jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਸੱਭਿਆਚਾਰਕ ਸੱਥ ਪੰਜਾਬ ਵਲੋਂ ਪ੍ਰੋ: ਗੁਰਭਜਨ ਗਿਲ ਦਾ ਸੇਵਾ ਮੁੱਕਤੀ ’ਤੇ ਨਿੱਘਾ ਸਨਮਾਨ

www.sabblok.blogspot.com
ਪ੍ਰੋ: ਗੁਰਭਜਨ ਗਿਲ ਦਾ ਸਨਮਾਨ ਕਰਦੇ ਹੋਏ ਸੱਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਡਾ: ਨਿਰਮਲ ਜੋੜਾ, ਡਾ: ਬਿਕਰਮਜੀਤ ਸਿੰਘ. ਜਗਜੀਤ ਸਿੰਘ ਤੇ ਹੋਰ ਅਹੁਦੇਦਾਰ
ਲੁਧਿਆਣਾ, 2 ਜੂਨ - ਸੱਭਿਆਚਾਰਕ ਸੱਥ ਪੰਜਾਬ ਦੇ ਸਰਪ੍ਰਸਤ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿਲ ਪਿਛਲੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਕੇਂਦਰ ਤੋਂ ਤੀਹ ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸੇਵਾ ਮੁਕਤ ਹੋ ਗਏ। ਉਨ੍ਹਾਂ ਵਲੋਂ ਅਪਣੀ ਸਰਕਾਰੀ ਨੌਕਰੀ ਦੇ ਦੋਰਾਨ ਪੰਜਾਬੀ ਸਾਹਿਤ, ਬੋਲੀ, ਵਿਰਸੇ ਤੇ ਸੱਭਿਆਚਾਰ ਦੀ ਤੱਰਕੀ ਵਿਚ ਪਾਏ ਅੱਣਮੁਲੇ ਯੋਗਦਾਨ ਲਈ ਇਕ ਬਹੁਤ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਸੱਥ ਪੰਜਾਬ ਵਲੋਂ ਆਯੋਜਿਤ ਇਸ ਸਮਾਗਮ ਨੂੰ ਸੰਬੋਦਨ ਕਰਦਿਆਂ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਪ੍ਰੋ: ਗੁਰਭਜਨ ਗਿਲ ਹੁਣ ਪੰਜਾਬੀ ਸਾਹਿਤ ਦਾ ਖਜ਼ਾਨਾ ਹੋਰ ਵੱਡਮੁਲੀਆਂ ਪੁਸਤਕਾਂ ਨਾਲ ਭਰਣਗੇ ਤੇ ਪੰਜਾਬੀ ਬੋਲੀ, ਵਿਰਸੇ ਤੇ ਸਭਿਆਚਾਰਕ ਗਤੀਵਿਧੀਆਂ ਲਈ ਪਹਿਲਾਂ ਨਾਲੋ ਵੀ ਜਿਆਦਾ ਸਮਾਂ ਦੇ ਸਕਣਗੇ। ਉਨ੍ਹਾਂ ਇਸ ਸਮੇਂ ਪ੍ਰੋ: ਗਿਲ ਨੂੰ ਵਧਾਈ ਪੇਸ਼ ਕਰਦਿਆਂ ਉਨ੍ਹਾਂ ਦੀ ਲੰਮੀ ਉਮਰ ਤੇ ਚੰਗੀ ਸੇਹਤ ਦੀ ਵੀ ਕਾਮਨਾ ਕੀਤੀ।
ਪ੍ਰੋ: ਗੁਰਭਜਨ ਗਿਲ ਨੇ ਸੱਥ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦਿ ਕਰਦਿਆਂ ਕਿਹਾ ਕਿ ਸੱਥ ਵਲੋਂ ਪੰਜਾਬੀ ਮੁਟਿਆਰਾਂ ਨੂੰ ਅਪਣੇ ਵਿਰਸੇ ਨਾਲ ਜੋੜਣ ਲਈ ਜੋ ਵਿਸ਼ਵ ਪੰਜਾਬਣ ਵਰਗੇ ਮਿਆਰੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਉਨ੍ਹਾਂ ਵਿਚ ਸਿਰਕਤ ਕਰਕੇ ਮਨ ਨੂੰ ਸਕੂਨ ਮਿਲਦਾ ਹੈ। ਉਹ ਪੰਜਾਬੀ ਬੋਲੀ, ਵਿਰਸੇ ਤੇ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਵਾਲੇ ਅਜਿਹੇ ਪ੍ਰੋਗਰਾਮਾਂ ਦਾ ਹਮੇਸ਼ਾ ਹਿਸਾ ਬਣੇ ਰਹਿਣਗੇ ।ਇਸ ਸਮਾਗਮ ਸਮੇਂ ਸੱਥ ਦੇ ਜਨਰਲ ਸਕਤਰ ਪ੍ਰਿਤਪਾਲ ਸਿੱਧੂ ਨੇ ਪ੍ਰੋ: ਗੁਰਭਜਨ ਗਿਲ ਨੁੰ ਅਪਣਾ ਉਸਤਾਦ ਧਾਰਦਿਆਂ ਅਪਣੀਆਂ ਨਜ਼ਮਾਂ ਦੇ ਕੁਝ ਸ਼ੇਅਰ ਸੁਣਾਏ। ਪ੍ਰਵਾਸੀ ਪੰਜਾਬੀ ਸ਼ਾਇਰ ਤਾਰਾ ਸਿੰਘ ਆਲਮ, ਗਾਇਕ ਵਤਨਜੀਤ ਤੇ ਹਰਵਿੰਦਰ ਸਿੰਘ ਨੇ ਵੀ ਅਪਣੀਆਂ ਰਚਨਾਵਾਂ ਤੇ ਗੀਤ ਪੇਸ਼ ਕਰਕੇ ਸਮਾਗਾਮ ਨੂੰ ਸਾਹਿਤਕ ਰੰਗ ਪ੍ਰਦਾਨ ਕੀਤਾ।
ਇਸ ਉਪਰੰਤ ਜਗਜੀਤ ਸਿੰਘ ਯੂਕੋ ਨੇ ਪ੍ਰੋ: ਗਿਲ ਦੀ ਸੇਵਾ ਮੁਕਤੀ ਤੇ ਅਮਰੀਕਾ ਤੋਂ ਪੰਜਾਬ ਮੇਲ ਯੂ ਐਸ ਏ ਦੇ ਮੁੱਖ ਸੰਪਾਦਕ ਸ੍ਰ: ਗੁਰਜਤਿੰਦਰ ਸਿੰਘ ਰੰਧਾਵਾ, ਸੱਥ ਦੀਆਂ ਵਿਦੇਸ਼ਾਂ ਵਿਚਲੀਆਂ ਇਕਾਈਆਂ ਦੇ ਅਹੁਦੇਦਾਰਾਂ ਅਮਰੀਕਾ ਤੋਂ ਅਜੀਤ ਸਿੰਘ ਭੱਠਲ, ਪਰਮਜੀਤ ਸਿੰਘ ਦੋਸ਼ਾਂਝ, ਵੈਨਕੋਵਰ ਕੈਨੇਡਾ ਤੋਂ ਕੁਲਦੀਪ ਗਿਲ, ਮੋਹਣ ਗਿਲ, ਟੋਰੰਟੋ ਤੋਂ ਵਤਨੋਂ ਦੂਰ ਦੇ ਸੁੱਖੀ ਨਿੱਝਰ, ਆਸਟ੍ਰੇਲੀਆਂ ਤੋਂ ਪ੍ਰੀਤਇੰਦਰ ਗਰੇਵਾਲ, ਹਰਭਜਨ ਸਿੰਘ ਖਹਿਰਾ ਦੇ ਪ੍ਰਾਪਤ ਹੋਏ ਵਧਾਈ ਸੰਦੇਸ਼ ਵੀ ਪੜਕੇ ਸੁਣਾਏ। ਸਮਾਗਮ ਦੇ ਅੰਤ ਵਿਚ ਪ੍ਰੋਜੈਕਟ ਡਾਇਰੈਕਟਰ ਡਾਕਟਰ ਨਿਰਮਲ ਜੋੜਾ ਨੇ ਸਮਾਗਮ ਵਿਚ ਸਿਰਕਤ ਕਰਨ ਵਾਲੇ ਸਾਰੇ ਮਹਿਮਾਨਾਂ ਤੇ ਦਰਸ਼ਕਾਂ ਦਾ ਸ਼ੁਕਰੀਆਂ ਅਦਾ ਕੀਤਾ। ਇਸ ਸਮਾਗਮ ਸਮੇਂ ਹੋਰਨਾਂ ਤੋਂ ਇਲਾਵਾ ਡਾਕਟਰ ਬਿਕਰਮਜੀਤ ਸਿੰਘ, ਗੁਰਦੇਵ ਪੁਰਬਾ, ਕਰਮਜੀਤ ਢੱਟ, ਬਾਬਾ ਫਰੀਦ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ ਭਰੋਵਾਲ, ਦਿਲਜੀਤ ਪਟਵਾਰੀ ਤੇ ਕਰਮਜੀਤ ਸਿੰਘ ਆਰਚੀਟੈਕਟ ਆਦਿ ਪ੍ਰਮੁਖ ਸਖਸ਼ੀਅਤਾਂ ਵੀ ਹਾਜ਼ਰ ਸਨ।

No comments: