jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 January 2014

ਨਸ਼ਾ ਤਸਕਰੀ ਦੀ ਸੀ.ਬੀ.ਆਈ. ਜਾਂਚ ਲਈ ਭੋਲਾ ਤੇ ਜਗਜੀਤ ਚਾਹਲ ਵੀ ਹਾਈਕੋਰਟ ਪਹੁੰਚੇ

www.sabblok.blogspot.com
ਚਾਹਲ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ

ਚੰਡੀਗੜ੍ਹ, 9 ਜਨਵਰੀ- ਨਸ਼ਿਆਂ ਦੇ ਕਾਰੋਬਾਰ ਵਿਚ ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ, ਕਈ ਹੋਰ ਸਿਆਸੀ ਤੇ ਪੁਲਿਸ ਵਿਭਾਗ ਦੀਆਂ ਉੱਚ ਹਸਤੀਆਂ ਦੀ ਸ਼ਮੂਲੀਅਤ ਦੇ ਖ਼ੁਲਾਸੇ ਹੋਣ ਦੇ ਚੱਲਦਿਆਂ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਨੇ ਜ਼ੋਰ ਫੜ ਲਿਆ ਹੈ | ਜਿਸ ਨੂੰ ਲੈ ਕੇ ਇਸ ਕੇਸ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਅਤੇ ਇੱਕ ਹੋਰ ਦੋਸ਼ੀ ਜਗਜੀਤ ਸਿੰਘ ਚਾਹਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੱਖ-ਵੱਖ ਪਟੀਸ਼ਨਾਂ ਦਾਇਰ ਕਰ ਦਿੱਤੀਆਂ ਹਨ | ਇਨ੍ਹਾਂ ਵਿਚੋਂ ਅੱਜ ਹਾਈਕੋਰਟ ਦੀ ਜਸਟਿਸ ਰਿਤੂ ਬਾਹਰੀ ਨੇ ਜਗਜੀਤ ਸਿੰਘ ਚਾਹਲ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ, ਜਦਕਿ ਭੋਲਾ ਵੱਲੋਂ ਆਪਣੇ ਪਿਤਾ ਬਲਛਿੰਦਰ ਸਿੰਘ ਵਾਸੀ ਪਿੰਡ ਰਾਈ ਕੇ ਕਲਾਂ ਜ਼ਿਲ੍ਹਾ ਬਠਿੰਡਾ ਰਾਹੀਂ ਦਾਇਰ ਪਟੀਸ਼ਨ ਕੁਝ ਮਾਮੂਲੀ ਤਰੁੱਟੀਆਂ ਕਾਰਨ ਅੱਜ ਸੁਣਵਾਈ ਲਈ ਸੂਚੀ ਬਧ ਹੋਣੋਂ ਰਹਿ ਗਈ | ਬਾਬਾ ਬਕਾਲਾ ਨੇੜਲੇ ਪਿੰਡ ਰਮਾਣਾ ਚੱਕ ਦੇ ਰਹਿਣ ਵਾਲੇ ਚਾਹਲ ਦੀ ਪਟੀਸ਼ਨ 'ਤੇ ਅੱਜ ਸਵੇਰੇ ਹੀ ਉਕਤ ਜੱਜ ਦੀ ਅਦਾਲਤ ਵਿਚ ਸੁਣਵਾਈ ਕੀਤੀ ਗਈ ਅਤੇ ਇਸ ਦੌਰਾਨ ਉਸ ਦੇ ਵਕੀਲ ਵਿਕਰਮ ਕੁਮਾਰ ਚੌਧਰੀ ਵੱਲੋਂ ਇਸ ਬਾਰੇ ਲਗਾਤਾਰ ਆ ਰਹੀਆਂ ਮੀਡੀਆ ਖ਼ਬਰਾਂ ਅਤੇ ਜਾਂਚ ਦੇ ਖ਼ੁਲਾਸਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਇਸ ਕੇਸ ਵਿਚ ਉੱਚ ਸਿਆਸੀ ਹਸਤੀਆਂ 'ਤੇ ਰਾਜ ਸਰਕਾਰ 'ਚ ਅਸਰ ਰਸੂਖ਼ ਰੱਖਣ ਵਾਲਿਆਂ ਦੀ ਸਰਗਰਮ ਸ਼ਮੂਲੀਅਤ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਅਸਲੀ ਨਸ਼ਾ ਕਾਰੋਬਾਰੀਆਂ ਨੂੰ ਬੇਨਕਾਬ ਕਰਨ ਲਈ ਇਸ ਦੀ ਜਾਂਚ ਹੁਣ ਕੇਂਦਰੀ ਜਾਂਚ ਬਿਊਰੋ ਨੂੰ ਸੌਾਪ ਦਿੱਤੀ ਜਾਵੇ | ਚਾਹਲ ਨੇ ਖ਼ੁਦ ਨੂੰ ਇਸ ਕੇਸ ਵਿਚ ਸੌੜੇ ਸਿਆਸੀ ਹਿਤਾਂ ਦੇ ਚੱਲਦਿਆਂ ਝੂਠਾ ਫਸਾਇਆ ਗਿਆ ਹੋਣ ਦਾ ਦਾਅਵਾ ਪੇਸ਼ ਕਰਦਿਆਂ ਕਿਹਾ ਕਿ ਉਹ ਅੰਮਿ੍ਤਸਰ ਵਿਚ ਇੱਕ ਟਰਾਂਸਪੋਰਟ ਕੰਪਨੀ ਚਲਾਉਂਦਾ ਰਿਹਾ ਹੈ | ਇਸ ਦੌਰਾਨ ਇਲਾਕੇ ਦੇ ਇੱਕ ਸਾਬਕਾ ਵਿਧਾਇਕ ਅਤੇ ਉੱਘੇ ਸਿਆਸਤਦਾਨ ਨਾਲ ਉਸ ਦਾ ਵਿਵਾਦ ਵੀ ਚੱਲ ਰਿਹਾ ਹੈ | ਉਸ ਨੇ ਰਾਜ ਸਰਕਾਰ ਅਤੇ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਉੱਤੇ ਇੱਕ ਪਾਸੜ ਅਤੇ ਸੱਤਾ ਧਿਰ ਦੇ ਹਿਤਾਂ ਦੀ ਪੂਰਤੀ ਲਈ ਹੀ ਇਸ ਜਾਂਚ ਨੂੰ ਸਮੇਂ-ਸਮੇਂ ਵੱਖ-ਵੱਖ ਹੈਰਾਨੀਜਨਕ ਮੋੜ ਦੇ ਦਿੱਤੇ ਜਾਣ ਦਾ ਦੋਸ਼ ਲਗਾਉਂਦਿਆਂ ਕੇਸ ਦੀ ਜਾਂਚ ਸੀ. ਬੀ. ਆਈ. ਦੇ ਹਵਾਲੇ ਕਰਨ ਦੀ ਮੰਗ ਕੀਤੀ | ਚਾਹਲ ਦੇ ਵਕੀਲ ਨੇ ਉਸ ਦੀ ਗਿ੍ਫ਼ਤਾਰੀ ਅਤੇ ਉਸ ਕੋਲੋਂ ਵੱਡੀਆਂ ਬਰਾਮਦਗੀਆਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਵੀ ਅੱਜ ਹਾਈਕੋਰਟ ਵਿਚ ਚੁਣੌਤੀ ਦਿੰਦਿਆਂ ਕਿਹਾ ਕਿ ਪੁਲਿਸ ਲਗਾਤਾਰ ਝੂਠ ਬੋਲਦੀ ਆ ਰਹੀ ਹੈ ਅਤੇ ਉਸ ਕੋਲ ਇਸ ਿਖ਼ਲਾਫ਼ ਵੀਡੀਓ ਸਬੂਤ ਹਨ | ਚਾਹਲ ਵੱਲੋਂ ਹਿਮਾਚਲ ਪ੍ਰਦੇਸ਼ ਦੇ ਬੱਦੀ 'ਚ ਦਵਾਈਆਂ ਬਣਾਉਣ ਵਾਲੀਆਂ ਆਪਣੀਆਂ ਦੋ ਫ਼ੈਕਟਰੀਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਕੋਲ ਕੁੱਝ ਵਿਸ਼ੇਸ਼ ਪਦਾਰਥਾਂ ਦੀ ਦਵਾਈਆਂ ਬਣਾਉਣ ਲਈ ਵਰਤੋਂ ਕਰਨ ਵਾਸਤੇ ਹੋਰਨਾਂ ਮੈਡੀਸਨ ਕਾਰੋਬਾਰੀਆਂ ਵਾਂਗ ਲੋੜੀਂਦੇ ਲਾਇਸੈਂਸ ਹੋਣ ਦਾ ਵੀ ਦਾਅਵਾ ਕਰਦਿਆਂ ਇਸ ਦੀ ਸਬੰਧਿਤ ਵਿਭਾਗਾਂ ਤੋਂ ਤਸਦੀਕ ਕਰ ਲੈਣ ਦਾ ਵੀ ਪੱਖ ਰੱਖਿਆ ਹੈ | ਹਾਈਕੋਰਟ ਵੱਲੋਂ ਇਸ ਕੇਸ ਵਿਚ 10 ਫ਼ਰਵਰੀ ਤੱਕ ਜਵਾਬ ਮੰਗਿਆ ਗਿਆ ਹੈ | ਇਸ ਤੋਂ ਪਹਿਲਾਂ ਇਸੇ ਮੁੱਦੇ ਉੱਤੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਦਾਇਰ ਇੱਕ ਜਨਹਿਤ ਪਟੀਸ਼ਨ ਦਾਇਰ ਉੱਤੇ ਰਾਜ ਸਰਕਾਰ ਅਤੇ ਹੋਰਨਾਾ ਨੂੰ ਪਹਿਲਾਂ ਹੀ 20 ਜਨਵਰੀ ਲਈ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ |

No comments: