www.sabblok.blogspot.com
ਹਿਮਾਚਲ
ਪ੍ਰਦੇਸ਼ ਵਿੱਚ ਆਸਮਾਨੀ ਆਫਤ ਆਉਣ ਦੇ ਤਿੰਨ ਦਿਨ ਬਾਅਦ ਵੀ ਰਾਹਤ ਅਤੇ ਬਚਾਅ ਕੰਮ ਸ਼ੁਰੂ
ਨਹੀਂ ਹੋ ਸਕਿਆ ਹੈ, ਹੋਰ ਤਾਂ ਹੋਰ ਰਾਹਤ ਦੇ ਨਾਮ ਤੇ ਕੇਂਦਰ ਸਰਕਾਰ ਨੇ ਜੋ
ਹੈਲੀਕਾਪਟਰ ਭੇਜੇ ਹਨ ਉਹ ਵੀ ਦੋ ਦਿਨ ਤੋਂ ਨਹੀਂ ਉੱਡੇ।ਕਿਉਂਕਿ ਉਨ੍ਹਾਂ ਦੇ ਕੋਲ ਤੇਲ
ਹੀ ਨਹੀਂ ਹੈ।ਸ਼ਿਮਲਾ ਦੇ ਅੰਨਾ ਡੇਲ ਦੇ ਮੈਦਾਨ ਵਿੱਚ ਖੜੇ ਹੈਲੀਕਪਟਰ ਕਿਨੌਰ ਵਿਖੇ ਹੜ੍ਹ
ਵਿੱਚ ਫਸੇ 1500 ਲੋਕਾਂ ਨੂੰ ਬਚਾਉਣ ਲਈ ਭੇਜੇ ਗਏ ਸਨ।ਪਰ ਇਨ੍ਹਾਂ ਦੇ ਕੋਲ ਤੇਲ ਹੀ
ਨਹੀਂ ਹੈ, ਜੀ ਹਾਂ ਤੁਸੀ ਠੀਕ ਸੁਣਿਆ ਹੈ ਐਮਰਜੈਂਸੀ ਮਦਦ ਦੇ ਲਈ ਭੇਜੇ ਗਏ ਇਨ੍ਹਾਂ
ਹੈਲੀਪਕਪਟਰਾਂ ਦੇ ਕੋਲ ਤੇਲ ਨਹੀਂ ਹੈ ਅਤੇ ਪਿਛਲ਼ੇ ਦੋ ਦਿਨਾਂ ਤੋਂ ਇਹ ਇੱਥੇ ਹੀ ਖੜੇ
ਹਨ, ਕਿਉਂਕਿ ਤੇਲ ਆਵੇਗਾ ਤਾਂ ਇਹ ਉੇੱਡਣਗੇ।ਪਰ ਇਹ ਵੀ ਅੱਧਾ ਸੱਚ ਹੈ, ਪੂਰੀ ਸੱਚਾਈ
ਤਾਂ ਇਹ ਹੈ ਕਿ ਮਦਦ ਕਰਨ ਦੀ ਨੀਅਤ ਹੀ ਨਹੀਂ ਹੈ।ਕਿਉਂਕਿ ਜਿੱਥੇ ਇਹ ਹੈਲੀਕਾਪਟਰ ਖੜ੍ਹੇ
ਹਨ ਉੱਥੇ ਹੀ ਫੌਜ ਦੇ ਤੇਲ ਦਾ ਜ਼ਖੀਰਾ ਹੈ, ਪਰ ਇਸਨੂੰ ਲੈਣ ਦੀ ਕੋਈ ਵੀ ਜ਼ਹਿਮਤ ਨਹੀਂ
ਉਠਾ ਰਿਹਾ।ਇਹ ਤੇਲ ਦਾ ਜ਼ਖੀਰਾ ਆਰਮੀ ਸਪਲਾਈ ਕੌਰ ਦਾ ਹੈ ਜਿਸਨੂੰ ਫੋਰਸ ਦਾ ਕੋਈ ਵੀ
ਹੈਲੀ ਲੈ ਸਕਦਾ ਹੈ। ਪਰ ਡਿਜਾਸਟਰ ਮੈਨੇਜਮੈਂਟ ਫੋਰਸ ਇਸਨੂੰ ਲੈਣਾ ਹੀ ਨਹੀਂ
ਚਾਹੁੰਦੀ।ਯਾਨੀ ਤੇਲ ਤਾਂ ਹੈ ਤਾਲਮੇਲ ਨਹੀਂ ਹੈ, ਤਾਲਮੇਲ ਦੀ ਇਹ ਕਮੀਂ ਉਨ੍ਹਾਂ ਲੋਕਾਂ
ਤੇ ਭਾਰੀ ਪੈ ਸਕਦੀ ਹੈ,ਜੋ ਪਿਛਲੇ ਤਿੰਨ ਦਿਨਾਂ ਤੋਂ ਬਿਨਾ ਰੋਟੀ ਅਤੇ ਪਾਣੀ ਦੇ ਸੜਕਾਂ
ਦੇ ਜੰਗਲਾਂ ਅਤੇ ਸੜਕਾਂ ਦੇ ਰਾਹਤ ਦਾ ਇੰਤਜ਼ਾਰ ਕਰ ਰਹੇ ਹਨ।
No comments:
Post a Comment