www.sabblok.blogspot.com
ਪੱਤਰ ਪ੍ਰੇਰਕ
ਮੁਹਾਲੀ, 7 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ (ਓਪਨ ਸਕੂਲ ਸਮੇਤ) ਸਤੰਬਰ 2013 ਵਿੱਚ ਜਿਹੜੇ ਉਮੀਦਵਾਰ ਕੰਪਾਰਟਮੈਂਟ/ਵਾਧੂ ਵਿਸ਼ੇ ਦੀ ਕੈਟਾਗਰੀ ਵਿੱਚ ਅਪੀਅਰ ਹੋਣਾ ਚਾਹੁੰਦੇ ਹਨ, ਉਨ੍ਹਾਂ ਦੇ ਦਾਖ਼ਲ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ। ਇਹ ਜਾਣਕਾਰੀ ਸਿੱਖਿਆ ਬੋਰਡ ਦੇ ਸਕੱਤਰ ਡਾ. ਬਲਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਬਿਨਾਂ ਲੇਟ ਫੀਸ ਤੋਂ ਦਾਖ਼ਲਾ ਫਾਰਮ ਅਤੇ ਫੀਸ 26 ਜੂਨ ਤੱਕ ਬੋਰਡ ਦੇ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਈ ਜਾ ਸਕਦੀ ਹੈ। 500 ਰੁਪਏ ਲੇਟ ਫੀਸ ਨਾਲ 4 ਜੁਲਾਈ, 1 ਹਜ਼ਾਰ ਰੁਪਏ ਲੇਟ ਫੀਸ ਨਾਲ 11 ਜੁਲਾਈ ਅਤੇ 2 ਹਜ਼ਾਰ ਰੁਪਏ ਲੇਟ ਫੀਸ ਨਾਲ 18 ਜੁਲਾਈ ਤੱਕ ਦਾਖ਼ਲਾ ਫਾਰਮ ਅਤੇ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ। ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇ ਆਖਰੀ ਮਿਤੀ ਛੁੱਟੀ ਵਾਲਾ ਦਿਨ ਹੋਵੇ ਤਾਂ ਉਸ ਤੋਂ ਅਗਲੇ ਕੰਮ ਵਾਲੇ ਦਿਨ ਆਖਰੀ ਮਿਤੀ ਵਾਲਾ ਦਿਨ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆ ਫੀਸਾਂ ਅਤੇ ਹੋਰ ਲੋੜੀਂਦੀ ਜਾਣਕਾਰੀ ਲਈ ਪ੍ਰਾਸਪੈਕਟਸ ਅਤੇ ਪ੍ਰੀਖਿਆ ਫਾਰਮ ਸਿੱਖਿਆ ਬੋਰਡ ਦੀ ਵੈਬਸਾਇਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਪ੍ਰੀਖਿਆ ਫੀਸ ਅਤੇ ਫਾਰਮ ਦੋਵੇਂ ਇਕੱਠੇ ਜਮ੍ਹਾ ਕਰਵਾਉਣਾ ਲਾਜ਼ਮੀ ਹੈ।

No comments:
Post a Comment