jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 January 2014

ਏੇਡਿਡ ਸਕੂਲ ਅਧਿਆਪਕ ਯੂਨੀਅਨ ਵਲੋਂ 18 ਨੂੰ ਰਾਮਪੁਰਾ ਫੂਲ ਵਿਖੇ ਰੋਸ ਰੈਲੀ ਕਰਨ ਦਾ ਐਲਾਨ

www.sabblok.blogspot.com
ਤਸਵੀਰ: ਐਕਸ਼ਨ ਕਮੇਟੀ ਦੀ ਮੀਟਿੰਗ ਦੀ ਜਾਣਕਾਰੀ ਦਿੰਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ।

ਮਾਮਲਾ ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਦਾ
ਸਮੂਹਿਕ ਛੁੱਟੀ ਲੈ ਕੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਤੇ ਪੈਨਸ਼ਨਰ ਕਰਨਗੇ ਰੋਸ ਰੈਲੀ 'ਚ ਸ਼ਮੂਲੀਅਤ

ਪੰਜਾਬ ਦੇ ਸਿੱਖਿਆ ਮੰਤਰੀ ਸ.ਸਿਕੰਦਰ ਸਿੰਘ ਮਲੂਕਾ ਵਲੋਂ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਨੂੰ 8 ਜਨਵਰੀ ਨੂੰ ਮੁਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕਰਕੇ ਉਹਨਾਂ ਦੀ ਮੀਟਿੰਗ ਨਾ ਕਰਵਾ ਕੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ।ਜਿਸ ਕਰਕੇ ਯੂਨੀਅਨ ਦੀ ਐਕਸ਼ਨ ਕਮੇਟੀ ਨੇ 18 ਜਨਵਰੀ ਸਿੱਖਿਆ ਮੰਤਰੀ ਦੇ ਹਲਕਾ ਰਾਮਪੁਰਾ ਫੂਲ ਵਿਖੇ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ।ਯੂਨੀਅਨ ਦੇ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਐਨ.ਐਨ.ਸੈਣੀ ਨੇ ਦੱਸਿਆ ਕਿ ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਵਲੋਂ ਏਡਿਡ ਸਟਾਫ ਦਾ ਸਰਕਾਰੀ ਸਕੂਲਾਂ ਵਿਚ ਰਲੇਵਾ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਅਰਸੇ ਤੋਂ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ।ਜਿਸ ਤਹਿਤ ਬੀਤੀ 20 ਦਸੰਬਰ ਨੂੰ ਪੰਜਾਬ ਦੇ ਹਜ਼ਾਰਾਂ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੇ ਰੋਸ ਵਜੋਂ ਚੰਡੀਗੜ੍ਹ ਦੇ ਰੈਲੀ ਗਰਾਊਂਡ ਵਿਖੇ ਕੜਾਕੇ ਦੀ ਠੰਡ ਵਿਚ ਵਿਸ਼ਾਲ ਰੈਲੀ ਕਰਕੇ ਮੁਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਨਾ ਸੀ ਪਰੰਤੂ ਸਿੱਖਿਆ ਮੰਤਰੀ ਸ.ਸਿਕੰਦਰ ਸਿੰਘ ਮਲੂਕਾ ਨੇ ਡੀ.ਪੀ.ਆਈ (ਐਲੀਮੈਂਟਰੀ) ਦਰਸ਼ਨ ਕੌਰ ਨੂੰ ਰੈਲੀ ਵਿਚ ਭੇਜ ਕੇ ਸੁਨੇਹਾ ਦਿੱਤਾ ਸੀ ਕਿ ਉਹਨਾਂ ਦੀਆਂ ਮੰਗਾਂ ਸਬੰਧੀ 8 ਜਨਵਰੀ ਨੂੰ ਮੁਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ।ਜਿਸ ਦਾ ਸਰਕਾਰੀ ਪ੍ਰੈਸ ਬਿਆਨ ਸਿੱਖਿਆ ਮੰਤਰੀ ਨੇ ਅਖਬਾਰਾਂ ਵਿਚ ਵੀ ਦਿੱਤਾ ਸੀ।ਲੇਕਿਨ 8 ਜਨਵਰੀ ਨੂੰ ਯੂਨੀਅਨ ਆਗੂਆਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਦਾ ਸੱਦਾ ਦੇ ਕੇ ਮੁਖ ਮੰਤਰੀ ਨਾਲ ਮੀਟਿੰਗ ਨਹੀ ਕਰਵਾਈ ਗਈ ਜਿਸ ਕਰਕੇ ਸਿੱਖਿਆ ਮੰਤਰੀ ਨੇ ਵਾਅਦਾ ਖਿਲਾਫੀ ਕੀਤੀ ਹੈ।ਜਿਸ ਦੇ ਰੋਸ ਵਲੋਂ ਯੂਨੀਅਨ ਦੀ ਐਕਸ਼ਨ ਕਮੇਟੀ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ 18 ਜਨਵਰੀ ਨੂੰ ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਦੇ ਰੋਸ ਵਲੋਂ ਅਤੇ ਮਰਜ਼ਰ ਦੀ ਮੰਗ ਨੂੰ ਲੈ ਕੇ ਉਹਨਾਂ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ (ਬਠਿੰਡਾ) ਵਿਖੇ ਪੰਜਾਬ ਦੇ ਸਮੂਹ ਏਡਿਡ ਸਕੂਲਾਂ ਦੇ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਰੋਸ ਰੈਲੀ ਵਿਚ ਸ਼ਮੂਲੀਅਤ ਕਰਨਗੇ।ਸ.ਚਾਹਲ ਨੇ ਦੱਸਿਆ ਕਿ ਇਸ ਰੋਸ ਰੈਲੀ ਵਿਚ ਏਡਿਡ ਸਕੂਲਾਂ ਦੇ ਪੈਨਸ਼ਨਰ  ਲੈਣਗੇ।
ਦਵਿੰਦਰ ਕੁਮਾਰ ਪ੍ਰੈਸ ਸਕੱਤਰੇ ਨੇ ਦੱਸਿਆ ਕਿ ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਤੰਬਰ 2013 ਤੋਂ ਬਾਅਦ ਹੁਣ ਤੱਕ ਤਿੰਨ ਮਹੀਨੇ ਦੀ ਤਨਖਾਹਾਂ ਨਹੀ ਦਿੱਤੀਆਂ ਗਈਆਂ ਅਤੇ ਨਾ ਹੀ ਸਿੱਖਿਆ ਮੰਤਰੀ ਤੇ ਡੀ.ਪੀ.ਆਈ ਨਾਲ ਹੋਈ ਮੀਟਿੰਗ ਦੀਆਂ ਕਾਰਵਾਈਆਂ ਦੀ ਕਾਪੀ ਯੂਨੀਅਨ ਨੂੰ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਸਤੰਬਰ 13 ਤੋਂ ਬਾਦ ਦੀ ਤਨਖਾਹ ਅਤੇ ਕੰਮ ਕਰਦੇ ਸਟਾਫ ਦੀ ਬੀ.ਟੀ. ਦੇ 150 ਕਰੋੜ ਦੇ ਬੱਜਟ ਦੀ ਫਾਈਲ ਵਿੱਤ ਸਕੱਤਰ ਖਰਚਾ ਦੇ ਦਫਤਰ ਦੀ ਧੂਲ ਚੱਟ ਰਹੀ ਹੈ ਜਿਸ ਕਰਕੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਸਟਾਫ ਦੇ ਨਵਾਂ ਸਾਲ,ਗੁਰਪੁਰਬ ਅਤੇ ਲੋਹੜੀ ਆਦਿ ਤਿਉਹਾਰ ਫਿੱਕੇ ਸਾਬਤ ਹੋ ਰਹੇ ਹਨ।ਉਹਨਾਂ ਕਿਹਾ ਕਿ ਲੈਕਚਰਾਰਾਂ,ਦਰਜਾ ਚਾਰ,ਲੈਬ ਅਟੈਂਡਟਾਂ ਆਦਿ ਕੇਡਰਾਂ ਦੇ ਸੋਧੇ ਗ੍ਰੇਡ ਪੇ ਦੀਆਂ ਚਿੱਠੀਆਂ ਜਾਰੀ ਨਹੀ ਕੀਤੀਆਂ ਜਾ ਰਹੀਆਂ।ਏਡਿਡ ਸਟਾਫ ਨੂੰ ਪੰਜਵੇ ਪੇ ਕਮਿਸ਼ਨ ਅਨੁਸਾਰ ਮੈਡੀਕਲ ਤੇ ਮਕਾਨ ਕਿਰਾਇਆ ਭੱਤਾ ਵੀ ਨਹੀ ਦਿੱਤਾ ਜਾ ਰਿਹਾ।ਸੂਬਾ ਪ੍ਰਧਾਨ ਸ.ਚਾਹਲ ਨੇ ਮੁਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਯੂਨੀਅਨ ਨੂੰ ਸਰਕਾਰੀ ਤੌਰ ਤੇ ਮੀਟਿੰਗ ਦਾ ਸੱਦਾ ਦੇ ਕੇ ਗੱਲਬਾਤ ਕਰਨ।ਇਸ ਮੌਕੇ ਮੀਟਿੰਗ ਵਿਚ ਅਰਵਿੰਦਰ ਬੈਂਸ ਪ੍ਰਧਾਨ ਜਲੰਧਰ, ਰਾਜ ਕੁਮਾਰ ਮਿਸ਼ਰਾ ਪ੍ਰਧਾਨ ਅੰਮ੍ਰਿਤਸਰ, ਰਾਜਿੰਦਰ ਸ਼ਰਮਾ ਪ੍ਰਧਾਨ ਨਵਾਂ ਸ਼ਹਿਰ, ਸ਼ਰਨਜੀਤ ਸਿੰਘ ਪ੍ਰਧਾਨ ਮੁਹਾਲੀ,ਮੈਡਮ ਸ਼ਵਿੰਦਰ ਕੌਰ ਪ੍ਰਧਾਨ ਲੁਧਿਆਣਾ, ਮੈਡਮ ਗਗਨਦੀਪ ਕੌਰ, ਅਨਿਲ ਭਾਰਤੀ ਪਟਿਆਲਾ, ਯਾਦਵਿੰਦਰ ਕੁਮਾਰ, ਦਲਜੀਤ ਸਿੰਘ ਖਰੜ,ਅਜੇ ਚੌਹਾਨ ਅੰਮ੍ਰਿਤਸਰ, ਕੁਲਵਰਨ ਸਿੰਘ , ਡਾ.ਗੁਰਮੀਤ ਸਿੰਘ ਬੰਗਾ, ਕਰਮਜੀਤ ਸਿੰਘ ਲੁਧਿਆਣਾ, ਦਵਿੰਦਰ ਕੁਮਾਰ, ਪ੍ਰੀਤਮ ਦਾਸ ਅਤੇ ਹੋਰ ਆਗੂ ਵੀ ਮੌਜੂਦ ਸਨ।

No comments: