਦੀ ਚੋਣ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੱਲੋਂ ਹੀ ਕੀਤੀ ਜਾਂਦੀ ਹੈ।
ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ: ਬੈਂਸ
ਮੁੱਖ ਮੰਤਰੀ ਦੇ ਮੀਡੀਆ ਤੇ ਕੌਮੀ ਮਸਲਿਆਂ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਕਿਹਾ, ‘‘ਐਡਵਾਂਸ ਤੇ ਜਾਗ੍ਰਤੀ ਮੈਗਜ਼ੀਨ ਵਿੱਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀਆਂ ਫੋਟੋਆਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਫੋਟੋਆਂ ਦੀ ਚੋਣ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੇਰੇ ਨਾਲ ਗੱਲ ਜ਼ਰੂਰ ਕੀਤੀ ਸੀ। ਇਸ ਵਿੱਚ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੈ।’’

No comments: