www.sabblok.blogspot.com
ਰੋਪੜ-
ਇਹ ਸਰਕਾਰੀ ਨਿਵਾਸ ਰੋਪੜ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜਰਨਲ) ਸੁੱਚਾ ਸਿੰਘ ਮਸਤ ਦਾ
ਹੈ, ਜੋ ਰੋਪੜ ਜ਼ਿਲਾ ਮੁੱਖ ਦਫਤਰ 'ਚ ਉਕਤ ਅਹੁਦੇ 'ਤੇ ਤਾਇਨਾਤ ਸਨ ਪਰ ਹੁਣ ਇਹ ਅਧਿਕਾਰੀ
ਬੀਤੇ ਮਹੀਨੇ ਪਹਿਲਾਂ ਆਪਣੇ ਇਸ ਸਰਕਾਰੀ ਅਹੁਦੇ 'ਤੇ ਸੇਵਾ ਮੁਕਤ ਵੀ ਹੋ ਚੁੱਕੇ ਹਨ।
ਇਨ੍ਹਾਂ ਦੇ ਸੇਵਾ ਮੁਕਤ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੀ ਨਿੱਜੀ ਕਾਰ ਪੀ. ਬੀ. 12
ਕਿਊ- 0019 'ਤੇ ਅਜੇ ਨੀਲੀ ਬੱਤੀ ਲਗੀ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ
ਇਨ੍ਹਾਂ ਦਾ ਲੜਕਾ ਹੀ ਇਸ ਕਾਰ ਦੀ ਰੋਜ਼ਾਨਾ ਵਰਤੋਂ ਕਰਦਾ ਆ ਰਿਹਾ ਅਤੇ ਨੀਲੀ ਬੱਤੀ ਲਗਾ
ਕੇ ਰੱਖਣ ਦਾ ਸ਼ੋਕ ਅਜੇ ਤੱਕ ਨਹੀਂ ਮੁੱਕ ਸਕਿਆ। ਇਕ ਸੇਵਾ ਮੁਕਤ ਉਚ ਅਧਿਕਾਰੀ ਅਤੇ ਉਸ
ਦੇ ਪਰਿਵਾਰ ਵਲੋਂ ਇਕ ਨਿਜੀ ਵਾਹਨ 'ਤੇ ਨੀਲੀ ਬੱਤੀ ਦੀ ਵਰਤੋ ਕਰਨਾ ਕਾਨੂੰਨ ਨਾਲ ਕੋਝਾ
ਮਜ਼ਾਕ ਹੈ।
ਜਦੋ ਇਸ ਬਾਰੇ ਰੋਪੜ ਪੁਲਸ ਦੇ ਸਬੰਧਿਤ ਅਧਿਕਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆਂ ਕੀ ਕੁਝ ਮਹੀਨੇ ਪਹਿਲਾਂ ਵੀ ਇਸ 143 ਦੇ ਨਿੱਜੀ ਵਾਹਨ 'ਤੇ ਲੱਗੀ ਕਾਲੀ ਫਿਲਮ ਅਤੇ ਨੀਲੀ ਬੱਤੀ ਉਤਰਵਾਈ ਗਈ ਸੀ ਅਤੇ ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਇਸ ਨਿਜੀ ਵਾਹਨ 'ਤੇ ਨਾਜਾਇਜ਼ ਨੀਲੀ ਬੱਤੀ ਦੀ ਵਰਤੋਂ ਕਰਨ ਦੀ ਸੂਚਨਾ ਮਿਲੀ ਹੈ ਅਤੇ ਹੁਣ ਉਨ੍ਹਾਂ ਵਲੋਂ ਇਸ ਦੇ ਵਿਰੋਧ 'ਚ ਕਾਰਵਾਈ ਕੀਤੀ ਜਾਵੇਗੀ।

No comments:
Post a Comment