jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 January 2014

ਅਣਪਛਾਤੇ ਵਿਅਕਤੀ ਪੈਟਰੋਲ ਪੰਪ ਮਾਲਕ ਤੋਂ 5 ਲੱਖ ਰੁਪਏ ਲੁੱਟ ਕੇ ਫਰਾਰ

www.sabblok.blogspot.com
ਲੁੱਟ ਦਾ ਸ਼ਿਕਾਰ ਪੈਟਰੋਲ ਪੰਪ ਮਾਲਿਕ ਦਵਾਰਕਾ ਪ੍ਰਸ਼ਾਦ ਜਾਣਕਾਰੀ ਦਿੰਦਾ ਹੋਇਆ।

ਭਿੱਖੀਵਿੰਡ  ਜਨਵਰੀ (ਭੁਪਿੰਦਰ ਸਿੰਘ)-ਕਸਬਾ ਭਿੱਖੀਵਿੰਡ ਵਿਖੇ ਰਾਤ 7 ਵਜੇ ਦੇ ਦਰਮਿਆਨ ਕੁਝ ਅਣਪਛਾਤੇ ਵਿਅਕਤੀ ਇੱਕ ਪੈਟਰੋਲ ਪੰਪ ਮਾਲਕ ਪਾਸੋਂ ੫ ਲੱਖ ਰੁਪਏ ਦੇ ਕਰੀਬ ਨਕਦ ਰਾਸ਼ੀ ਖੋਹ ਕੇ ਫਰਾਰ ਹੋ ਗਏ ਤੇ ਪੰਪ ਮਾਲਕ ਵਿਚਾਰਾ ਹੱਥ ਮਲਦਾ ਰਹਿ ਗਿਆ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦਵਾਰਕਾ ਪ੍ਰਸ਼ਾਦ ਪੁੱਤਰ ਰਾਮ ਪ੍ਰਕਾਸ਼ ਮਲਹੋਤਰਾ ਵਾਸੀ ਭਿੱਖੀਵਿੰਡ ਨੇ ਪੁਲਿਸ ਨੂੰ ਦੱਸਿਆ ਕਿ ਮੇਰਾ ਪਿੰਡ ਸਿੰਘਪੁਰਾa ਨੇੜੇ ਕਿਸਾਨ ਫਿੰਲਿੰਗ ਸਟੇਸ਼ਨ ਨਾਮ ਦਾ ਪੈਟਰੋਲ ਪੰਪ ਹੈ ਅਤੇ ਜਦੋਂ ਮੈਂ ਰਾਤ 7 ਵਜੇ ਦੇ ਕਰੀਬ ਪੈਟਰੋਲ ਪੰਪ ਤੋਂ ਅੱਜ ਦੀ ਸੇਲ ਜੋ ਕਿ4 ਲੱਖ 85 ਹਜਾਰ ਦੇ ਕਰੀਬ ਹੈ, ਬੈਗ ਵਿੱਚ ਪਾ ਕੇ ਆਪਣੇ ਨੌਕਰ ਜਤਿੰਦਰ ਸਿੰਘ ਤੇ ਮੈਨੇਜਰ ਨਰੇਸ਼ ਕੁਮਾਰ ਨਾਲ ਮੋਟਰ ਸਾਈਕਲ ਦੇ ਪਿੱਛੇ ਬੈਠ ਕੇ ਆਪਣੇ ਘਰ ਕੱਕੜ ਮਹੁੱਲਾ ਭਿੱਖੀਵਿੰਡ ਵਿਖੇ ਪਹੁੰਚੇ ਤਾਂ ਪਿੱਛੋਂ ਦੀ ਆਇਆ ਇੱਕ ਅਣਪਛਾਤਾ ਵਿਅਕਤੀ ਮੇਰੇ ਮੋਢੇ ਉਪਰ ਪਾਏ ਹੋਏ ਬੈਗ ਨੂੰ ਇਕਦਮ ਝਪਟ ਮਾਰ ਕੇ ਖੋਹ ਕੇ ਫਰਾਰ ਹੋ ਗਿਆ। ਅਸੀ ਉਸਦਾ ਪਿੱਛਾ ਵੀ ਕੀਤਾ, ਪਰ ਉਸ ਵਿਅਕਤੀ ਦਾ ਪਤਾ ਨਹੀ ਚੱਲ ਸਕਿਆ। ਘਟਨਾ ਸੰਬੰਧੀ ਮੌਕੇ ਤੇ ਜਾਇਜਾ ਲੈਣ ਲਈ ਡੀ.ਐਸ.ਪੀ. (ਡੀ) ਜਸਵੰਤ ਸਿੰਘ, ਡੀ.ਐਸ.ਪੀ. ਭਿੱਖੀਵਿੰਡ ਹਰਪਾਲ ਸਿੰਘ ਪਹੁੰਚੇ ਤੇ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਦਵਾਰਕਾ ਪ੍ਰਸ਼ਾਦ ਪਾਸੋ ਪੁੱਛ ਪੜਤਾਲ ਕੀਤੀ। ਇਸ ਘਟਨਾ ਸੰਬੰਧੀ ਐਸ.ਐਚ.a. ਭਿੱਖੀਵਿੰਡ ਸ੍ਰ:ਸਿਵਦਰਸਨ ਸਿੰਘ ਨੂੰ ਪੁੱਛੇ ਜਾਣ ਤੇ ਉਹਨਾ ਨੇ ਕਿਹਾ ਕਿ ਇਸ ਕੇਸ ਸੰਬੰਧੀ ਮਕੁੱਦਮਾ ਨੰਬਰ 10 ਮਿਤੀ 8/1/2014 ਧਾਰਾ 382 ਦੇ ਅਧੀਨ ਕੇਸ਼ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੌਸ਼ੀਆਂ ਵਿਅਕਤੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। 

No comments: