jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 7 June 2013

ਕਾਗਰਸ ਦਾ ਨਵਾ ਤੋਹਫਾ----------ਦਿੱਲੀ ਨਿਗਮ ਵੱਲੋਂ ਸਿੱਖ ਕਤਲੇਆਮ ਯਾਦਗਾਰ ਦੀ ਉਸਾਰੀ 'ਤੇ ਰੋਕ

www.sabblok.blogspot.com
 

ਦਿੱਲੀ ਸਰਕਾਰ ਨੇ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ-ਚੀਮਾ

ਐਨ. ਡੀ. ਐਮ. ਸੀ. ਨੇ ਦਿੱਤਾ ਨੋਟਿਸ
ਨਾ ਮੰਨਣ 'ਤੇ 5000 ਰੁਪਏ ਜੁਰਮਾਨਾ ਤੇ 6 ਮਹੀਨਿਆਂ ਦੀ ਹੋਵੇਗੀ ਕੈਦ

ਮਿਥੇ ਸਮੇਂ 'ਤੇ ਰੱਖਿਆ ਜਾਵੇਗਾ ਨੀਂਹ ਪੱਥਰ-ਮਨਜੀਤ ਸਿੰਘ ਜੀ. ਕੇ.


ਉਪਮਾ ਡਾਗਾ ਪਾਰਥ, ਜਗਤਾਰ ਸਿੰਘ
ਨਵੀਂ ਦਿੱਲੀ, 7 ਜੂਨ-ਨਵੀਂ ਦਿੱਲੀ ਨਗਰ ਨਿਗਮ (ਐਨ. ਡੀ. ਐਮ. ਸੀ.) ਨੇ ਨਵੀਂ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਵਿਖੇ ਨਵੰਬਰ, 1984 ਸਿੱਖ ਕਤਲੇਆਮ ਦੇ ਸ਼ਹ²ੀਦਾਂ ਦੀ ਯਾਦ 'ਚ ਬਣਨ ਵਾਲੀ ਯਾਦਗਾਰ 'ਤੇ ਇਤਰਾਜ਼ ਪ੍ਰਗਟ ਕੀਤਾ ਹੈ | ਨਿਗਮ ਨੇ ਸੰਸਦ ਸਾਹਮਣੇ ਗੁਰਦੁਆਰਾ ਰਕਾਬਗੰਜ ਦੇ ਗੇਟ 'ਤੇ ਯਾਦਗਾਰ ਦਾ ਨੀਂਹ-ਪੱਥਰ ਲਗਾਉਣ ਵਾਸਤੇ ਬਣਾਏ ਜਾਣ ਵਾਲੇ ਥੜ੍ਹੇ 'ਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਇਕ ਕਾਰਨ ਦੱਸੋ ਨੋਟਿਸ ਚਿਪਕਾ ਕੇ ਯਾਦਗਾਰ ਦੇ ਕੰਮ ਨੂੰ ਰੋਕਣ ਦਾ ਆਦੇਸ਼ ਦਿੱਤਾ ਹੈ | ਨੋਟਿਸ ਵਿਚ ਕਿਹਾ ਗਿਆ ਹੈ ਕਿ ਨੋਟਿਸ ਨਾ ਮੰਨਣ 'ਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਕੈਦ ਹੋ ਸਕਦੀ ਹੈ | ਐਨ. ਡੀ. ਐਮ. ਸੀ. ਦੇ ਇਸ ਕਦਮ ਵਿਰੁੱਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਵਿਚ ਇਕ ਵਫਦ ਨੇ ਦਿੱਲੀ ਪੁਲਿਸ ਦੇ ਡੀ. ਸੀ. ਪੀ. ਤਿਆਗੀ ਅਤੇ ਐਨ. ਡੀ. ਐਮ. ਸੀ. ਦੇ ਡਾਇਰੈਕਟਰ ਨਾਲ ਮੁਲਾਕਾਤ ਕਰਕੇ ਇਸ ਮਸਲੇ 'ਤੇ ਆਪਣਾ ਰੋਸ ਦਰਜ ਕਰਵਾਇਆ ਹੈ | ਨੋਟਿਸ ਤੋਂ ਬਾਅਦ ਕੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰੋਗਰਾਮ ਨੂੰ ਅੱਗੇ ਪਾ ਦੇਵੇਗੀ | ਇਸ ਸਵਾਲ ਦੇ ਜਵਾਬ 'ਚ ਮਨਜੀਤ ਸਿੰਘ ਨੇ ਕਿਹਾ ਕਿ, 'ਯਾਦਗਾਰ ਦਾ ਨੀਂਹ-ਪੱਥਰ ਆਪਣੇ ਤੈਅ ਪ੍ਰੋਗਰਾਮ ਮੁਤਾਬਿਕ 12 ਜੂਨ, 2013 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਹੀ ਰੱਖਿਆ ਜਾਵੇਗਾ | ਇਸ ਮਾਮਲੇ 'ਚ ਸਰਕਾਰ ਵੱਲੋਂ ਅਪਣਾਏ ਜਾ ਰਹੇ ਰਵੱਈਏ 'ਤੇ ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਤੋਂ ਨਿਆਂ ਦੀ ਉਮੀਦ ਨਹੀਂ ਰੱਖੀ | ਪਿਛਲੇ ਸਾਲ ਵੀ 5 ਨਵੰਬਰ, 2012 ਨੂੰ ਪੰਜਾਬੀ ਬਾਗ 'ਤੇ ਬਣਨ ਵਾਲੇ 1984 ਸਿੱਖ ਮੈਮੋਰੀਅਲ ਪਾਰਕ ਦਾ ਉਦਘਾਟਨੀ ਪ੍ਰੋਗਰਾਮ ਦਿੱਲੀ ਨਗਰ ਨਿਗਮ ਵੱਲੋਂ ਮਨਜ਼ੂਰੀ ਮਿਲਣ ਦੇ ਬਾਵਜੂਦ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਹੁਕਮਾਂ ਤਹਿਤ ਦਿੱਲੀ ਪੁਲਿਸ ਦੀ ਮਦਦ ਨਾਲ ਰੁਕਵਾਇਆ ਗਿਆ ਸੀ ਅਤੇ ਹੁਣ ਇਕ ਵਾਰ ਫਿਰ ਦਿੱਲੀ ਸਰਕਾਰ ਦੀ ਸ਼ਹਿ 'ਤੇ ਨਵੀਂ ਦਿੱਲੀ ਨਗਰ ਨਿਗਮ ਨੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਚ ਬਣਨ ਵਾਲੀ ਯਾਦਗਾਰ ਨੂੰ ਰੁਕਵਾਉਣ ਵਾਸਤੇ ਅੜਿੱਕਾ ਪਾਇਆ ਹੈ। ਗੁਰਦੁਆਰਾ ਪ੍ਰਧਾਨ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਜੇ ਸਿੱਖ ਆਪਣੇ ਸ਼ਹੀਦਾਂ ਦੀ ਯਾਦਗਾਰ ਇਕ ਸੰਕੇਤਕ ਤੌਰ 'ਤੇ ਪਾਰਕ ਵਿਚ ਆਪਣੀ ਥਾਂ 'ਤੇ ਬਣਾਉਣਾ ਚਾਹੁੰਦੇ ਹਨ ਤਾਂ ਐਨ. ਡੀ. ਐਮ. ਸੀ. ਸਾਨੂੰ ਕਾਰਨ ਦੱਸੋ ਨੋਟਿਸ ਭੇਜ ਦਿੰਦੀ ਹੈ। ਇਸ ਮਸਲੇ 'ਤੇ ਆਪਣਾ ਰੁਖ ਸਪੱਸ਼ਟ ਕਰਦਿਆਂ ਮਨਜੀਤ ਸਿੰਘ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਸਾਰੇ ਕਾਇਦੇ ਕਾਨੂੰਨਾਂ ਨੂੰ ਧਿਆਨ ਵਿਚ ਰੱਖ ਕੇ ਯਾਦਗਾਰ ਦਾ ਮਾਡਲ ਤਿਆਰ ਕਰ ਰਹੀ ਹੈ, ਪਰ ਜੇ ਸਰਕਾਰ ਇਸ ਮਸਲੇ ਨੂੰ ਟਕਰਾਅ ਦਾ ਰੂਪ ਦੇਣਾ ਚਾਹੁੰਦੀ ਹੈ ਤਾਂ ਅਸੀਂ ਇਸ ਲਈ ਤਿਆਰ ਹਾਂ।
ਕੀ ਲਿਖਿਆ ਹੈ ਨੋਟਿਸ ਵਿਚ ਦਿੱਲੀ ਨਗਰ ਨਿਗਮ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜੇ ਆਪਣੇ ਨੋਟਿਸ 'ਚ ਲਿਖਿਆ ਹੈ ਕਿ ਨਿਗਮ ਨੂੰ ਪਤਾ ਲੱਗਾ ਹੈ ਕਿ ਗੁਰਦੁਆਰਾ ਰਕਾਬ ਗੰਜ 'ਚ ਐਨ. ਡੀ. ਐਮ. ਸੀ. ਕਾਨੂੰਨ 1994 ਦੀਆਂ ਧਾਰਾਵਾਂ ਦੀ ਉਲੰਘਣਾ ਕਰਦੇ ਹੋਏ ਇਸ 'ਤੇ ਗ਼ੈਰ-ਕਾਨੂੰਨੀ ਉਸਾਰੀ ਕੀਤੀ ਜਾ ਰਹੀ ਹੈ। ਇਹ ਉਸਾਰੀ ਇਕ ਖੁੱਲ੍ਹੀ ਥਾਂ 'ਤੇ 4 ਫੁੱਟ ਦੀ ਉਚਾਈ 'ਤੇ ਹੀ ਇਕ ਗੈਰ-ਕਾਨੂੰਨੀ ਥੜ੍ਹੇ ਵਜੋਂ ਕੀਤੀ ਗਈ ਹੈ। ਇਸ ਲਈ ਇਸ ਨੋਟਿਸ ਦੇ ਜਾਰੀ ਹੋਣ ਦੇ 2 ਦਿਨਾਂ ਅੰਦਰ ਕਮੇਟੀ ਨੂੰ ਕਾਰਨ ਦੱਸਣਾ ਹੋਵੇਗਾ ਕਿ ਇਸ ਗੈਰਕਾਨੂੰਨੀ ਉਸਾਰੀ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ। ਜੇ ਕਮੇਟੀ ਮਿੱਥੇ ਸਮੇਂ 'ਚ ਇਸ ਨੋਟਿਸ ਦਾ ਤਸੱਲੀਬਖਸ਼ ਜਵਾਬ ਨਾ ਦੇ ਸਕੀ ਤਾਂ ਬਿਨਾਂ ਕਿਸੇ ਹੋਰ ਨੋਟਿਸ ਦੇ ਇਹ ਉਸਾਰੀ ਰੋਕ ਦਿੱਤੀ ਜਾਵੇਗੀ। ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ 6 ਮਹੀਨੇ ਦੀ ਕੈਦ ਅਤੇ 5000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

No comments: