www.sabblok.blogspot.com
ਅਜਨਾਲਾ.06 ਜੂਨ. – ਇੱਥੇ ਇਕ ਔਰਤ ਆਪਣੀ ਡਿਸਕ ਸਲਿਪ ਹੋਣ ਤੋਂ ਬਾਅਦ ਦਵਾਈ ਲੈਣ ਇਕ
ਨਿੱਜੀ
ਡਾਕਟਰ ਕੋਲ ਗਈ ਸੀ, ਪੇਸ਼ੇ ਤੋਂ ਲੋਕ ਜਿਸ ਨੂੰ ਪਰਮਾਤਮਾ ਦਾ ਰੂਪ ਕਹਿੰਦੇ ਹਨ ਉਸ
ਡਾਕਟਰ ‘ਤੇ ਇਸ ਔਰਤ ਨੇ ਵਿਸ਼ਵਾਸ ਕੀਤਾ ਅਤੇ ਦਿੱਤੀ ਗਈ ਦਵਾਈ ਖਾ ਲਈ ਅਤੇ ਇੰਜੈਕਸ਼ਨ ਵੀ
ਲਗਵਾ ਲਿਆ ਜਿਸ ਕਾਰਨ ਉਹ ਔਰਤ ਬੇਹੋਸ਼ ਹੋ ਗਈ। ਔਰਤ ਦੇ ਬੇਹੋਸ਼ ਹੋਣ ਤੋਂ ਬਾਅਦ ਡਾਕਟਰ
ਨੇ ਉਸ ਨਾਲ ਹੈਵਾਨੀਅਤ ਦਾ ਨੰਗਾ ਨਾਚ ਖੇਡਿਆ। ਇਸ ਔਰਤ ਦਾ ਕਹਿਣਾ ਹੈ ਕਿ ਇੰਜੈਕਸ਼ਨ
ਲੱਗਣ ਤੋਂ ਬਾਅਦ ਡਾਕਟਰ ਨੇ ਆਪਣੇ ਕੱਪੜੇ ਉਤਾਰ ਲਏ ਅਤੇ ਉਸ ਨਾਲ ਬਲਾਤਕਾਰ ਕਰਨ ਦੀ
ਕੋਸ਼ਿਸ਼ ਕੀਤੀ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਨਾਲ ਹੀ ਔਰਤ ਦਾ ਕਹਿਣਾ ਹੈ ਕਿ ਡਾਕਟਰ
ਨੇ ਉਸ ਦੇ ਗੁਪਤ ਅੰਗਾਂ ਨਾਲ ਵੀ ਛੇੜਛਾੜ ਕੀਤੀ ਹੈ ਅਤੇ ਉਸ ਦੇ ਪੇਟ ਦੇ ਅੰਦਰ ਕੋਈ
ਚੀਜ਼ ਰੱਖ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੇ ਡਾਕਟਰ
ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਹੋਰ ਡਾਕਟਰ ਅਜਿਹਾ ਨਾ ਕਰ ਸਕੇ।
ਪੀੜਤ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਜਦੋਂ ਉਸ ਦੀ
ਪਤਨੀ ਡਾਕਟਰ ਤੋਂ ਦਵਾਈ ਲੈ ਕੇ ਆਈ ਉਦੋਂ ਉਸ ਨੇ ਸਾਰੀ ਗੱਲ ਉਸ ਨੂੰ ਦੱਸੀ ਅਤੇ ਜਦੋਂ
ਉਨ੍ਹਾਂ ਨੇ ਡਾਕਟਰ ਨਾਲ ਇਸ ਦੀ ਗੱਲ ਕੀਤੀ ਉਦੋਂ ਡਾਕਟਰ ਨੇ ਉਨ੍ਹਾਂ ਦੇ ਪਰਿਵਾਰ ਨੂੰ
ਗਲਤ ਕਹਿਣਾ ਸ਼ੁਰੂ ਕਰ ਦਿੱਤਾ, ਨਾਲ ਹੀ ਉਹ ਇਨਸਾਫ ਦੀ ਗੁਹਾਰ ਲਾ ਰਹੇ ਹਨ।
ਉੱਥੇ ਹੀ ਪੁਲਸ ਦੀ ਗ੍ਰਿਫਤ ‘ਚ ਆਏ ਡਾਕਟਰ ਦਾ ਕਹਿਣਾ ਹੈ ਕਿ ਔਰਤ ਇਕ ਸਾਜਿਸ਼ ਦੇ ਅਧੀਨ ਉਸ ‘ਤੇ ਇਹ ਇਲਜ਼ਾਮ ਲਾ ਰਹੀ ਹੈ ਅਤੇ ਉਹ ਇਸ ਔਰਤ ਨੂੰ ਜਾਣਦਾ ਤੱਕ ਨਹੀਂ ਹੈ ਅਤੇ ਉਸ ਨੇ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਹੈ ਭਾਵੇਂ ਉਸ ਦੀ ਜਾਂਚ ਕਿਸੇ ਤੋਂ ਵੀ ਕਰਵਾ ਲਈ ਜਾਵੇ ਅਤੇ ਉਹ ਨਿਰਦੋਸ਼ ਹੈ ਨਾਲ ਹੀ ਡਾਕਟਰ ਵੀ ਇਨਸਾਫ ਦੀ ਗੁਹਾਰ ਲਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਔਰਤ ਨੇ ਉਸ ਨੂੰ ਬਿਆਨ ਦਿੱਤੇ ਹਨ ਕਿ ਡਾਕਟਰ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਮਾਮਲੇ ‘ਚ ਉਸ ਦਾ ਕਹਿਣਾ ਹੈ ਕਿ ਜਦੋਂ ਉਹ ਡਾਕਟਰ ਕੋਲ ਦਵਾਈ ਲੈਣ ਗਈ ਉਦੋਂ ਉਸ ਨਾਲ ਇਹ ਹਾਦਸਾ ਹੋਇਆ ਅਤੇ ਔਰਤ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

No comments:
Post a Comment