jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 January 2014

ਮਜੀਠਿਆ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ

www.sabblok.blogspot.com
ਭਿੱਖੀਵਿੰਡ ਜਨਵਰੀ (ਭੁਪਿੰਦਰ ਸਿੰਘ)-ਅੱਜ ਕਸਬਾ ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਕਾਂਗਰਸ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਰਜਿੰਦਰ ਕੁਮਾਰ ਸ਼ਰਮਾ, ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਸੁਰਿੰਦਰ ਸਿੰਘ ਬੁੱਗ ਮਾੜੀ ਮੇਘਾ ਦੀ ਅਗਵਾਈ ਹੇਠ ਸਤਰਾਜ ਸਿੰਘ ਮੱਖੀ, ਚਾਨਣ ਸਿੰਘ ਲੱਧੂ, ਲਾਡੀ ਸੁਰਸਿੰਘ, ਨਰਿੰਦਰ ਬਿੱਲਾ, ਸੁਖਪਾਲ ਸਿੰਘ ਗਾਬੜੀਆਂ, ਕੰਵਲਜੀਤ ਸਿੰਘ ਬੇਦੀ, ਡੈਲੀਗੇਟ ਕੁਲਵੰਤ ਸਿੰਘ, ਸੁਰਜੀਤ ਸਿੰਘ ਘੁੱਲਾ, ਸੁਰਿੰਦਰ ਸਿੰਘ ਵਾਂ ਆਦਿ ਸੈਕੜੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠਿਆ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ ਤੇ ਜੰਮ ਕੇ ਨਾਹਰੇਬਾਜੀ ਕੀਤੀ ਤੇ ਆਖਿਆ ਕਿ ਜਗਦੀਸ਼ ਭੋਲਾ ਵੱਲੋਂ ਪ੍ਰੈਸ ਨੂੰ ਦਿੱਤੇ ਬਿਆਨ ਰਾਹੀ ਮਾਲ ਮੰਤਰੀ ਬਿਕਰਮ ਸਿੰਘ ਮਜੀਠਿਆ ਤੇ ਹੋਰ ਅਕਾਲੀ ਲੀਡਰਾਂ ਦੀ ਅਸਲ਼ੀਅਤ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ। ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਈ ਜਾਵੇ ਤਾਂ ਸੱਚਾਈ ਦਾ ਪਤਾ ਚੱਲ ਸਕੇ ਅਤੇ ਹੋਰ ਜਿਹੜੇ ਡਰੱਗ ਸਮਗਲਰ ਸਰਕਾਰ ਦੀ ਛੱਤਰ ਛਾਇਆ ਹੇਠ ਹੀਰੋਇਨ ਤੇ ਸਮੈਕ ਦਾ ਵਪਾਰ ਕਰਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਤੇ ਤੁਲੇ ਹਨ, ਉਹਨਾ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।

No comments: