www.sabblok.blogspot.com
ਚੰਡੀਗੜ੍ਹ, 7 ਜੂਨ ( ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਕਾਂਗਰਸ ਦੀ ਅਗਵਾਈ ਵਾਲੀ
ਦਿੱਲੀ ਸਰਕਾਰ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਯਾਦ ਵਿਚ ਯਾਦਗਾਰ ਨਾ
ਬਣਾਉਣ ਦੇਣ ਦੀ ਕਾਰਵਾਈ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਆਖਿਆ ਹੈ ਕਿ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੰੂ 12 ਜੂਨ ਨੰੂ ਯਾਦਗਾਰ ਦਾ ਨੀਂਹ ਪੱਥਰ ਰੋਕਣ
ਵਿਰੁੱਧ ਧਮਕੀ ਦੇਣ ਨੇ ਕਾਂਗਰਸ ਪਾਰਟੀ ਦੇ ਦੋਸ਼ ਨੰੂ ਉਜਾਗਰ ਕਰ ਦਿੱਤਾ ਹੈ | ਪਾਰਟੀ ਦੇ
ਮੁੱਖ ਦਫ਼ਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ.
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ
ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਇਹਨਾਂ ਦੀ ਹਮੇਸ਼ਾ ਕਾਂਗਰਸ ਨਾਲ ਗੰਢਤੁਪ ਰਹੀ ਹੈ, ਦਾ
ਬਿਆਨ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੰੂ ਸ਼ਹੀਦ ਨਹੀਂ ਮੰਨਿਆ ਜਾ ਸਕਦਾ | ਇਸ
ਤੋਂ ਸਪਸ਼ਟ ਹੋ ਗਿਆ ਹੈ ਕਿ ਸਰਨਾ-ਕਾਂਗਰਸ ਜੋੜੀ ਨੀਂਹ ਪੱਥਰ ਰੱਖਣ ਦੇ ਸਮਾਗਮ ਨੰੂ
ਰੋਕਣ ਲਈ ਕਿਸੇ ਨਾਲ ਕਿਸੇ ਸਾਜ਼ਿਸ਼ ਵਿਚ ਜੁੱਟ ਗਈ ਹੈ |
ਡਾ. ਚੀਮਾ ਨੇ ਕਿਹਾ ਕਿ ਯਾਦਗਾਰ ਦੀ ਉਸਾਰੀ ਨਾ ਹੋਣ ਦੇਣ ਦੇ ਇਸ ਬਿਨਾਂ ਵਿਚਾਰੇ ਫ਼ੈਸਲੇ ਨਾਲ ਕਾਂਗਰਸ ਨੇ ਇਕ ਵਾਰ ਫਿਰ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਸਰਨਾ 'ਤੇ ਜ਼ੋਰਦਾਰ ਹਮਲਾ ਬੋਲਦਿਆਂ ਡਾ. ਚੀਮਾ ਨੇ ਕਿਹਾ ਕਿ ਸ. ਸਰਨਾ ਨੇ ਇਹ ਮੰਨਿਆ ਹੈ ਕਿ ਹਜ਼ਾਰਾਂ ਨਿਰਦੋਸ਼ ਵਿਅਕਤੀਆਂ ਦਾ ਕਤਲ ਕੀਤਾ ਗਿਆ ਹੈ ਪਰ ਉਹ ਕਾਤਲਾਂ ਦਾ ਨਾਂ ਲੈਣ ਸਮੇਂ ਚੁੱਪੀ ਕਿਉਂ ਵੱਟ ਜਾਂਦੇ ਹਨ?

No comments:
Post a Comment