jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਆਰ ਐਸ ਐਸ ਦੇ ਖਿਲਾਫ ਜਾਰੀ ਹੁਕਮਨਾਮਾ ਨਹੀ ਹੋ ਸਕਿਆ ਵਾਪਸ

www.sabblok.blogspot.com



ਜਥੇਦਾਰ 6 ਜੂਨ ਨੂੰ ਦਿੱਤੇ ਆਪਣੇ ਬਿਆਨ ਤੋ ਮੁੱਕਰਿਆ
jathedar meetingਅੰਮ੍ਰਿਤਸਰ 17 ਜੂਨ (ਜਸਬੀਰ ਸਿੰਘ ਪੱਟੀ) ਸ਼੍ਰੀ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਆਰ.ਐਸ.ਐਸ ਦੇ ਖਿਲਾਫ ਹੋਏ ਹੁਕਮਨਾਮੇ ਨੂੰ ਵਾਪਸ ਲੈਣ ਦੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀਆ ਵਿਉਤਾਂ ਤੇ ਸਕੀਮਾਂ ਨੂੰ ਉਸ ਵੇਲੇ ਬੂਰ ਨਾ ਪਿਆ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਨੰਦਗੜ• ਨੇ ਇਸ ਦੀ ਡੱਟ ਕੇ ਵਿਰੋਧ ਕਰਦਿਆ ਕਿਹਾ ਕਿ ਜਿਹਨਾਂ ਜਥੇਦਾਰਾਂ ਨੇ ਵਿਦੇਸ਼ਾਂ ਵਿੱਚ ਡਾਲਰਾਂ ਤੇ ਪੌਡਾਂ ਦੀ ਉਗਰਾਹੀ ਕਰਨ ਜਾਣਾ ਹੈ ਉਹ ਹੁਕਮਨਾਮਾ ਵਾਪਸ ਲੈਣ ਤੋ ਪਹਿਲਾਂ ਆਪਣੇ ਵਿਦੇਸ਼ੀ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਤੋ ਆਪਣੇ ਆਪ ਨੂੰ ਸੁਰੱਖਿਅਤ ਕਰਨ ਬਾਰੇ ਜਰੂਰ ਸੋਚ ਲੈਣ।
ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਪੂਰੀ ਤਰ•ਾ ਬੇਸਿੱਟਾ ਰਹੀ ਅਤੇ ਕਿਸੇ ਵੀ ਮੁੱਦੇ ਤੇ ਠੋਸ ਫੈਸਲਾ ਨਹੀ ਲਿਆ ਗਿਆ ਜਦ ਕਿ ਦਿੱਲੀ ਵਿਖੇ ਉਸਾਰੀ ਜਾਣ ਵਾਲੀ ਸ਼ਹੀਦੀ ਯਾਦਗਾਰ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਦਿੱਲੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਮਨਜੀਤ ਸਿੰਘ ਸਰਨਾ ਦੀ ਮਜਬੂਰੀ ਕਾਰਨ ਨਾ ਆ ਸਕਣ ਬਾਰੇ ਉਹਨਾਂ ਅਗਲੀ ਮੀਟਿੰਗ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ।
ਕਰੀਬ ਚਾਰ ਘੰਟੇ ਚੱਲੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ੍ਰੀ ਪਰਮਜੀਤ ਸਿੰਘ ਸਰਨਾ ਨੂੰ ਅੱਜ ਦੀ ਮੀਟਿੰਗ ਵਿੱਚ ਉਸ ਵੱਲੋਂ ਸ਼ਹੀਦੀ ਯਾਦਗਾਰ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਆਪਣੀ ਵਪਾਰੀ ਤੇ ਸਰਕਾਰੀ ਮਜਬੂਰੀ ਦੱਸਦਿਆ ਇੱਕ ਪੱਤਰ ਦੇ ਆਪਣਾ ਇੱਕ ਏਲਚੀ ਭਜਨ ਸਿੰਘ ਵਾਲੀਆ ਨੂੰ ਭੇਜਿਆ ਸੀ ਜਿਸਦੇ ਤੇ ਪੰਜ ਸਿੰਘ ਸਾਹਿਬਾਨ ਨੇ ਵਿਚਾਰ ਕਰਦਿਆ ਫੈਸਲਾ ਕੀਤਾ ਹੈ ਕਿ ਉਸ ਨੂੰ ਅਗਲੀ ਮੀਟਿੰਗ ਵਿੱਚ ਬੁਲਾਇਆ ਜਾਵੇਗਾ।
ਇਸੇ ਤਰ•ਾ ਜਥੇਦਾਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਗੁਰਬਾਣੀ ਦੀ ਤੁੱਕ ਜਾ ਫ੍ਰਿਰ ਧਾਰਮਿਕ ਨਿਸ਼ਾਨ ਦਾ ਟੈਟੂ ਆਪਣੇ ਸਰੀਰ ਤੇ ਨਾ ਛਪਵਾਏ ਅਤੇ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਧਾਰਾ 295 ਏ ਦੇ ਤਹਿਤ ਪਰਚਾ ਦਰਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੜ•ੀਆ ਮਸਾਣਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਜਾਣ ਦੀ ਸ੍ਰੀ ਅਕਾਲ ਤਖਤ ਵੱਲੋ ਪੂਰੀ ਰੋਕ ਲਗਾਈ ਗਈ ਹੈ ਅਤੇ ਜੇਕਰ ਕਿਸੇ ਗ੍ਰੰਥੀ ਦੀ ਉਲੰਘਣਾ ਕਰਨ ਦੀ ਸ਼ਕਾਇਤ ਅਕਾਲ ਤਖਤ ਤੇ ਪੁੱਜੀ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸ਼ਹੀਦ ਯਾਦਗਾਰ ਵਿਖੇ ਕਿਸੇ ਵੀ ਪ੍ਰਕਾਰ ਦੀ ਤਬਦੀਲੀ ਨਾ ਕੀਤੇ ਜਾਣ ਬਾਰੇ 6 ਜੂਨ ਨੂੰ ਉਹਨਾਂ ਵੱਲੋ ਮਹਿਤਾ ਵਿਖੇ ਦਿੱਤੇ ਗਏ ਬਿਆਨ ਬਾਰੇ ਪੁੱਛੇ ਜਾਣ ਤੇ ਉਹਨਾਂ ਪੂਰੀ ਤਰ•ਾ 180 ਡਿਗਰੀ ਤੇ ਮੋੜ ਕਰਕੇ ਪੂਰੀ ਤਰ•ਾ ਮੁੱਕਰਦਿਆ ਕਿਹਾ ਕਿ ਉਹਨਾਂ ਨੇ ਅਜਿਹਾ ਕੋਈ ਬਿਆਨ ਨਹੀ ਦਿੱਤਾ ਜਦ ਕਿ ਇਹ ਬਿਆਨ ਜਲੰਧਰ ਤੋ ਛੱਪਦੀ ਇੱਕ ਪੰਥਕ ਅਖਬਾਰ ਦੇ ਇੱਕ ਜਿੰਮੇਵਾਰ ਪੱਤਰਕਾਰ ਨੇ ਛਾਪਿਆ ਸੀ। ਉਹਨਾਂ ਕਿਹਾ ਕਿ ਉਸ ਦਿਨ ਦੇ ਸਮਾਗਮ ਦੀ ਪੂਰੀ ਸੀ.ਡੀ ਕੱਢਵਾ ਕੇ ਵੇਖੀ ਜਾ ਸਕਦੀ ਹੈ ਕਿ ਉਹਨਾਂ ਨੇ ਅਜਿਹਾ ਕੋਈ ਬਿਆਨ ਨਹੀ ਦਿੱਤਾ।
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਜਾਣ ਵਾਲੀਆ ਸੰਗਤਾਂ ਨੂੰ ਅਪੀਲ ਕਰਦਿਆ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਰਸਤਾ ਬੰਦ ਹੋਣ ਕਾਰਨ ਸੰਗਤਾਂ ਨੂੰ ਉਥੇ ਨਹੀ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਹੇਂਮਕੁੰਟ ਸਾਹਿਬ ਦੇ ਗੁਰੂਦੁਆਰੇ ਦਾ ਕੁਝ ਹਿੱਸਾ ਨਦੀ ਦੇ ਵਿੱਚ ਆ ਗਿਆ ਹੈ ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਹੋਣ ਬੱਚ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਰਧਾਲੂਆ ਦੇ ਬਚਾਉ ਲਈ ਕੌਸ਼ਿਸ਼ਾ ਜਾਰੀ ਕਰ ਦਿੱਤੀਆ ਹਨ ਤੇ ਉਂੱਤਰਾਖੰਡ ਸਰਕਾਰ ਨਾਲ ਪੂਰਾ ਰਾਬਤਾ ਕਾਇਮ ਕੀਤਾ ਹੋਇਆ ਹੈ। ਧਾਰਮਿਕ ਲਿਟਰੇਚਰ ਤੇ ਗੁਰਬਾਣੀ ਦੇ ਗੁਟਕੇ ਛਾਪਣ ਵਾਲੀਆ ਸੰਸਥਾਵਾਂ ਨੂੰ ਉਹਨਾਂ ਨੇ ਆਦੇਸ਼ ਦਿੰਦਿਆ ਕਿਹਾ ਕਿ ਉਹ ਗੁਟਕੇ ਪੂਰੀ ਤਰ•ਾ ਧਿਆਨ ਤੇ ਜਿੰਮੇਵਾਰੀ ਨਾਲ ਛੱਪਣਾ ਤਾਂ ਕਿ ਕੋਈ ਗਲਤੀ ਨਾ ਹੋਵੇ।
ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇੱਕ ਹਿੰਦੀ ਅਖਬਾਰ ਵਿੱਚ ਇੱਕ ਬਿਆਨ ਛੱਪਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਿਪਛਲੇ ਜਨਮ ਵਿੱਚ ਹੇਮਕੁੰਟ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ਼ੇਸ਼ ਨਾਗ ਦੇ ਰੂਪ ਵਿੱਚ ਭਗਤੀ ਕੀਤੀ ਤਾਂ ਜਥੇਦਾਰ ਨੇ ਕਿਹਾ ਕਿ ਅਖਬਾਰਾਂ ਤਾਂ ਮੇਰੇ ਬਾਰੇ ਵੀ ਲਿਖੀ ਜਾ ਰਹੀਆ ਹਨ ਕਿ ਜਥੇਦਾਰ ਤੇ ਉਸ ਦੇ ਮੁਲਾਜਮਾਂ ਦੀ ਤਬਦੀਲੀ ਹੋ ਗਈ ਹੈ ਪਰ ਮੈਂ ਤਾਂ ਇਥੇ ਹੀ ਬੈਠਾ ਹਾਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਦਿੱਲੀ ਵਿਖੇ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਲਈ ਆਰ.ਐਸ.ਐਸ ਦੀ ਕਾਰਕੁੰਨ ਸ਼ੁਸ਼ਮਾ ਸਵਰਾਜ ਕਿਵੇ ਪੁੱਜ ਗਈ ਤਾਂ ਉਹਨਾਂ ਕਿਹਾ ਕਿ ਵਾਹਿਗਰੂ ਬੋਲੋ, ਵਾਹਿਗੂਰੂ ਬੋਲੋ। ਜਥੇਦਾਰ ਦੀ ਉਸ ਵੇਲੇ ਬੇਲਤੀ ਬੰਦ ਹੋ ਗਈ ਜਦੋਂ ਪੱਤਰਕਾਰਾਂ ਕਿਹਾ ਕਿ ਜੇਕਰ ਤੁਹਾਡੇ ਵੱਲੋ ਕੋਈ ਸਪੱਸ਼ਟ ਜਵਾਬ ਨਹੀ ਮਿਲੇਗਾ ਤਾਂ ਫਿਰ ਅਖਬਾਰਾ ਵਾਲੇ ਆਪਣੀ ਮਰਜ਼ੀ ਕਰਨਗੇ ਹੀ ਤਾਂ ਜਥੇਦਾਰ ਬਿਨਾਂ ਕੋਈ ਜਵਾਬ ਦਿੱਤੇ ਉੱਠੇ ਕੇ ਚੱਲਦੇ ਬਣੇ।
ਇਸੇ ਤਰ•ਾ ਕੁਝ ਸੂਤਰਾਂ ਤੋ ਜਾਣਕਾਰੀ ਮਿਲੀ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਸ ਮੀਟਿੰਗ ਵਿੱਚ ਆਰ.ਐਸ.ਐਸ ਦੇ ਖਿਲਾਫ ਸ੍ਰੀ ਅਕਾਲ ਤਖਤ ਤੋ ਹੋਏ ਹੁਕਮਨਾਮੇ ਨੂੰ ਵਾਪਸ ਲੈਣ ਬਾਰੇ ਵੀ ਚਰਚਾ ਹੋਈ ਪਰ ਇਹ ਚਰਚਾ ਵੀ ਕਿਸੇ ਤਨ ਪੱਤਨ ਨਾ ਲੱਗੀ । ਤਖਤ ਸ੍ਰੀ ਦਮਦਮਾ ਸਾਹਿਬ ਦੇ ਖਾੜਕੂ ਸੁਰ ਰੱਖਣ ਵਾਲੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ• ਨੇ ਵੀ ਇਸ ਦਾ ਸਿੱਧੋ ਰੂਪ ਵਿੱਚ ਵਿਰੋਧ ਕਰਨ ਤੋ ਟਾਲਾ ਵੱਟਦਿਆ ਕਿਹਾ ਕਿ ਉਹ ਤਾਂ ਪੰਜਾਬ ਤੋ ਵੀ ਬਾਹਰ ਨਹੀ ਜਾਂਦੇ ਜਿਹਨਾਂ ਨੇ ਵਿਦੇਸ਼ਾਂ ਵਿਚਲੇ ਡਾਲਰਾਂ ਤੇ ਪੌਡਾਂ ਦ ਚੱਕਾਚੌਧ ਦਾ ਅਨੰਦ ਮਾਨਣਾ ਉਹਨਾਂ ਆਪਣਾ ਜਰੂਰ ਪੜਿ•ਆ ਵਿਚਾਰ ਲੈਣ ਕਿ ਉਹਨਾਂ ਦੇ ਸੁਆਗਤ ਫਿਰ ਵਿਦੇਸ਼ਾਂ ਵਿੱਚ ਸੰਗਤਾਂ ਕਿਹੜੇ ਤਰੀਕੇ ਨਾਲ ਕਰਦੀਆ ਹਨ ਇਸ ਦੇ ਉਹਨਾਂ ਨੂੰ ਜਰੂਰ ਗਿਆਨ ਹੋਣਾ ਚਾਹੀਦਾ ਹੈ। ਜਥੇਦਾਰ ਨੰਦਗੜ• ਵੱਲੋ ਅਜਿਹੀ ਦਲੀਲ ਦੇਣ ਉਪੰਰਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਚੁੱਪ ਸਾਧ ਲਈ ਗਈ ਤੇ ਸਿੱਖ ਪੰਥ ਦਾ ਆਰ.ਐਸ.ਐਸ ਨਾਲ ਰਲੇਵਾਂ ਹੋਣੋ ਬਚ ਗਿਆ। ਜਥੇਦਾਰ ਨੰਦਗੜ• ਨੇ ਕਿਹਾ ਕਿ ਅਜਿਹਾ ਫੈਸਲਾ ਲੈਣ ਤੋ ਪਹਿਲਾਂ ਆਰ.ਐਸ.ਐਸ ਦੇ ਪੈਰੋਕਾਰਾਂ ਨਾਲ ਕਿਹਾ ਜਾਵੇ ਕਿ ਪਹਿਲਾਂ ਉਹ ਸਿੱਖ ਕੌਮ ਨੂੰ ਅੱਡਰੀ ਕੌਮ ਦਾ ਦਰਜਾ ਦੇਣ।

No comments: